ਸਪੱਸ਼ਟਤਾ ਅਤੇ ਸੰਵਾਦ ਦੀ ਘਾਟ

ਸਪੱਸ਼ਟਤਾ ਅਤੇ ਸੰਵਾਦ ਦੀ ਘਾਟ

ਜਿੱਥੇ ਦੇਸ਼ ’ਚ ਇੱਕ ਪਾਸੇ ਅਗਨੀਪਥ ਯੋਜਨਾ ਦਾ ਵਿਰੋਧ ਵਧਦਾ ਜਾ ਰਿਹਾ ਹੈ, ਉੱਥੇ ਸਾਬਕਾ ਫੌਜੀ ਅਧਿਕਾਰੀਆਂ, ਨਿਗਰਾਨਾਂ ਅਤੇ ਸਰਕਾਰ ਅਤੇ ਵਿਰੋਧੀ ਧਿਰ ਦੇ ਬੁਲਾਰਿਆਂ ਵਿਚਕਾਰ ਤਿੱਖੀ ਬਹਿਸ ਜਾਰੀ ਹੈ ਮੀਡੀਆ ਅਤੇ ਬੌਧਿਕ ਭਾਈਚਾਰੇ ’ਚ ਸਰਕਾਰ ਅਤੇ ਉਸ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚਕਾਰ ਇਸ ਯੋਜਨਾ ਸਬੰਧੀ ਮੱਤਭੇਦ ਹਨ ਇਸ ਯੋਜਨਾ ਦੇ ਵਿਰੋਧ ’ਚ ਹਿੰਸਕ ਪ੍ਰਦਰਸ਼ਨ ਹੋਏ ਹਨ ਜਿਸ ਦੇ ਚੱਲਦਿਆਂ ਕਈ ਰਾਜਾਂ ’ਚ ਸਰਕਾਰੀ ਜਾਇਦਾਦ ਨੂੰ ਭਾਰੀ ਨੁਕਸਾਨ ਹੋਇਆ ਹੈ ਇਸ ਯੋਜਨਾ ਦੇ ਹਮਾਇਤੀਆਂ ਅਤੇ ਵਿਰੋਧੀਆਂ ਦੋਵਾਂ ਦੇ ਤਰਕ ਸਹੀ ਲੱਗਦੇ ਹਨ ਸਰਕਾਰੀ ਪੱਖ ਦਾ ਦਾਅਵਾ ਹੈ ਕਿ ਇਹ ਭਰਤੀ ਯੋਜਨਾ ਦੇਸ਼ ਲਈ ਚੰਗੀ ਹੈ ਇਸ ਨਾਲ ਕਈ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਹੋਵੇਗਾ ਅਤੇ ਫੌਜ ’ਚ ਨਵੇਂ ਅਤੇ ਜ਼ਿਆਦਾ ਨੌਜਵਾਨ ਭਰਤੀ ਹੋਣਗੇ

ਜਦੋਂਕਿ ਇਸ ਦੇ ਵਿਰੋਧੀ ਇਸ ਦੇ ਗੁਣਾਂ ’ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ ਕਿਉਂਕਿ ਇੱਕ ਗੱਲ ਸਪੱਸ਼ਟ ਹੈ ਕਿ ਸਰਕਾਰ ਨੇ ਇਸ ਯੋਜਨਾ ਸਬੰਧੀ ਹਿੱਤਧਾਰਕਾਂ ਨਾਲ ਸੰਵਾਦ ਨਹੀਂ ਕੀਤਾ ਹੈ ਕਾਰਜਾਤਮਕ ਅਤੇ ਜਿੰਦਾ ਲੋਕਤੰਤਰ ਦਾ ਸੰਵਾਦ ਇੱਕ ਲਾਜ਼ਮੀ ਅੰਗ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਰਕਾਰ ਚੰਗੇ ਕੰਮ ਕਰਦੀ ਹੈ ਪਰ ਕੀ ਉਸ ਕੰਮ ਨੂੰ ਰੋਕਣ ਦਾ ਤਰੀਕਾ ਚੰਗਾ ਹੁੰਦਾ ਹੈ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਇਰਾਕ ਜੰਗ ਤੋਂ ਬਾਅਦ ਸਵੀਕਾਰ ਕੀਤਾ ਸੀ ਕਿ ਉਹ ਗਲਤ ਹੋ ਸਕਦੇ ਹਨ ਅਤੇ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਜਨਤਾ ਨਾਲ ਸੰਵਾਦ ਕੀਤਾ ਅਤੇ ਇਸ ਨਾਲ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ

