ਬੈਂਕ ਦਾ ਮੁਲਾਜ਼ਮ ਬਣ ਕੇ ਬਜ਼ੁਰਗ ਨਾਲ ਮਾਰੀ 4 ਲੱਖ ਦੀ ਠੱਗੀ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ

Indian Bank Jalandhar

ਜਲੰਧਰ ਦੇ ਇੰਡੀਅਨ ਬੈਂਕ ‘ਚ  4 ਲੱਖ ਦੀ ਲੁੱਟ

(ਸੱਚ ਕਹੂੰ ਨਿਊਜ਼) ਜਲੰਧਰ। ਇੰਡੀਅਨ ਬੈਂਕ ਜਲੰਧਰ (Indian Bank Jalandhar) ’ਚ ਇੱਕ ਲੁੱਟ ਦਾ ਮਾਮਲਾ ਸਾਹਮਣਾ ਆਇਆ ਹੈ। ਇਹ ਲੁੱਟ ਦਾ ਤਰੀਕਾ ਬਿਲਕੁਲ ਨਵਾਂ ਸੀ ਜਿਸ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ। ਲੁਟੇਰਾ ਬੈਂਕ ਦਾ ਮੁਲਾਜ਼ਮ ਬਣ ਕੇ ਆਇਆ ਸੀ, ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਬ੍ਰਾਂਚ ‘ਚੋਂ ਲੁਟੇਰੇ ਕੈਸ਼ ਜਮ੍ਹਾ ਕਰਵਾਉਣ ਆਏ ਬਜ਼ੁਰਗ ਵਿਅਕਤੀ ਤੋਂ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰਾ ਬੈਂਕ ਦਾ ਮੁਲਾਜ਼ਮ ਦੱਸ ਕੇ ਬਜ਼ੁਰਗ ਕੋਲ ਆਇਆ ਅਤੇ ਉਸ ਦੇ ਭਰੇ ਵਾਊਚਰ ਵਿੱਚ ਗਲਤੀ ਦੱਸੀ। ਜਮ੍ਹਾ ਕਰਵਾਉਣ ਦਾ ਕਹਿ ਕੇ ਉਹ ਨਗਦੀ ਲੈ ਕੇ ਫ਼ਰਾਰ ਹੋ ਗਿਆ। ਲੁੱਟ ਦੀ ਸਾਰੀ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਹ ਵੀ ਪੜ੍ਹ੍ਵੋ : ਪੰਜਾਬ ਦੀਆਂ ਬੱਸਾਂ ਨੇ ਕਮਾਈ ’ਚ ਫੜੀ ਸਪੀਡ

ਕੀ ਹੈ ਮਾਮਲਾ (Indian Bank Jalandhar)

ਫਗਵਾੜਾ ਗੇਟ ਸਥਿਤ ਰਾਜਨ ਇਲੈਕਟ੍ਰੀਕਲ ਦਾ ਮਾਲਕ ਵਿਜੇ ਚੋਪੜਾ ਰੋਜ਼ਾਨਾ ਦੀ ਤਰ੍ਹਾਂ ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ‘ਚ ਨਗਦੀ ਜਮ੍ਹਾ ਕਰਵਾਉਣ ਗਿਆ ਸੀ। ਬੈਂਕ ਵਿੱਚ ਪਹਿਲਾਂ ਤੋਂ ਹੀ ਬੈਠੇ ਇੱਕ ਲੁਟੇਰੇ ਨੇ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਵਿਖਾਉਂਦੇ ਹੋਏ ਬਜ਼ੁਰਗ ਵਿਜੇ ਚੋਪੜਾ ਨੂੰ ਕਿਹਾ ਕਿ ਤੁਸੀਂ ਵਾਊਚਰ ਸਹੀ ਢੰਗ ਨਾਲ ਨਹੀਂ ਭਰਿਆ। ਬਜ਼ੁਰਗ ਨੂੰ ਕਿਹਾ ਕਿ ਕੈਸ਼ ਦੇ ਦਿਓ, ਉਹ ਕਾਊਂਟਰ ‘ਤੇ ਜਮ੍ਹਾ ਕਰਵਾ ਦੇਵੇਗਾ। ਇਸ ਤੋਂ ਬਾਅਦ ਲੁਟੇਰੇ ਕਾਊਂਟਰ ‘ਤੇ ਜਾਣ ਦੀ ਬਜਾਏ ਸਿੱਧਾ ਬੈਂਕ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਏ। ਜਦੋਂ ਤੱਕ ਬਜ਼ੁਰਗ ਵਿਜੇ ਚੋਪੜਾ ਨੇ ਰੌਲਾ ਪਾਇਆ, ਉਦੋਂ ਤੱਕ ਲੁਟੇਰਾ ਰਫੂ ਚੱਕਰ ਹੋ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here