ਲਖਮੀਰ ਸਿੰਘ ਬੰਨੀ ਤੇ ਸੁਸਮਾ ਮੈਡਮ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ

BJP Party
ਲਖਮੀਰ ਸਿੰਘ ਬੰਨੀ ਤੇ ਸੁਸਮਾ ਮੈਡਮ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ

(ਰਘਬੀਰ ਸਿੰਘ) ਲੁਧਿਆਣਾ। ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਯੂਥ ਦਾ ਉਪ ਪ੍ਰਧਾਨ ਲੱਖਮੀਰ ਬੰਨੀ ਅਤੇ ਸੁਸਮਾ ਮੈਡਮ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸੰਗੋਵਾਲ ਅਤੇ ਭਾਜਪਾ ਪੰਜਾਬ ਪ੍ਰਧਾਨ ਐੱਸਸੀ ਮੋਰਚਾ ਪੰਜਾਬ ਐੱਸ ਆਰ ਲੱਧੜ ਦੀ ਅਗਵਾਈ ਹੇਠ ਪਿੰਡ ਰਾਮਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। BJP Party

ਇਹ ਵੀ ਪੜ੍ਹੋ: ਜਸਵੰਤ ਸਿੰਘ ਗੱਜਣ ਮਾਜਰਾ ਅਤੇ ਛੇ ਹੋਰਾਂ ਵਿਰੁੱਧ ਮੁਕੱਦਮਾ ਦਰਜ

ਪਾਰਟੀ ’ਚ ਸ਼ਾਮਲ ਹੋਣ ’ਤੇ ਸਭ ਦਾ ਸਨਮਾਨ ਕੀਤਾ ਅਤੇ ਸਾਰਿਆਂ ਨੂੰ ਜੀ ਆਂਇਆ ਕਿਹਾ। ਇਸ ਮੌਕੇ ਭਾਜਪਾ ਦੇ ਕਮਾਂਡਰ ਬਲਬੀਰ ਸਿੰਘ ਚੀਫ ਸਪੋਕਸ ਪਰਸਨ ਐੱਸਸੀ ਮੋਰਚਾ ਪੰਜਾਬ, ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਜਰਨਲ ਸਕੱਤਰ ਭੁਪਿੰਦਰ ਰਾਏ, ਜ਼ਿਲ੍ਹਾ ਲੁਧਿਆਣਾ ਦਿਹਾਤੀ ਜਨਰਲ ਸਕੱਤਰ ਐੱਸਸੀ ਮੋਰਚਾ, ਸੁਖਬੀਰ ਸਿੰਘ ਸਾਂਪਲਾ, ਬਿੰਦਰ ਮੁੰਡੀਆਂ, ਵਿਨੋਦ ਸ਼ੂਦ, ਗੁਰਮੁਖ ਗੋਰਾ, ਜਗਜੀਤ ਅਜੇ, ਲਵੀ, ਅਨੂਪ, ਆਦਿ ਹਾਜ਼ਰ ਸਨ। BJP Party

LEAVE A REPLY

Please enter your comment!
Please enter your name here