ਇਸ ਮਾਮਲੇ ’ਚ ਜਾਂ ਤਾਂ ਸਰਕਾਰ ਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਗਨੀਪਥ ਯੋਜਨਾ ਦੇ ਲਾਭਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ, ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨਾ ਚਾਹੀਦਾ ਜਾਂ ਯੋਜਨਾ ਨੂੰ ਵਾਪਸ ਲੈਣਾ ਚਾਹੀਦਾ ਹੈ ਜਾਂ ਉਸ ’ਚ ਕੁਝ ਬਦਲਾਅ ਕਰਨਾ ਚਾਹੀਦਾ ਹੈ ਸਰਕਾਰ ਵੱਲੋਂ ਕੀਤੇ ਗਏ ਹੋਰ ਸੁਧਾਰਾਂ ਅਤੇ ਯੋਜਨਾਵਾਂ ’ਚ ਵੀ ਸੰਵਾਦ ਦੀ ਘਾਟ ਦੇਖਣ ਨੂੰ ਮਿਲੀ ਹੈ ਚਾਹੇ ਨੋਟਬੰਦੀ ਹੋਵੇ, ਚਾਹੇ ਜੀਐਸਟੀ ਨੂੰ ਲਾਗੂ ਕਰਨਾ ਹੋਵੇ ਜਾਂ ਖੇਤੀ ਕਾਨੂੰਨ ਹੋਣ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਨ੍ਹਾਂ ਸੁਧਾਰਾਂ ’ਚ ਵੀ ਸੰਵਾਦ ਦੀ ਘਾਟ ਦੇਖਣ ਨੂੰ ਮਿਲੀ ਹੈ ਜਿਸ ਦੇ ਚੱਲਦਿਆਂ ਜਨਤਾ ਅਤੇ ਸਰਕਾਰ ਵਿਚਕਾਰ ਟਕਰਾਅ ਪੈਦਾ ਹੋਇਆ ਅਤੇ ਅਗਨੀਪਥ ਯੋਜਨਾ ਦਾ ਵੀ ਇਹੀ ਹਸ਼ਰ ਹੋਇਆ ਹੈ

ਇਸ ਯੋਜਨਾ ਸਬੰਧੀ ਦਿੱਤੇ ਗਏ ਤਕਰਾਂ ’ਤੇ ਨਜ਼ਰ ਮਾਰਦੇ ਹਾਂ ਸਰਕਾਰ ਦਾ ਦ੍ਰਿਸ਼ਟੀਕੋਣ ਕੀ ਹੈ ਅਤੇ ਸਰਕਾਰ ਦੇ ਹਮਾਇਤੀ ਇਸ ਯੋਜਨਾ ਦੇ ਗੁਣਾਂ ਬਾਰੇ ਕੀ ਕਹਿੰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਗਨੀਪਥ ਯੋਜਨਾ ’ਚ ਸਰਕਾਰ ਦੇ ਦੋ ਮਕਸਦ ਹਨ ਦੇਸ਼ ਦੀਆਂ ਤਿੰਨਾਂ ਫੌਜਾਂ ’ਚ ਫੌਜੀਆਂ ਦੀ ਭਰਤੀ ਅਤੇ ਰੁਜ਼ਗਾਰ ਦਾ ਸਿਰਜਣ ਦੂਜਾ, ਇੱਕ ਚੁਸਤ ਅਤੇ ਨੌਜਵਾਨ ਫੌਜ ਦਾ ਨਿਰਮਾਣ ਕਰਨਾ ਭਰਤੀ ਹੋਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਅਗਨੀਵੀਰ ਨਾਂਅ ਨਾਲ ਜਾਣਿਆ ਜਾਵੇਗਾ ਇਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ ਵਿਚਕਾਰ ਹੋਵੇਗੀ ਅਤੇ ਉਹ ਛੇ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਚਾਰ ਸਾਲ ਦੀ ਸੇਵਾ ਦੇਣਗੇ

