
ਪਰਿਵਾਰ ’ਚੋਂ ਦੂਸਰੇ, ਪਿੰਡ ਦੇ 5ਵੇਂ ਤੇ ਬਲਾਕ ਕਬਰਵਾਲਾ ਦੇ ਬਣੇਂ 10ਵੇਂ ਸਰੀਰਦਾਨੀ
Body Donation: ਕਬਰਵਾਲਾ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਕੇਵਲ ਸਿੰਘ ਇੰਸਾਂ ਪੁੱਤਰ ਜੀਤਾ ਸਿੰਘ ਵਾਸੀ ਮਾਹੂਆਣਾ,ਬਲਾਕ ਕਬਰਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।
ਸਰੀਰਦਾਨੀ ਕੇਵਲ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ, ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਕੇਵਲ ਸਿੰਘ ਇੰਸਾਂ ਨੇ ਆਪਣੇ ਜਿਉਂਦੇ ਜੀਅ ਦੇਹਾਂਤ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ।
ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਕੇਵਲ ਸਿੰਘ ਇੰਸਾਂ ਪਰਿਵਾਰ ’ਚੋਂ ਦੂਸਰੇ, ਪਿੰਡ ਮਾਹੁੁੂਆਣਾ ਦੇ 5ਵੇਂ ਤੇ ਬਲਾਕ ਕਬਰਵਾਲਾ ਦੇ ਦਸਵੇਂ ਸਰੀਰਦਾਨੀ ਬਣ ਗਏ ਹਨ। ਇਹ ਵੀ ਦੱਸਣਯੋਗ ਹੈ ਕਿ ਸਰੀਰਦਾਨੀ ਕੇਵਲ ਸਿੰਘ ਇੰਸਾਂ ਦੀ ਪਤਨੀ ਮਨਜਿੰਦਰ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਵੀ ਲਗਭਗ ਇਕ ਸਾਲ ਪਹਿਲਾਂ ਪਰਿਵਾਰ ਵੱਲੋਂ ਆਪਣੀ ਪੂਰੀ ਸਹਿਮਤੀ ਨਾਲ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਸੀ। ਸਾਲ 2025 ਦੌਰਾਨ ਬਲਾਕ ਕਬਰਵਾਲਾ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਇਹ ਦੂਸਰਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ।
ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕੀਤੀ ਗਈ। ਇਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਉਨ੍ਹਾਂ ਦੀ ਅਰਥੀ ਨੂੰ ਬੇਟੇ ਸੁਖਦੀਪ ਸਿੰਘ ਇੰਸਾਂ ਤੇ ਬੇਟੀ ਪ੍ਰਿੰਸਪਾਲ ਕੌਰ ਇੰਸਾਂ ਨੇ ਵੀ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀ ਮੁੱਖ ਗਲੀ ਤੋਂ ਹੁੰਦੀ ਹੋਈ ਬੱਸ ਅੱਡਾ ਮਾਹੂਆਣਾ ਤੇ ਕੋਲ ਆ ਕੇ ਸਮਾਪਿਤ ਹੋਈ।
ਇਹ ਵੀ ਪੜ੍ਹੋ: Punjab: ਪੰਜਾਬ ਦੇ ਕਬੱਡੀ ਖਿਡਾਰੀ ਦੀ ਮੈਦਾਨ ’ਤੇ ਮੌਤ
ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਕੇਵਲ ਸਿੰਘ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਕੇਵਲ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ। ਇਸ ਤੋਂ ਬਾਅਦ ਸਰੀਰਦਾਨੀ ਕੇਵਲ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਗਰਾਫਿਕ ਇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਧੂਲਕੋਟ ਚਕਰਤਾ ਰੋਡ ਦੇਹਰਾਦੂਨ (ਉਤਰਾਖੰਡ) ਨੂੰ ਰਵਾਨਾ ਕੀਤਾ।
ਇਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿੱਚ ਸੁਲੱਖਣ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਜਗਰੂਪ ਸਿੰਘ ਇੰਸਾਂ, ਹਰਵਿੰਦਰ ਕੌਰ ਇੰਸਾਂ, ਨੀਲਕੰਠ ਇੰਸਾਂ ਪ੍ਰੇਮੀ ਸੇਵਕ ਬਲਾਕ ਕਬਰਵਾਲਾ, ਮਾ: ਲਛਮਣ ਸਿੰਘ, ਗੁਰਮੀਤ ਸਿੰਘ ਰਿੰਕੂ ਇੰਸਾਂ, ਬਲਜੀਤ ਸਿੰਘ ਇੰਸਾਂ, ਬੋਹੜ ਸਿੰਘ ਇੰਸਾਂ, ਚਮਕੋੌਰ ਸਿੰਘ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਰੇਸਮ ਸਿੰਘ ਇੰਸਾਂ, ਮਾ: ਗੁਰਾ ਸਿੰਘ, ਬਲਰਾਜ ਸਿੰਘ ਇੰਸਾ, ਬਲਕਰਨ ਸਿੰਘ ਇੰਸਾਂ, ਜਥੇਦਾਰ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਮੈਂਬਰ ਸਾਹਿਬਾਨ, ਪਿੰਡਾਂ ਦੇ ਪ੍ਰੇਮੀ ਸੇਵਕਾਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Body Donation













