ਦੇਰੀ ਨਾਲ ਪਰ ਚੰਗਾ ਕਦਮ
ਆਖ਼ਰ ਇੰਟਰਨੈੱਟ ਦੀ ਦੁਨੀਆ ਦੇ ਸਭ ਤੋਂ ਵੱਡੇ ਪਲੇਟਫਾਰਮ ਗੂਗਲ ਨੇ 453 ਪਰਸਨਲ ਲੋਨ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਜੋ ਐਪਸ ਕੰਪਨੀ ਦੀ ਯੂਜਰ ਸੇਫ਼ਟੀ ਪਾਲਸੀ ਦਾ ਉਲੰਘਣ ਕਰ ਰਹੇ ਸਨ ਗੂਗਲ ਨੇ ਪਰਸਨਲ ਲੋਨ ਦੇਣ ਵਾਲੀਆਂ ਐਪਸ ਨੂੰ ਸਾਰੀਆਂ ਜਾਣਕਾਰੀਆਂ ਦੇਣ ਲਈ ਪਾਬੰਦ ਕੀਤਾ ਹੈ ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ ਨੇ ਰਜਿਸਟੇ੍ਰਸ਼ਨ ਸਬੰਧੀ ਜਾਂਚ ਲਈ ਕਿਹਾ ਹੈ ਦਰਅਸਲ ਦੇਸ਼ ਦੇ ਕੁਝ ਹਿੱਸਿਆਂ ’ਚ ਐਪ ਲੋਨ ਘਪਲੇ ਦੀਆਂ ਘਟਨਾਵਾਂ ਕਾਰਨ ਯੂਜਰਾਂ ਨਾਲ ਧੋਖਾਧੜੀ ਹੋਈ ਤੇ ਉਹ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਵੀ ਕਰ ਗਏ ਹੈਦਰਾਬਾਦ ਤੇ ਗੁੜਗਾਵਾਂ ’ਚ ਇੱਕ ਦਰਜਨ ਤੋਂ ਵੱਧ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ
ਦੇਸ਼ ਦੇ ਪੌਣੇ ਅਰਬ ਦੇ ਕਰੀਬ ਲੋਕ ਮੋਬਾਇਲ ਫੋਨ ’ਤੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਅਜਿਹੇ ਦੌਰ ’ਚ ਕੁਝ ਲੋਕਾਂ ਵੱਲੋਂ ਐਪ ਰਾਹੀਂ ਕਰਜਾ ਦਿੱਤਾ ਜਾਂਦਾ ਹੈ ਪਰ ਵਸੂਲੀ ਲਈ ਬੈਂਕਿੰਗ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂਦਾ, ਲੋਨ ਦੇਣ ਵਾਲੀਆਂ ਕੰਪਨੀਆਂ ਗ੍ਰਾਹਕ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀਆਂ ਹਨ ਇਹ ਰੁਝਾਨ ਜਾਨੀ ਨੁਕਸਾਨ ਦਾ ਕਾਰਨ ਬਣਦਾ ਹੈ ਪਰ ਗੱਲ ਸਿਰਫ਼ ਪਰਸਨਲ ਲੋਨ ਐਪ ਦੀ ਹੀ ਨਹੀਂ ਸਗੋਂ ਸੋਸ਼ਲ ਮੀਡੀਆ ’ਤੇ ਅਜਿਹੇ ਹੋਰ ਲੋਕ ਵੀ ਸਗਗਰਮ ਹਨ ਜੋ ਕਰਜਾ ਵੀ ਨਹੀਂ ਦਿੰਦੇ ਤੇ ਲੋਕਾਂ ਤੋਂ ਪੈਸਾ ਠੱਗ ਕੇ ਔਹ ਜਾਂਦੇ ਹਨ ਇਸੇ ਤਰ੍ਹਾਂ ਹੀ ਨੌਕਰੀ ਦਿਵਾਉਣ ਤੇ ਘਰ ਬੈਠੇ 20-30 ਹਜ਼ਾਰ ਕਮਾਉਣ ਦੇ ਲਾਲਚ ਦੇ ਕੇ ਬੇਰੁਜ਼ਗਾਰ ਲੋਕਾਂ ਨਾਲ ਠੱਗੀ ਮਾਰ ਜਾਂਦੇ ਹਨ
ਰਜਿਸਟੇ੍ਰਸ਼ਨ ਫੀਸ, ਪ੍ਰੀਖਿਆ ਫੀਸ ਜਾਂ ਭਰਤੀ ਫੀਸ ਦੇ ਨਾਂਅ ’ਤੇ ਵੀ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਵਿਦੇਸ਼ ਜਾਣ ਦੇ ਨਾਂਅ ’ਤੇ ਵੀ ਰੋਜ਼ਾਨਾ ਹਜ਼ਾਰਾਂ ਮਾਮਲੇ ਦਰਜ ਹੋ ਰਹੇ ਹਨ ਇਸ ਤਰ੍ਹਾਂ ਧੋਖਾਧੜੀ ਕਰਨ ਵਾਲਿਆਂ ਦਾ ਸੋਸ਼ਲ ਮੀਡੀਆ ’ਤੇ ਜਾਲ ਵਿਛਿਆ ਹੋਇਆ ਹੈ ਜਿਸ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਜ਼ਰੂਰਤ ਹੈਦਰਅਸਲ ਜਿੰਨੀ ਤੇਜ਼ੀ ਨਾਲ ਇੰਟਰਨੈੱਟ ਦੀ ਵਰਤੋਂ ਵਧ ਰਹੀ ਹੈ ਓਨੀ ਤੇਜ਼ੀ ਨਾਲ ਜਾਗਰੂਕਤਾ ਦਾ ਪ੍ਰਸਾਰ ਨਹੀਂ ਹੋ ਸਕਿਆ
ਲੋਕ ਝੱਟ ਕਿਸੇ ਗਲਤ ਜਾਣਕਾਰੀ ’ਤੇ ਵਿਸ਼ਵਾਸ ਕਰ ਬੈਠਦੇ ਹਨ ਤੇ ਉਸ ਉੱਪਰ ਕਾਰਵਾਈ ਕਰਕੇ ਆਪਣੀ ਕਮਾਈ ਬਰਬਾਦ ਕਰ ਦਿੰਦੇ ਹਨ ਇਹ ਜ਼ਰੂਰੀ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਸਾਈਬਰ ਠੱਗੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਜਦੋਂ ਠੱਗ ਕਿਸੇ ਸੰਸਦ ਮੈਂਬਰ ਨੂੰ ਭਰਮਾਉਣ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਆਮ ਬੰਦੇ ਨੇ ਤਾਂ ਠੱਗੀ ਦਾ ਸ਼ਿਕਾਰ ਹੋਣਾ ਹੀ ਹੋਇਆ ਜਾਗਰੂਕਤਾ ਲਈ ਜ਼ਰੂਰੀ ਹੈ ਕਿ ਜਿਲ੍ਹਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਲੋਕਾਂ ਨੂੰ ਜਾਣਕਾਰੀ ਦੇਣ ਦਾ ਪ੍ਰਬੰਧ ਕੀਤਾ ਜਾਵੇ ਕੇਂਦਰ ਸਰਕਾਰ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਇਸ਼ਤਿਹਾਰ ਦੇ ਕੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.