ਚਾਰ ਸਾਲ ਦੀ ਸੇਵਾ ਤੋਂ ਬਾਅਦ ਉਨ੍ਹਾਂ ’ਚੋਂ 75 ਫੀਸਦੀ ਅਗਨੀਵੀਰਾਂ ਨੂੰ ਸੇਵਾ ਮੁਕਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ 21 ਲੱਖ ਰੁਪਏ ਦੀ ਯਕੀਨੀ ਰਾਸ਼ੀ ਅਤੇ ਬੈਂਕ ਕਰਜ ਵਰਗੀਆਂ ਹੋਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ’ਚ ਵੀ ਪਹਿਲ ਦਿੱਤੀ ਜਾਵੇਗੀ ਇਨ੍ਹਾਂ ਅਗਨੀਵੀਰਾਂ ’ਚੋਂ 25 ਫੀਸਦੀ ਅਗਨੀਵੀਰਾਂ ਨੂੰ 15 ਸਾਲਾਂ ਲਈ ਫੌਜ ਦੀ ਸੇਵਾ ’ਚ ਜਾਰੀ ਰੱਖੀ ਜਾਵੇਗਾ ਇਹ ਯੋਜਨਾ ਸ਼ਾਰਟ ਸਰਵਿਸ ਕਮੀਸ਼ਨ ਵਾਂਗ ਹੈ ਅਤੇ ਇਸ ’ਚ ਫੌਜੀਆਂ ਦੀ ਔਸਤ ਉਮਰ 32 ਸਾਲ ਤੋਂ ਘਟ ਕੇ 26 ਸਾਲ ਰਹਿ ਜਾਵੇਗੀ ਜਿਸ ਨਾਲ ਜੰਗ ’ਚ ਫੌਜ ਦੀ ਮੁਹਾਰਤ ਵਧੇਗੀ

ਇਸ ਯੋਜਨਾ ਦੇ ਹਮਾਇਤੀਆਂ ਦਾ ਦਾਅਵਾ ਹੈ ਕਿ 1999 ’ਚ ਕਾਰਗਿਲ ਜੰਗ ਅਤੇ ਦੋ ਸਾਲ ਪਹਿਲਾਂ ਗਲਵਾਨ ਸੰਘਰਸ਼ ਤੋਂ ਬਾਅਦ ਇਹ ਬਦਲਾਅ ਜ਼ਰੂਰੀ ਹੋ ਗਿਆ ਹੈ ਇਸ ਤੋਂ ਇਲਾਵਾ ਇਸ ਯੋਜਨਾ ਦਾ ਮਕਸਦ ਨੌਜਵਾਨਾਂ ਨੂੰ ਅਨੁਸ਼ਾਸਿਤ ਜੀਵਨ ਅਤੇ ਰਾਸ਼ਟਰ ਦੀ ਸੇਵਾ ਪ੍ਰਤੀ ਪ੍ਰੇਰਿਤ ਕਰਨਾ ਹੈ ਚਾਰ ਸਾਲ ਬਾਅਦ ਸੇਵਾ ਮੁਕਤ ਹੋਏ ਅਗਨੀਵੀਰ ਕਈ ਸੰਗਠਨਾਂ ਲਈ ਉਪਯੋਗੀ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਮੁਸ਼ਕਲ ਸਿਖਲਾਈ ਪ੍ਰਾਪਤ ਹੋਵੇਗੀ ਅਤੇ ਉਨ੍ਹਾਂ ’ਚ ਰਾਸ਼ਟਰਵਾਦ ਅਤੇ ਅਨੁਸ਼ਾਸਨ ਕੁੱਟ-ਕੁੱਟ ਕੇ ਭਰਿਆ ਹੋਵੇਗਾ ਉਦਾਹਰਨ ਲਈ ਆਫ਼ਤ ਪ੍ਰਬੰਧਨ ’ਚ ਸਾਬਕਾ ਫੌਜੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਗਨੀਵੀਰ ਯੋਜਨਾ ਆਫ਼ਤ ਪ੍ਰਬੰਧਨ ਲਈ ਮਨੁੱਖੀ ਵਸੀਲੇ ਵਧਾਉਣਗੇ

