ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home ਦੇਸ਼ ਲਾਰੰਸ ਤੇ ਜੱਗੂ...

    ਲਾਰੰਸ ਤੇ ਜੱਗੂ ਗੈਂਗ ਦਾ ਖਤਰਨਾਕ ਗੈਂਗਸਟਰ ਚੜਿਆ ਪੁਲਿਸ ਅੜਿੱਕੇ

    gangster, Sukhjinder Randhawa,  Gangstr, Punjab

    gangster | ਵੱਡੀ ਮਾਤਰਾ ‘ਚ ਹਥਿਆਰ ਵੀ ਬਰਾਮਦ

    ਰੂਪਨਗਰ। ਰੂਪਨਗਰ ਦੀ ਸੀ. ਆਈ. ਏ. ਪੁਲਿਸ ਨੇ ਏ-ਕੈਟਾਗਿਰੀ ਦੇ ਖਤਰਨਾਕ ਗੈਂਗਸਟਰ (gangster) ਪਰਮਿੰਦਰ ਸਿੰਘ ਉਰਫ ਪਿੰਦਰੀ ਨੂੰ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗੈਂਗਸਟਰਾਂ ਕੋਲੋਂ ਵੱਡੀ ਮਾਤਰਾ ‘ਚ ਅਸਲਾ ਵੀ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਇਹ ਗੈਂਗ ਡਕੈਤੀ ਅਤੇ ਹੋਰਸ ਗੰਭੀਰ ਵਾਰਦਾਤਾਂ ਕਰਨ ਦੀ ਫਿਰਾਕ ‘ਚ ਸੀ। ਪਰਮਿੰਦਰ ਸਿੰਘ ਪਿੰਦਰੀ ਨਾਲ ਫੜੇ ਗਏ ਗੈਂਗਸਟਰਾਂ ‘ਚ ਜਸਪ੍ਰੀਤ ਸਿੰਘ ਉਰਫ ਜੱਸੀ ਖੰਨਾ, ਅੰਕੁਰ ਸ਼੍ਰਮਾ ਖੰਨਾ, ਕੁਲਦੀਪ ਸਿੰਘ ਉਰਫ ਬਾਬਾ ਖੰਨਾ, ਬਲਜਿੰਦਰ ਸਿੰਘ ਬਿੱਲਾ ਨੂਰਪੁਰ ਬੇਦੀ ਸ਼ਾਮਲ ਹਨ।

    ਫੜੇ ਗਏ ਗੈਂਗਸਟਰਾਂ ਕੋਲੋਂ ਇਕ ਬੁਲਟ ਪਰੂਫ ਜੈਰਕੇਟ, ਇਕ 315 ਬੋਰ ਦੀ ਰਾਈਫਲ, 25 ਜ਼ਿੰਦਾ ਕਾਰਤੂਸ, ਇਕ ਰਾਈਫਲ 12 ਬੋਰ, 25 ਜ਼ਿੰਦਾ ਕਾਰਤੂਸ, ਇਕ ਰਿਵਾਲਵਰ 32 ਬੋਰ, 22 ਜ਼ਿੰਦਾ ਕਾਰਤੂਸ ਅਤੇ ਹੋਰ ਹਥਿਆਰ ਬਰਾਮਦ ਹੋਏ ਹਨ। ਦੱਸਣਯੋਗ ਹੈ ਕਿ ਗੈਂਗਸਟਰ ਪਰਮਿੰਦਰ ਸਿੰਘ ਉਰਫ ਪਿੰਦਰੀ ਦੇ ਸੰਬੰਧ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜਾਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਦੱਸੇ ਜਾ ਰਹੇ ਹਨ। ਪਿੰਦਰੀ ‘ਤੇ ਪਹਿਲਾਂ ਤੋਂ ਹੀ 25 ਤੋਂ ਵੱਧ ਗੰਭੀਰ ਅਪਰਾਧਿਕ ਮੁਕੱਦਮੇ ਦਰਜ ਹਨ। ਪਿੰਦਰੀ ਲੰਮੇ ਸਮੇਂ ਤੋਂ ਪੁਲਿਸ ਨੂੰ ਲੋੜੀਂਦਾ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here