Haryana Election Result: ਸੁਨਾਮ ’ਚ ਸਾਵਿਤਰੀ ਜਿੰਦਲ ਦੀ ਜਿੱਤ ’ਤੇ ਲੱਡੂ ਵੰਡੇ

Haryana Election Result
ਸੁਨਾਮ ਦੀ ਪੁਰਾਣੀ ਅਨਾਜ ਮੰਡੀ ਵਿੱਚ ਹਿਸਾਰ ਦੀ ਸਾਵਿਤਰੀ ਜਿੰਦਲ ਦੀ ਜਿੱਤ ’ਤੇ ਲੱਡੂ ਵੰਡਦੇ ਹੋਏ ਨੁਮਾਇੰਦੇ।

ਮਾਤਾ ਸਾਵਿਤਰੀ ਜਿੰਦਲ ਨੇ ਹਿਸਾਰ ਤੋਂ ਜਿੱਤ ਕੇ ਰਚਿਆ ਇਤਿਹਾਸ : ਘਨਸ਼ਿਆਮ ਕਾਂਸਲ

Haryana Election Result: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਹਿਸਾਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਸਾਵਿਤਰੀ ਜਿੰਦਲ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸੁਨਾਮ ਵਿੱਚ ਲੱਡੂ ਵੰਡੇ ਗਏ ਅਗਰਵਾਲ ਸਭਾ ਦੇ ਮੁੱਖ ਸੇਵਾਦਾਰ ਘਨਸ਼ਿਆਮ ਕਾਂਸਲ, ਪ੍ਰਧਾਨ ਈਸ਼ਵਰ ਗਰਗ ਅਤੇ ਚੇਅਰਮੈਨ ਪ੍ਰੇਮ ਗੁਪਤਾ ਦੀ ਅਗਵਾਈ ਹੇਠ ਇੱਥੇ ਪੁਰਾਣੀ ਅਨਾਜ ਮੰਡੀ ਵਿੱਚ ਲੋਕਾਂ ਦਾ ਇਕੱਠ ਹੋਇਆ ਘਨਸ਼ਿਆਮ ਕਾਂਸਲ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਮਾਤਾ ਸਾਵਿਤਰੀ ਜਿੰਦਲ ਨੇ ਕਰੀਬ 20 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਇਤਿਹਾਸਕ ਜਿੱਤ ਦਰਜ ਕਰਕੇ ਰਿਕਾਰਡ ਕਾਇਮ ਕੀਤਾ ਹੈ।

ਇਹ ਵੀ ਪੜ੍ਹੋ: Ammy Virk: ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ 

ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਆਪਣੀ ਜਿੱਤ ਦਾ ਭਰੋਸਾ ਸੀ ਕਿਉਂਕਿ ਮੈਨੂੰ ਹਿਸਾਰ ਜਾ ਕੇ ਸਾਵਿਤਰੀ ਜਿੰਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਉੱਥੇ ਹੀ ਅਗਰਵਾਲ ਸਮਾਜ ਅਤੇ ਰੋਟਰੀ ਕਲੱਬਾਂ ਦੇ ਨਾਲ ਸਾਵਿਤਰੀ ਜਿੰਦਲ ਦੇ ਸਮਰਥਨ ਵਿੱਚ ਕਈ ਚੋਣ ਸਮਾਗਮ ਕਰਵਾਏ ਗਏ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਸਾਫ ਪਤਾ ਚੱਲ ਰਿਹਾ ਸੀ ਕਿ ਹਿਸਾਰ ਨੇ ਇਕ ਤਰਫਾ ਆਪਣਾ ਮਨ ਬਣਾ ਲਿਆ ਹੈ।

ਘਨਸ਼ਿਆਮ ਕਾਂਸਲ ਨੇ ਕਿਹਾ ਕਿ ਸਾਵਿਤਰੀ ਜਿੰਦਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ ਹਿਸਾਰ ਦਾ ਵਿਸ਼ਵਾਸ, ਬਦਲਾਅ ਅਤੇ ਵਿਕਾਸ ਹੋਵੇਗਾ ਉਨ੍ਹਾਂ ਨੂੰ 100 ਫੀਸਦੀ ਯਕੀਨ ਹੈ ਕਿ ਮਾਤਾ ਸਾਵਿਤਰੀ ਜਿੰਦਲ ਹਿਸਾਰ ਦੇ ਵਿਕਾਸ ਨੂੰ ਅੱਗੇ ਲੈ ਕੇ ਲੋਕਾਂ ਦਾ ਭਰੋਸਾ ਕਾਇਮ ਰੱਖਣਗੇ ਘਨਸ਼ਿਆਮ ਕਾਂਸਲ ਨੇ ਹਿਸਾਰ ਦੇ ਸਾਰੇ ਰੋਟਰੀ ਕਲੱਬਾਂ ਅਤੇ ਡਾਇਨਾਮਿਕ ਕਲੱਬਾਂ ਦਾ ਵਿਸ਼ੇਸ਼ ਤੌਰ ’ਤੇ ਰੋਟਰੀ ਕਲੱਬ ਸੈਂਟਰਲ ਹਿਸਾਰ ਦੇ ਪ੍ਰਧਾਨ ਨਿਤਿਨ ਗਰੋਵਰ ਦਾ ਧੰਨਵਾਦ ਕੀਤਾ। Haryana Election Result

ਰੋਟਰੀ ਕਲੱਬ ਹਿਸਾਰ ਡਾਇਨਾਮਿਕ ਦੀ ਪ੍ਰਧਾਨ ਨੀਰਜਾ ਖੰਨਾ, ਸੰਜੀਵ ਬਾਂਸਲ ਹੈਪੀ, ਅਜੇ ਗੋਇਲ, ਰਾਜਪਾਲ ਤੰਵਰ, ਰਵੀ ਮਹਿਤਾ, ਸੰਜੇ ਠਕਰਾਲ ਨੇ ਹੋਰ ਸੰਸਥਾਵਾਂ ਦਾ ਧੰਨਵਾਦ ਕੀਤਾ ਇਸ ਮੌਕੇ ਆਰ ਐਨ ਕਾਂਸਲ, ਪ੍ਰੋ: ਵਿਜੇ ਮੋਹਨ, ਅਨਿਲ ਜੁਨੇਜਾ, ਸੰਜੇ ਗੋਇਲ, ਸ਼ਕਤੀ ਗਰਗ, ਰਜਿੰਦਰ ਗਰਗ, ਰਾਜੇਸ਼ ਗਰਗ, ਮੁਨੀਸ਼ ਮੋਨੂੰ, ਪੁਨੀਤ ਮਿੱਤਲ, ਵਿਨੈ ਜਿੰਦਲ ਆਦਿ ਹਾਜ਼ਰ ਸਨ।