ਇਨ੍ਹਾਂ 75 ਫੀਸਦੀ ਅਗਨੀਵੀਰਾਂ ’ਚੋਂ ਕਈ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ, ਜਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀਆਂ ਅਤੇ ਆਫ਼ਤ ਜੋਖ਼ਿਮ ਦੇ ਖੇਤਰ ’ਚ ਕੰਮ ਕਰ ਰਹੇ ਗੈਰ-ਸਰਕਾਰੀ ਸੰਗਠਨਾਂ ’ਚ ਨਿਯੁਕਤ ਹੋ ਸਕਦੇ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਆਫ਼ਤ ਰਾਹਤ ਬਲ ਅਤੇ ਰਾਜ ਆਫ਼ਤ ਰਾਹਤ ਬਲ ’ਚ ਭਰਤੀ ਇਨ੍ਹਾਂ ਅਗਨੀਵੀਰਾਂ ਦੇ ਅਨੁੁਕੂਲ ਹੋਵੇਗੀ ਕਿਉਂਕਿ ਰਾਸ਼ਟਰੀ ਆਫ਼ਤ ਰਾਹਤ ਬਲ ’ਚ ਅੱਜ ਵੀ ਭਰਤੀ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਜਰੀਏ ਕੀਤੀ ਜਾਂਦੀ ਹੈ ਅਤੇ ਇਨ੍ਹਾਂ ’ਚ 10 ਫੀਸਦੀ ਅਗਨੀਵੀਰਾਂ ਦੀ ਭਰਤੀ ਦੀ ਤਜ਼ਵੀਜ ਕੀਤੀ ਗਈ ਹੈ ਇਸ ਲਈ ਇਸ ਯੋਜਨਾ ਦੀ ਵਿਹਾਰਿਕਤਾ ਬਾਰੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ

ਰੱਖਿਆ ਵਾਤਾਵਰਨ ਤੇਜ਼ੀ ਨਾਲ ਬਦਲ ਰਿਹਾ ਹੈ ਇਸ ਲਈ ਭਾਰਤ ਕੋਲ ਵੀ ਚੁਸਤ ਅਤੇ ਨੌਜਵਾਨ ਫੌਜ ਹੋਣੀ ਚਾਹੀਦੀ ਹੈ ਅਗਨੀਪਥ ਯੋਜਨਾ ਭਾਰਤੀ ਫੌਜਾਂ ’ਚ ਕੁਝ ਬਦਲਾਅ ਦੀ ਸ਼ੁਰੂਆਤ ਹੈ ਇਸ ਯੋਜਨਾ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਸੇਵਾਰਤ ਫੌਜੀਆਂ ਅਤੇ ਭਰਤੀ ਹੋਣ ਵਾਲੇ ਫੌਜੀਆਂ ਦਾ ਮਨੋਬਲ ਡਿੱਗੇਗਾ ਅਤੇ ਇਸ ਨਾਲ ਹਥਿਆਰਬੰਦ ਫੋਰਸਾਂ ਪ੍ਰਤੀ ਸਮੱਰਪਣ ਦੀ ਭਾਵਨਾ ਕਮਜ਼ੋਰ ਹੋਵੇਗੀ ਕਈ ਸਾਬਕਾ ਫੌਜੀਆਂ ਦਾ ਕਹਿਣਾ ਹੈ ਕਿ ਕੀ 32 ਸਾਲ ਦੀ ਔਸਤ ਉਮਰ ਦੀਆਂ ਸਾਡੀਆਂ ਫੌਜਾਂ ਨੇ ਸਾਨੂੰ ਕਈ ਜੰਗਾਂ ’ਚ ਨਾਕਾਮੀ ਦੁਆਈ ਹੈ?

