ਮKhanauri Border: (ਗੁਰਪ੍ਰੀਤ ਸਿੰਘ) ਖਨੌਰੀ। ਖਨੌਰੀ ਬਾਰਡਰ ’ਤੇ ਅੱਜ ਇਕ ਮਜ਼ਦੂਰ ਦੀ ਬਿਮਾਰ ਹੋਣ ਉਪਰੰਤ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਮ੍ਰਿਤਕ ਦੀ ਪਛਾਣ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਗੋਦਾਰਾ, ਤਹਿ ਜੈਤੋ, ਜ਼ਿਲ੍ਹਾ ਫਰੀਦਕੋਟ, ਉਮਰ ਲਗਭਗ 80 ਸਾਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Punjab News: ਸੋਮਵਾਰ ਤੋਂ ਬੰਦ ਹੋ ਸਕਦੈ ਰਜਿਸਟਰੀਆਂ ਦਾ ਕੰਮ, ਜਾਣੋ
ਮ੍ਰਿਤਕ 5 ਪੁੱਤਰ ਅਤੇ ਇੱਕ ਧੀ ਦਾ ਪਿਤਾ ਸੀ ਜੱਗਾ ਸਿੰਘ ਨੂੰ ਖਨੌਰੀ ਮੋਰਚੇ ’ਤੇ ਬਿਮਾਰ ਹੋਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਅੱਜ 12 ਜਨਵਰੀ ਨੂੰ ਖਨੌਰੀ ਮੋਰਚੇ ਉੱਪਰ ਮ੍ਰਿਤਕ ਜੱਗਾ ਸਿੰਘ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਗੋਦਾਰਾ ਨੇੜੇ ਬਾਜਾਖਾਨਾ ਵਿਖੇ ਕੀਤਾ ਜਾਵੇਗਾ।