ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News Raigad Weathe...

    Raigad Weather Alert: ਮੀਂਹ ਦਾ ਕਹਿਰ, ਸੜਕਾਂ ’ਤੇ ਭਰਿਆ ਪਾਣੀ, ਰਾਏਗੜ੍ਹ ’ਚ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਕੁੰਡਲਿਕਾ ਨਦੀ

    Raigad Weather Alert
    Raigad Weather Alert: ਮੀਂਹ ਦਾ ਕਹਿਰ, ਸੜਕਾਂ ’ਤੇ ਭਰਿਆ ਪਾਣੀ, ਰਾਏਗੜ੍ਹ ’ਚ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਕੁੰਡਲਿਕਾ ਨਦੀ

    ਮੁੰਬਈ (ਏਜੰਸੀ)। Raigad Weather Alert: ਮਹਾਰਾਸ਼ਟਰ ਤੇ ਗੁਜਰਾਤ ’ਚ ਮੋਹਲੇਧਾਰ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੁੰਬਈ ਤੋਂ ਸੂਰਤ ਤੇ ਰਾਏਗੜ੍ਹ ਤੱਕ ਮੀਂਹ ਕਾਰਨ ਲੋਕਾਂ ਨੂੰ ਪਾਣੀ ਭਰਨ ਤੇ ਜਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਜਰਾਤ ਦੇ ਸੂਰਤ ’ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪੂਨਾ ਪਰਵਤ ਗਾਮ, ਵਰਾਛਾ, ਕਪੋਦਰਾ, ਕਟਾਰਗਾਮ, ਵੇਦ ਰੋਡ ਤੇ ਜਹਾਂਗੀਰ ਪੁਰਾ ਵਰਗੇ ਨੀਵੇਂ ਇਲਾਕਿਆਂ ’ਚ ਭਾਰੀ ਪਾਣੀ ਭਰਨ ਦੀ ਸਮੱਸਿਆ ਹੈ। Raigad Weather Alert

    ਇਹ ਖਬਰ ਵੀ ਪੜ੍ਹੋ : Crime News: ਅਣਪਛਾਤਿਆਂ ਵੱਲੋਂ ਘਰ ਬਾਹਰ ਬੈਠੇ ਨੌਜਵਾਨ ’ਤੇ ਹਮਲਾ, ਹਾਲਤ ਗੰਭੀਰ

    ਸਥਿਤੀ ਅਜਿਹੀ ਹੈ ਕਿ ਸੜਕਾਂ ਪਾਣੀ ਨਾਲ ਭਰੇ ਤਲਾਬਾਂ ’ਚ ਬਦਲ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਸੂਰਤ ਦੇ ਬਾਰਦੋਲੀ ਇਲਾਕੇ ’ਚ ਸਥਿਤ ਆਸ਼ਾਪੁਰੀ ਮੰਦਰ ਦੇ ਨੇੜੇ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਤੋਂ ਇਲਾਵਾ ਦੀਪਨਗਰ ਇਲਾਕੇ ’ਚ ਘਰ ਤੇ ਦੁਕਾਨਾਂ ਮੀਂਹ ਦੇ ਪਾਣੀ ਨਾਲ ਭਰ ਗਈਆਂ ਹਨ। ਇਸ ਤੋਂ ਇਲਾਵਾ, ਗੁਜਰਾਤ ਦੇ ਤਾਪੀ ਜ਼ਿਲ੍ਹੇ ’ਚ ਮੰਗਲਵਾਰ ਸਵੇਰ ਤੋਂ ਭਾਰੀ ਬਾਰਿਸ਼ ਨਾਲ ਵਿਆਰਾ, ਵਾਲੋਦ, ਬਾਜੀਪੁਰਾ ਤੇ ਸੋਨਗੜ੍ਹ ਵਰਗੇ ਇਲਾਕੇ ਪ੍ਰਭਾਵਿਤ ਹੋਏ ਹਨ। ਵਾਲੋਦ ਨੇੜੇ ਕਲਾਮਕੁਈ ਤੇ ਵਾਂਸਕੁਈ-ਮਢੀ ਵਿਚਕਾਰ ਸੜਕ ’ਤੇ ਨਾਲੇ ਦਾ ਪਾਣੀ ਆ ਗਿਆ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮੁੰਬਈ ’ਚ ਸਮੁੰਦਰ ’ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਮੁੰਬਈ ’ਚ ਉੱਚੀਆਂ ਲਹਿਰਾਂ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪਿਛਲੇ ਦੋ ਦਿਨਾਂ ਤੋਂ ਮਹਾਰਾਸ਼ਟਰ ਦੇ ਰਾਏਗੜ੍ਹ ’ਚ ਭਾਰੀ ਬਾਰਿਸ਼ ਕਾਰਨ ਕੁੰਡਲਿਕਾ ਨਦੀ ਦਾ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਕੁੰਡਲਿਕਾ ਨਦੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨਾਈ ਡੈਮ ਦੇ 2 ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ, ਜਿਸ ਕਾਰਨ ਕੁੰਡਲਿਕਾ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ। ਸੁਰੱਖਿਆ ਮੱਦੇਨਜ਼ਰ, ਕੁੰਡਲਿਕਾ ਨਦੀ ’ਤੇ ਬਣੇ ਪੁਰਾਣੇ ਤੇ ਘੱਟ ਉਚਾਈ ਵਾਲੇ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।