Welfare: (ਨਰੇਸ਼ ਕੁਮਾਰ) ਸੰਗਰੂਰ। ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂ ਲਲਿਤ ਕੁਮਾਰ ਇੰਸਾਂ ਜੋ ਕੇ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਇਸ ਨਾਸਵਾਨ ਸੰਸਾਰ ਨੂੰ ਅਲਵਿਦਾ ਕਹਿ ਗਏ। ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਪਵਿਤਰ ਸਿੱਖਿਆਵਾਂ ’ਤੇ ਚੱਲਦਿਆਂ ਪ੍ਰੇਮੀ ਲਲਿਤ ਕੁਮਾਰ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ: Punjab Holiday News: ਪੰਜਾਬ ’ਚ ਹੋਇਆ 2 ਦਿਨ ਦੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਅਤੇ ਦਫਤਰ
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਗਰਾਫਿਕ ਏਰਾ ਆਫ ਮੈਡੀਕਲ ਇਸਟੀਚਿਊਟ ਸਾਇੰਸਜ਼ ਧੂਲਕੋਟ ਚਕਰਾਤਾ ਰੋਡ ਦੇਹਰਾਦੂਨ ਉਤਰਾਖੰਡ ਵਿਖੇ ਭੇਜਿਆ ਗਿਆ। ਇਹ ਬਲਾਕ ਸੰਗਰੂਰ ਦਾ 30 ਵਾਂ ਸਰੀਰਦਾਨ ਹੈ। ਪ੍ਰੇਮੀ ਲਲਿਤ ਕੁਮਾਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਸ ਵਿਚ ਰੱਖਿਆ ਗਿਆ ਤੇ ਲਲਿਤ ਇੰਸਾਂ ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਾਏ ਗਏ। ਇਸ ਮੌਕੇ ਮ੍ਰਿਤਕ ਦੇਹ ਵਾਲੀ ਐਂਬੂਲੈਸ ਨੂੰ ਸ਼ਹਿਰ ਦੇ ਵਿਚ ਲਿਜਾਇਆ ਗਿਆ।
ਇਸ ਮੌਕੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ, ਸਕੇ-ਸਬੰਧੀ ਤੇ ਸਾਧ-ਸੰਗਤ ਦੀ ਮੌਜੂਦਗੀ ਵਿਚ 85 ਮੈਂਬਰਾਂ ਵਲੋਂ ਹਰੀ ਝੰਡੀ ਦੇ ਕੇ ਐਂਬੂਲੈਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰ ਜਗਦੀਸ਼ ਅਰੋੜਾ, ਕ੍ਰਿਸ਼ਨ ਕਾਲੜਾ, ਹਨੀ ਅਰੋੜਾ, ਹਰਿੰਦਰ ਕੁਮਾਰ, ਪ੍ਰੇਮ ਕੁਮਾਰ, ਅੰਮ੍ਰਿਤ ਕੁਮਾਰ, ਰਜੇਸ਼ ਕੁਮਾਰ ਤੋਂ ਇਲਾਵਾ 85 ਮੈਂਬਰ ਹਰਿੰਦਰ ਇੰਸਾਂ, 85 ਮੈਂਬਰ ਹੁਕਮ ਚੰਦ ਨਾਗਪਾਲ, 85 ਮੈਂਬਰ ਬਲਦੇਵ ਕ੍ਰਿਸ਼ਨ, 85 ਮੈਂਬਰ ਭੈਣ ਸੁਨੀਤਾ ਕਾਲੜਾ, 85 ਮੈਂਬਰ ਭੈਣ ਰੰਜੂ ਕਾਲੜਾ ਤੋਂ ਇਲਾਵਾ ਵੱਡੀ ਗਿਣਤੀ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਸੰਗਠਨ ਦੇ ਮੈਂਬਰ, ਸਾਰੀਆਂ ਸੰਮਤੀਆਂ ਦੇ ਮੈਂਬਰ ਤੇ ਸਾਧ-ਸੰਗਤ ਮੌਜ਼ੂਦ ਸਨ।
ਇਸ ਮੌਕੇ ਤੇ 85 ਮੈਂਬਰ ਹਰਿੰਦਰ ਇੰਸਾਂ ਨੇ ਕਿਹਾ ਕਿ ਸਰੀਰਦਾਨ ਦੀ ਮੁਹਿੰਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ਹੈ। ਜਿਨ੍ਹਾਂ ਦੇ ਸਦਕਾ ਅੱਜ ਬਹੁਤ ਵੱਡੇ ਪੱਧਰ ’ਤੇ ਜਾਗਰੂਕਤਾ ਆਈ ਹੈ ਅਤੇ ਡੇਰਾ ਪ੍ਰੇਮੀ ਦੇਹਾਂਤ ਉਪਰੰਤ ਆਪਣਾ ਸਰੀਰਦਾਨ ਕਰ ਰਹੇ ਹਨ। ਇਨ੍ਹਾਂ ਸਰੀਰਦਾਨਾਂ ਨਾਲ ਬਹੁਤ ਤਰ੍ਹਾਂ ਦੇ ਡਾਕਟਰਾਂ ਨੂੰ ਬਿਮਾਰੀਆਂ ਦਾ ਪਤਾ ਲਾਉਣ ਵਿਚ ਫਾਇਦਾ ਮਿਲਦਾ ਹੈ ਇਹ ਬਹੁਤ ਵੱਡੀ ਸੇਵਾ ਹੈ। Welfare