ਲਾਲੂ ਪ੍ਰਸ਼ਾਦ ਦੇ ਪੁਰਾਣੇ ਪੈਂਤਰੇ

ਬਿਹਾਰ ਦੀ ਗਠਜੋੜ ਸਰਕਾਰ ‘ਚ ਸਹਿਯੋਗੀ ਲਾਲੂ ਪ੍ਰਸ਼ਾਦ ਅਪਰਾਧ ਜਗਤ ਨਾਲ ਜੁੜੇ ਆਪਣੇ ਸਿਆਸੀ ਸਾਥੀਆਂ ਦਾ ਸਾਥ ਛੱਡਣ ਲਈ ਤਿਆਰ ਨਹੀਂ ਹਨ ਤਿਹਾੜ ਜੇਲ੍ਹ ‘ਚ ਬੰਦ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਸਾਂਸਦ ਸ਼ਹਾਬੂਦੀਨ ਨਾਲ ਲਾਲੂ ਦੀ ਫੋਨ ‘ਤੇ ਗੱਲਬਾਤ ਦੇ ਅੰਸ਼ ਵਾਇਰਲ ਹੋ ਗਏ ਹਨ ਜਿਸ ਵਿੱਚ ਸ਼ਹਾਬੂਦੀਨ ਉਨ੍ਹਾਂ (ਲਾਲੂ) ਨੂੰ ਕਿਸੇ ਐੱਸ ਪੀ ਨੂੰ ਹਟਾਉਣ ਲਈ ਕਹਿ ਰਿਹਾ ਹੈ ਤੇ ਲਾਲੂ ਉਸ ਦੀ ਗੱਲ ਮੰਨਣ ਲਈ ਅਗਾਂਹ ਐਸ ਪੀ ਨੂੰ ਫੋਨ ਵੀ ਕਰਦੇ ਹਨ।

ਇਹ ਘਟਨਾ ਚੱਕਰ ਇਸ ਗੱਲ ਦਾ ਸ਼ੰਕਾ ਪੈਦਾ ਕਰਦਾ ਹੈ ਕਿ ਮੁੱਖ ਮੰਤਰੀ ਨੀਤਿਸ਼ ਕੁਮਾਰ ਵੱਲੋਂ ਜਨਤਾ ਨੂੰ ਵਧੀਆ ਸ਼ਾਸਨ ਦੇਣ ਲਈ ਸ਼ਹਾਬੂਦੀਨ ਵਰਗਿਆਂ ਖਿਲਾਫ਼ ਸਰਕਾਰੀ ਸਖ਼ਤੀ ਵਰਤਣ ‘ਤੇ ਤਾਂ ਸਰਕਾਰ ਨਾਲ ਨਜ਼ਰ ਆ ਰਹੇ ਸਨ ਪਰ ਅੰਦਰਖਾਤ ਅਜਿਹੇ ਆਗੂਆਂ ਨਾਲ ਜੁੜੇ ਰਹੇ ਸਿਵਾਨ ਜੇਲ੍ਹ ‘ਚ ਇੱਕ ਅਫ਼ਸਰ ਵੱਲੋਂ ਸ਼ਹਾਬੂਦੀਨ ਦੀ ਕੁੱਟਮਾਰ ਹੋਈ ਤੇ ਵਾਰ-ਵਾਰ ਉਸ ਦੀ ਬੈਰਕ ‘ਚ ਛਾਪੇਮਾਰੀ ਵੀ ਹੁਣ ਫੋਨ ਟੇਪ ਦਾ ਮਾਮਲਾ ਮੁੱਖ ਮੰਤਰੀ ਨੀਤਿਸ਼ ਕੁਮਾਰ ਲਈ ਵੀ ਨਮੋਸ਼ੀ ਭਰਿਆ ਹੈ।

