ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਲਹਿੰਬਰ ਹੁਸੈਨਪ...

    ਲਹਿੰਬਰ ਹੁਸੈਨਪੁਰੀ ਦਾ ਖਤਮ ਹੋਇਆ ਪਰਿਵਾਰਕ ਵਿਵਾਦ

    ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੇ ਕਰਵਾਈ ਸੁਲ੍ਹਾ

    ਚੰਡੀਗੜ੍ਹ। ਪੰਜਾਬੀ ਗਾਇਕ ਲਹਿੰਬਰ ਹੁਸੈਨਪੁੀ ਦਾ ਬੀਤੇ ਕੁਝ ਦਿਨਾਂ ਤੋਂ ਆਪਣੀ ਪਤਨੀ ਤੇ ਬੱਚਿਆਂ ਨਾਲ ਵਿਵਾਦ ਚੱਲ ਰਿਹਾ ਸੀ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਸ਼ੋਸ਼ਲ ਮੀਡੀਆ ’ਤੇ ਖੂਬ ਵੇਖਣ ਨੂੰ ਮਿਲ ਰਿਹਾ ਸੀ ਜੋ ਅੱਜ ਖਤਮ ਹੋ ਗਿਆ ਹੈ ਜੋ ਲਹਿੰਬਰ ਹੁਸੈਨਪੁਰੀ ਦੇ ਪ੍ਰਸੰਸਕਾਂ ਲਈ ਰਾਹਤ ਲੈ ਆਇਆ ਕੁਝ ਦਿਨ ਪਹਿਲਾ ਲਹਿੰਬਰ ਹੁਸੈਨਪੁਰੀ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਅੱਗੇ ਪੇਸ਼ ਹੋਏ ਸਨ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਨੇ ਅੱਜ ਇਸ ਵਿਵਾਦ ਨੂੰ ਖਤਮ ਕਰਵਾ ਦਿੱਤਾ ਹੈ ।

    ਇਸ ਸਬੰਧੀ ਜਾਣਕਾਰੀ ਖੁਦ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੇ ਫੇਸਬੁੱਕ ਰਾਹੀਂ ਦਿੱਤੀ ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਫੇਸਬੁੱਕ ’ਤੇ ਸਾਂਝੀਆਂ ਕੀਤੀਆਂ, ਜਿਨ੍ਹਾਂ ’ਚ ਪਤਨੀ ਤੇ ਬੱਚੇ ਲਹਿੰਬਰ ਹੁਸੈਨਪੁਰੀ ਦੇ ਗਲ ਨਾਲ ਲੱਗ ਕੇ ਰੋ ਰਹੇ ਹਨ ਤੇ ਆਪਣੀ ਪਿਛਲੀਆਂ ਸਾਰੀਆਂ ਗਲਤੀਆਂ ਨੂੰ ਭੁਲਾ ਇੱਕ ਹੋ ਗਏ ਹਨ ਮਨੀਸ਼ਾ ਗੁਲਾਟੀ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਅੱਜ ਮੇਰਾ ਦਿਲ ਬਹੁਤ ਖੁਸ਼ ਹੈ ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੈ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇੱਕ ਚੰਗਾ ਜ਼ਰੀਆ ਬਣੀ ਹਾਂ ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਹੁਸੈਨਪੁਰੀ ਦਾ ਵਿਵਾਦ ਅੱਜ ਖਤਮ ਹੋ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।