ਇਹ ਸਾਡੇ ਫੌਜੀਆਂ ਦਾ ਅਪਮਾਨ ਹੈ ਜੋ ਪੂਰਨ ਤੌਰ ’ਤੇ ਦੇਸ਼ ਸੇਵਾ ਨੂੰ ਸਮਰਪਿਤ ਹਨ ਸ਼ਾਰਟ ਸਰਵਿਸ ਰਿਕਰੂਟਮੈਂਟ ਦਾ ਵਿਚਾਰ ਸ਼ਾਇਦ ਅਮਰੀਕਾ ਤੋਂ ਲਿਆ ਗਿਆ ਹੈ ਜਿਸ ਨੂੰ ਮਜ਼ਾਕ ’ਚ ਟੂਰ ਆਫ਼ ਡਿਊਟੀ ਕਿਹਾ ਜਾਂਦਾ ਹੈ ਇਹ ਇੱਕ ਚਾਰ ਸਾਲ ਦਾ ਕਰਾਰ ਹੁੰਦਾ ਹੈ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਘੱਟ ਮਿਆਦੀ ਕਰਾਰ ਵਾਲੀ ਅਮਰੀਕੀ ਫੌਜ ਨੇ ਕੋਈ ਜੰਗ ਨਹੀਂ ਜਿੱਤੀ ਹੈ ਕਿਉਂਕਿ ਉਨ੍ਹਾਂ ’ਚ ਦੀਰਘਕਾਲੀ ਸਮੱਰਪਣ ਦੀ ਘਾਟ ਹੁੰਦੀ ਹੈ ਅਮਰੀਕੀ ਫੌਜ ਦੀ ਸ਼ਕਤੀ ਦਾ ਮੂਲ ਆਧਾਰ ਉਸ ਦੀ ਜਨਸ਼ਕਤੀ ਦੀ ਬਜਾਇ ਸੁਚੱਜੀ ਜੰਗੀ ਪ੍ਰਣਾਲੀ ਹੈ