ਪਿਛਲੇ ਸਾਲ ਸਿਵਾਨ ਜੇਲ੍ਹ ‘ਚ ਸਰਕਾਰੀ ਸਖ਼ਤੀ ਦੇ ਬਾਵਜ਼ੂਦ ਸ਼ਹਾਬੂਦੀਨ ਨੂੰ ਮੋਬਾਇਲ ਕਿਸ ਤਰ੍ਹਾਂ ਮਿਲ ਗਿਆ ਹੈ ਇਹ ਚੀਜ਼ਾਂ ਵੀ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਤੋਂ ਜਵਾਬ ਮੰਗਦੀਆਂ ਹਨ ਲਾਲੂ ਦੀ ਅਜਿਹੇ ਆਗੂਆਂ ਨਾਲ ਦੋਸਤੀ ਨੇ ਉਸ ਨੂੰ ਪਹਿਲਾਂ ਸੱਤਾ ‘ਚੋਂ ਬਾਹਰ ਕੀਤਾ ਤੇ ਹੁਣ ਫਿਰ ਉਸ ਦੀ ਬਚੀ-ਖੁਚੀ ਸਾਖ਼ ਵੀ ਦਾਅ ‘ਤੇ ਲੱਗ ਗਈ ਭਾਵੇਂ ਇਸ ਵਾਰ ਵਿਧਾਨ ਸਭਾ ਚੋਣਾਂ ‘ਚ ਰਾਸ਼ਟਰੀ ਜਨਤਾ ਦਲ ਨੂੰ ਜਨਤਾ ਦਲ (ਯੂ) ਨਾਲੋਂ ਵੱਧ ਸੀਟਾਂ ਹਾਸਲ ਹੋਈਆਂ ਹਨ ਫਿਰ ਵੀ ਲਾਲੂ ਨੇ ਜਨਤਾ ਦਲ ਦੇ ਆਗੂ ਨੀਤਿਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਦਰਅਸਲ ਨੀਤਿਸ਼ ਦੇ ਹੁੰਦਿਆਂ ਆਮ ਜਨਤਾ ਨੂੰ ਲਾਲੂ ਯਾਦਵ ਸਵੀਕਾਰ ਹੀ ਨਹੀਂ ਸੀ।

ਦੁਜੇ ਪਾਸੇ ਲਾਲੂ ਵੀ ਇਹ ਚਾਹੁੰਦਾ ਸੀ ਕਿ ਬੈਕ ਫੁੱਟ ‘ਤੇ ਰਹਿ ਕੇ ਜਨਤਾ ਦੀ ਇੱਛਾ ਦੇ ਵਿਚਕਾਰ ਨਾ ਆਏ ਲਾਲੂ ਆਪਣੀ ਸਾਖ਼ ਸੁਧਾਰਨ ਲਈ ਯਤਨਸ਼ੀਲ ਸੀ ਪਿਛਲੇ ਦਿਨੀਂ ਆਪਣੇ ਪੁੱਤਰਾਂ ਨੂੰ ਸਿਆਸੀ ਵਾਰਸ ਐਲਾਨਣ ਪਿੱਛੇ ਵੀ ਲਾਲੂ ਦਾ ਇਹੀ ਮਕਸਦ ਸੀ  ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਇਸ ਸਬੰਧੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਗੱਠਜੋੜ ਸਰਕਾਰ ਸਿਧਾਂਤਾਂ ‘ਤੇ ਟਿਕੀ ਹੋਈ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੇ ਜੇਕਰ ਸੂਬੇ ‘ਚ ਅਪਰਾਧਾਂ ਨੂੰ ਘਟਾਉਣਾ ਹੈ ਤਾਂ ਠੋਸ ਤੇ ਸਪੱਸ਼ਟ ਰੁੱਖ ਹੋਣਾ ਜ਼ਰੂਰੀ ਹੈ ਬਿਨਾਂ ਸ਼ੱਕ ਇਹ ਘਟਨਾ ਚੱਕਰ ਬਿਹਾਰ ਦੀ ਗੱਠਜੋੜ ਸਰਕਾਰ ਲਈ ਕਸੂਤੀ ਸਥਿਤੀ ਵਾਲਾ ਹੈ ਪਰ ਸਰਕਾਰ ਸੂਬੇ ਦੀ ਬਿਹਤਰੀ ਲਈ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਲਈ ਸੱਚ ‘ਤੇ ਪਹਿਰਾ ਜ਼ਰੂਰ ਦੇਵੇ ਬਿਹਾਰ ‘ਚ ਅਮਨ ਕਾਨੂੰਨ ਦਾ ਰਾਜ ਬਹਾਲ ਹੋ ਰਿਹਾ ਹੈ ਕਿਤੇ ਇਹ ਨਾ ਹੋਵੇ ਕਿ ਸੂਬਾ 90 ਦੇ ਦਹਾਕੇ ਵਾਲੇ ਹਾਲਾਤਾਂ ‘ਚ ਪਹੁੰਚ ਜਾਵੇ ਸਿਆਸਤ ‘ਚ ਅਪਰਾਧੀਕਰਨ ‘ਤੇ ਰੋਕ ਦੀ ਸਖ਼ਤ ਜ਼ਰੂਰਤ ਹੈ।