ਲਖਬੀਰ ਕਤਲ ਕਾਂਡ : ਪਾਲੀਥੀਨ ’ਚ ਬੰਦ ਲਖਬੀਰ ਦਾ ਚਿਹਰਾ ਵੀ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਵਿਖਾਇਆ ਗਿਆ
(ਸੱਚ ਕਹੂੰ ਨਿਊਜ਼) ਤਰਨਤਾਰਨ। ਸਿੰਘੂ ਬਾਰਡਰ ’ਤੇ ਕਤਲ ਕਰਕੇ ਮਾਰੇ ਗਏ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਚੀਮਾ ਵਿਖੇ ਪੁਲਿਸ ਦੀ ਨਿਗਰਾਨੀ ’ਚ ਕੀਤਾ ਗਿਆ। ਲਖਬੀਰ ਦੀ ਲਾਸ਼ ਸ਼ਾਮ 6:30 ਵਜੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਪੁੱਜੀ। ਮਿ੍ਰਤਕ ਦੇਹ ਨੂੰ ਐਂਬੂਲੈਂਸ ਰਾਹੀ ਲਿਆਦਾਂ ਗਿਆ, ਐਂਬੂਲੈਂਸ ਸਿੱਧੀ ਪਿੰਡ ਦੇ ਸ਼ਮਸ਼ਾਨਘਾਟ ਪੁੱਜੀ। ਮਿ੍ਰਤਕ ਦੇਹ ਐਂਬੂਲੈਂਸ ਤੋਂ ਉਤਾਰ ਕੇ ਸਿਧੀ ਚਿਖਾ ’ਤੇ ਰੱਖ ਦਿੱਤੀ ਗਈ ਤੇ ਨਾ ਹੀ ਕੋਈ ਅਰਦਾਸ ਕੀਤੀ ਗਈ ਪਾਲੀਥੀਨ ’ਚ ਬੰਦ ਲਖਬੀਰ ਦਾ ਚਿਹਰਾ ਵੀ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਵਿਖਾਇਆ ਗਿਆ। ਲਖਬੀਰ ਦੀ ਪਤਨੀ ਨੇ ਕਈ ਵਾਰ ਪਤੀ ਦਾ ਚਿਹਰਾ ਵੇਖਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਤੀ ਦਾ ਚਿਹਰਾ ਨਹੀਂ ਵਿਖਾਇਆ ਗਿਆ।
ਅੰਤਿਮ ਸੰਸਕਾਰ ਮੌਕੇ ਸਿਰਫ਼ ਲਖਬੀਰ ਦੇ ਪਰਿਵਾਰਕ ਮੈਂਬਰ ਮੌਜ਼ੂਦ ਰਹੇ ਤੇ ਪਿੰਡ ਚੀਮਾ ਦਾ ਕੋਈ ਵੀ ਬੰਦਾ ਅੰਤਿਮ ਸੰਸਕਾਰ ’ਚ ਸ਼ਾਮਲ ਨਹੀਂ ਹੋਇਆ । ਲਖਬੀਰ ਦਾ ਅੰਤਿਮ ਸੰੰਸਕਾਰ ਬਹੁਤ ਛੇਤੀ ਕਰ ਦਿੱਤਾ ਗਿਆ ਚਿਖਾ ’ਤੇ ਘਿਓ ਦੀ ਜਗ੍ਹਾ ਡੀਜ਼ਲ ਪਾਇਆ ਗਿਆ ਤਾਂ ਕਿ ਲੱਕੜੀ ਅੱਗ ਛੇਤੀ ਫੜ ਲਵੇ। ਜਦੋਂ ਲਖਬੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸ਼ਮਸ਼ਾਨਘਾਟ ’ਚ ਪੂਰੀ ਰੋਸ਼ਨੀ ਵੀ ਨਹੀਂ ਸੀ ਤੇ ਮੋਬਾਇਲ ਫੋਨ ਦੀ ਰੌਸ਼ਨੀ ’ਚ ਹੀ ਸੰਸਕਾਰ ਕੀਤਾ ਗਿਆ। ਸੰਸਕਾਰ ਮੌਕੇ ਤਰਨਤਾਰਨ ਦੇ ਡੀਐਸਪੀ ਸੁੱਚਾ ਸਿੰਘ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਰਹੀ।
ਇਹ ਵੀ ਪੜ੍ਹੋ