ਫੌਜ ’ਚ ਚਾਰ ਸਾਲ ਦੀ ਘੱਟ ਮਿਆਦੀ ਸੇਵਾ ’ਚ ਭਰਤੀ ਹੋਣ ਵਾਲੇ ਫੌਜੀਆਂ ’ਚ ਮਨੋਵਿਗਿਆਨਕ ਦਬਾਅ ਵਧੇਗਾ ਉਹ ਆਪਣੇ ਸੇਵਾਕਾਲ ਪ੍ਰਤੀ ਬੇਯਕੀਨੀ ਨਾਲ ਚਿੰਤਿਤ ਰਹਿਣਗੇ ਇਸ ਲਈ ਅਮਰੀਕੀ ਜਾਂ ਅਜਿਹੇ ਮਾਡਲ ਦੀ ਨਕਲ ਕਰਨ ਨਾਲ ਸਾਡੀ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਹੋਵੇਗਾ ਸਾਬਕਾ ਫੌਜੀਆਂ ਨਾਲ ਗੱਲ ਕਰਨ ਨਾਲ ਅਗਨੀਵੀਰਾਂ ਦੇ ਸਾਹਮਣੇ ਚਿੰਤਾਵਾਂ ਅਤੇ ਜੋਖ਼ਿਮਾਂ ਦੇ ਸਬੰਧ ’ਚ ਇੱਕ ਕਾਰਜਾਤਮਕ ਬਦਲ ਸਾਹਮਣੇ ਆਉਂਦਾ ਹੈ ਅਤੇ ਇਹ ਵੀ ਸਰਕਾਰ ਨੂੰ ਅਗਨੀਪਥ ਯੋਜਨਾ ਨੂੰ ਸਾਰੀਆਂ ਫੌਜਾਂ, ਪੁਲਿਸ, ਨੀਮ ਫੌਜੀ ਬਲਾਂ ’ਚ ਇੱਕ ਆਧਾਰ ਸਰੋਤ ਦੇ ਰੂਪ ’ਚ ਸ਼ੁਰੂ ਕਰਨਾ ਚਾਹੀਦਾ ਹੈ ਇਸ ਨਾਲ ਭਰਤੀ ਦਾ ਆਧਾਰ ਮਜ਼ਬੂਤ ਹੋਵੇਗਾ ਅਤੇ ਰੁਜਗਾਰ ਦੀ ਬੇਯਕੀਨੀ ਵੀ ਸਮਾਪਤ ਹੋਵੇਗੀ

ਚਾਰ ਸਾਲ ਬਾਅਦ ਸੇਵਾਮੁਕਤ ਕੀਤੇ ਜਾਣ ਵਾਲੇ ਅਗਨੀਵੀਰਾਂ ਦੀ ਗਿਣਤੀ 10 ਫੀਸਦੀ ਕੀਤੀ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਦਸ ਫੀਸਦੀ ਲੋਕਾਂ ਨੂੰ ਹੋਰ ਖੇਤਰਾਂ ’ਚ ਰੁਜ਼ਗਾਰ ਮਿਲ ਜਾਵੇਗਾ ਦੇਸ਼ ’ਚ ਮੁੱਲ ਅਧਾਰਿਤ ਸਿਖਲਾਈ ਅਤੇ ਅਨੁਸ਼ਾਸਿਤ ਨੌਜਵਾਨ ਵੱਖ-ਵੱਖ ਪੁਲਿਸ ਅਤੇ ਫੌਜ ਦੇ ਕੰਮ ਕਰਨ ਲਈ ਮੁਹੱਈਆ ਹੋਣਗੇ ਇਸ ’ਚ ਹਿੰਸਾ, ਲੋਕ-ਵਿਵਸਥਾ ’ਚ ਵਿਘਨ, ਜਨਤਕ ਜਾਇਦਾਦ ’ਤੇ ਹਮਲਾ, ਭ੍ਰਿਸ਼ਟਾਚਾਰ ਅਤੇ ਜਨਤਕ ਜੀਵਨ ’ਚ ਗਲਤ ਕੰਮਾਂ ’ਤੇ ਰੋਕ ਲੱਗੇਗੀ ਭਾਰਤ ਸਰਕਾਰ ਨੂੰ ਇਸ ਬਾਰੇ ਵਿਆਪਕ ਸਲਾਹ ਅਤੇ ਸੰਵਾਦ ਕਰਨਾ ਚਾਹੀਦਾ ਹੈ ਦੂਜੇ ਪਾਸੇ ਕੀ ਸਰਕਾਰ ਨੂੰ ਆਪਣੀ ਚੁਣਾਵੀ ਜਿੱਤ ਦੀ ਤਾਕਤ ਅਤੇ ਖਿੱਲਰੇ ਵਿਰੋਧੀ ਧਿਰ ਦੇ ਆਧਾਰ ’ਤੇ ਕੰਮ ਨਹੀਂ ਕਰਨਾ ਚਾਹੀਦਾ ਹੈ

ਦੁਸ਼ਮੰਤਾ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