ਸੱਚ ਕਹੂੰ ਨਿਊਜ਼, ਚੰਡੀਗੜ੍ਹ
1971 ਦੀ ਲੋਂਗੇਵਾਲਾ ਦੀ ਇਤਿਹਾਸਕ ਲੜਾਈ ਦੇ ਨਾਇਕ ਰਹੇ ਅਤੇ ਮਹਾਂਵੀਰ ਚੱਕਰ ਜੇਤੂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ‘ਚ ਅੱਜ ਦੇਹਾਂਤ ਹੋ ਗਿਆ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ 78 ਸਾਲਾਂ ਦੇ ਸਨ ਉਹ ਕੈਂਸਰ ਤੋਂ ਪੀੜਤ ਸਨ ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਅਤੇ ਤਿੰਨ ਪੁੱਤਰ ਹਨ ਸਾਲ 1997 ‘ਚ ਆਈ ਹਿੰਦੀ ਫਿਲਮ ‘ਬਾਰਡਰ’ ਰਾਜਸਥਾਨ ‘ਚ ਭਾਰਤ-ਪਾਕਿਸਤਾਨ ਲੜਾਈ ‘ਤੇ ਬਣੀ ਸੀ ਉਸ ‘ਚ ਸੰਨੀ ਦਿਓਲ ਨੇ ਬ੍ਰਿਗੇਡੀਅਰ ਚਾਂਦਪੁਰੀ ਦੀ ਭੂਮਿਕਾ ਨਿਭਾਈ ਸੀ ਬ੍ਰਿਗੇਡੀਅਰ ਚਾਂਦਪੁਰੀ ਮਹਾਵੀਰਚੱਕਰ ਜੇਤੂ ਸਨ ਲੋਂਗੇਵਾਲਾ ਦੀ ਲੜਾਈ (1971) ‘ਚ ਭਾਰਤ ਪਾਕਿਸਤਾਨ ਜੰਗ ਦੌਰਾਨ ਪੱਛਮੀ ਸੈਕਟਰ ‘ਚ ਹੋਈ ਪਹਿਲੀ ਵੱਡੀ ਲੜਾਈਆਂ ‘ਚੋਂ ਇੱਕ ਸੀ
ਇਹ ਰਾਜਸਥਾਨ ਦੇ ਥਾਰ ਰੇਗਿਸਤਾਨ ‘ਚ ਲੋਂਗੇਵਾਲਾ ਦੀ ਭਾਰਤੀ ਸਰਹੱਦ ਚੌਂਕੀ ‘ਤੇ ਹਮਲਾਵਰ ਪਾਕਿਸਤਾਨੀ ਫੌਜੀਆਂ ਅਤੇ ਭਾਰਤੀ ਫੌਜੀਆਂ ਦਰਮਿਆਨ ਲੜੀ ਗਈ ਸੀ ਭਾਰਤੀ ਫੌਜ ਦੀ 23ਵੀਂ ਬਟਾਲੀਅਨ ‘ਚ ਮੇਜਰ ਕੁਲਦੀਪ ਸਿੰਘ ਦੀ ਕਮਾਨ ਵਾਲੀ ਪੰਜਾਬ ਰੇਜੀਮੇਂਟ ਨੇੜੇ ਦੋ ਬਦਲ ਸਨ-ਜਾਂ ਤਾਂ ਉਹ ਹੋਰ ਜਵਾਨਾਂ ਦੇ ਆਉਣ ਤੱਕ ਪਾਕਿਸਤਾਨੀ ਦੁਸ਼ਮਣਾਂ ਨੂੰ ਰੋਕਣ ਦੀ ਕੋਸ਼ਿਸ ਕਰੇ ਜਾਂ ਭੱਜ ਜਾਵੇ ਇਸ ਰੇਜੀਮੇਂਟ ਨੇ ਪਹਿਲਾ ਬਦਲ ਚੁਣਿਆ ਅਤੇ ਚਾਂਦਪੁਰੀ ਨੇ ਇਹ ਪੱਕਾ ਕੀਤਾ ਕਿ ਫੌਜੀਆਂ ਅਤੇ ਸਾਜੋ ਸਮਾਨ ਦੀ ਚੰਗੀ ਤੋਂ ਚੰਗੀ ਵਰਤੋਂ ਕੀਤੀ ਜਾਵੇ ਉਨ੍ਹਾਂ ਨੇ ਆਪਣੇ ਮਜ਼ਬੂਤ ਬਚਾਅ ਦੀ ਸਥਿਤੀ ਦੀ ਜ਼ਿਆਦਾ ਵਰਤੋਂ ਕੀਤੀ ਅਤੇ ਦੁਸ਼ਮਣ ਦੀਆਂ ਗਲਤੀਆਂ ਦਾ ਫਾਇਦਾ ਚੁੱਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।