ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਸਵ. ਸੇਵਾ ਸਿੰਘ...

    ਸਵ. ਸੇਵਾ ਸਿੰਘ ਸੇਖਵਾਂ ਦੇ ਘਰ ਪੁੱਜੇ ਕੇਜਰੀਵਾਲ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

    ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ ਰੋਜ਼ਾ ਦੌਰੇ ’ਤੇ ਹਨ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਦੇ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਪਣੇ ਦੋ ਰੋਜ਼ਾ ਪੰਜਾਬ ਦੌਰੇ ’ਤੇ ਪੁੱਜ ਗਏ ਹਨ। ਕੇਜਰੀਵਾਲ ਆਮ ਆਦਮੀ ਪਾਰਟੀ ਦੇ ਆਗੂ ਸਵ. ਸੇਵਾ ਸਿੰਘ ਸੇਖਵਾਂ ਦੇ ਘਰ ਪੁੱਜੇ ਚੁੱਕੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

    ਦਿੱਲੀ ਦੇ ਮੁੱਖ ਮੰਤਰੀ ਸਵੇਰੇ ਦਿੱਲੀ ਤੋਂ ਰਵਾਨਾ ਹੋਏ ਤੇ ਉਹ ਦੁਪਹਿਰ ਬਾਅਦ ਅੰਮਿ੍ਰਤਸਰ ਏਅਰਪੋਰਟ ਪਹੁੰਚ ਗਏ ਸਨ। ਇੱਥੇ ਉਨ੍ਹਾਂ ਦੇ ਨਾਲ ਪਾਰਟੀ ਦੇ ਸਾਂਸਦ ਭਗਵੰਤ ਮਾਨ ਤੇ ਪਾਰਟੀ ਦੇ ਕੌਮੀ ਬੁਲਾਰਾ ਰਾਘਵ ਚੱਢਾ ਤੇ ਹੋਰ ਆਗੂ ਵੀ ਨਜ਼ਰ ਆਏ। ਏਅਰਪੋਰਟ ’ਤੇ ਉਨ੍ਹਾਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਗੱਡੀ ’ਚ ਬੈਠ ਕੇ ਰਵਾਨਾਂ ਹੋ ਗਏ ਸ਼ਾਮ ਨੂੰ ਉਹ ਦੇਵੀ ਤਾਲਾਬ ਮੰਦਰ ਜਲੰਧਰ ’ਚ ਨਤਮਸਤਕ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਦਾ ਇਹ ਦੌਰਾ ਅਹਿਮ ਹੈ ਕਿਉਕਿ 2022 ’ਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ ਆਮ ਆਦਮੀ ਪਾਰਟੀ ਹੁਣੇ ਤੋਂ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ’ਚ ਜੁਟ ਗਏ ਕਾਫ਼ੀ ਸਮੇਂ ਸਿਆਸੀ ਸਰਗਰਮੀਆਂ ’ਚੋਂ ਗਾਇਬ ਰਹੇ ਭਗਵੰਤ ਮਾਨ ਵੀ ਕੇਜਰੀਵਾਲ ਨਾਲ ਨਜ਼ਰ ਆਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