ਲਖਬੀਰ ਕਤਲ ਕਾਂਡ : ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ
ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਿੰਘੂ ਬਾਰਡਰ ’ਤੇ ਲਖਬੀਰ ਦੇ ਕਤਲ ਦੇ ਮੁਲਜ਼ਮ ਸਰਬਜੀਤ ਨੂੰ ਅੱਜ ਪੁਲਿਸ ਨੇ ਅਦਾਲਤ ’ਚ ਪੇਸ਼ ਕੀਤਾ ਗਿਆ ਅਦਾਲਤ ਨੇ ਸਬਰਜੀਤ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਸਰਬਜੀਤ ਨੂੰ ਦੁਪਹਿਰੇ ਕੋਰਟ ’ਚ ਲੈ ਕੇ ਪਹੁੰਚੀ। ਸਿਵਲ ਜੱਜ ਜੂਨੀਅਰ ਡਿਵੀਜਨ ਕਿਮੀ ਸਿੰਗਲਾ ਦੀ ਕੋਰਟ ’ਚ ਸੁਣਵਾਈ ਹੋਈ। ਕੋਰਟ ’ਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਮੁਲਜ਼ਮ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਨੇ ਕਿਹਾ ਕਿ ਬੇਸ਼ੱਕ ਦੋਸ਼ੀ ਨੇ ਜ਼ੁਲਮ ਕਬੂਲ ਕਰ ਲਿਆ ਹੈ ਪਰ ਹਾਲੇ ਉਸ ਤੋਂ ਕਤਲ ਦੇ ਮਾਮਲੇ ’ਚ ਹੋਰ ਪੁੱਛਗਿੱਛ ਕਰਨੀ ਬਾਕੀ ਹੈ। ਲਖੀਬਰ ਦੇ ਕਤਲ ’ਚ ਸਰਬਜੀਤ ਤੋਂ ਇਲਾਵਾ ਕੁਝ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਹੈ।
ਸੀਆਈਏ ਇੰਚਾਰਜ ਇੰਸਪੈਕਟਰ ਯੋਗੇਂਦਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਕੋਰਟ ’ਚ ਪੇਸ਼ ਕੀਤਾ ਤੇ ਰਿਮਾਂਡ ਦੀ ਮੰਗ ਕੀਤੀ ਸੀ ਅਦਾਲਤ ਕੰਪਲੈਕਸ ਤੋਂ ਬਾਹਰ ਨਿਕਲਦੇ ਸਮੇਂ ਮੀਡੀਆ ਨਾਲ ਧੱਕਾਮੁੱਕੀ ਦੌਰਾਨ ਸਰਬਜੀਤ ਦੀ ਪੱਗੜੀ ਲੱਥ ਗਈ। ਇਸ ਤੋਂ ਬਾਅਦ ਸਰਬਜੀਤ ਗੁੱਸੇ ਨਾਲ ਭੜਕ ਪਿਆ ਤੇ ਉਸ ਨੇ ਮੀਡੀਆ ਨੂੰ ਅਪਸ਼ਬਦ ਵੀ ਕਹੇ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਇਸ ਤੋਂ ਇਲਾਵਾ ਸਿੰਘੂ ਕਤਲ ਮਾਮਲੇ ’ਚ ਇੱਕੋ ਇੱਕ ਹੋਰ ਮੁਲਜ਼ਮ ਨੂੰ ਪਿੰਡ ਅਮਰਕੋਟ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਲਖਬੀਰ ਦੇ ਕਤਲ ਤੋਂ ਬਾਅਦ ਸਰਬਜੀਤ ਨੇ 15 ਘੰਟਿਆਂ ਬਾਅਦ ਸਿਰੰਡਰ ਕਰ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