Body Donation: ਬਲਾਕ ਸਾਦਿਕ ਦੇ 17ਵੇਂ ਤੇ ਪਿੰਡ ਮਚਾਕੀ ਕਲਾਂ ਦੇ ਪਹਿਲੇ ਸਰੀਰਦਾਨੀ ਬਣੇ
Body Donation: ਸਾਦਿਕ (ਹਰਦੀਪ ਸਾਦਿਕ)। ਬਲਾਕ ਸਾਦਿਕ ਦੇ ਪਿੰਡ ਮਚਾਕੀ ਕਲਾਂ ਦੀ ਭੈਣ ਕੁਲਵਿੰਦਰ ਕੌਰ ਇੰਸਾਂ ਬਲਾਕ ਦੇ 17ਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਇਹ ਮ੍ਰਿਤਕ ਦੇਹ ਨੂੰ ਬਾਬੇਕੇ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਦਾਨ ਕੀਤਾ ਗਿਆ ਹੈ ਜੋ ਵਿਦਿਆਰਥੀਆਂ ਨੂੰ ਖੋਜਾਂ ’ਚ ਸਹਾਈ ਹੋਵੇਗੀ। ਵੇਰਵਿਆਂ ਮੁਤਾਬਕ ਕੁਲਵਿੰਦਰ ਕੌਰ ਇੰਸਾਂ ਨੇ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ।
Read Also : Punjab Roads: ਪੰਜਾਬ ਦੇ ਇਨ੍ਹਾਂ ਸ਼ਹਿਰਾਂ ਦੀ ਬੱਲੇ! ਬੱਲੇ!, ਸੜਕਾਂ ਪਾਉਣਗੀਆਂ ਵਿਦੇਸ਼ਾਂ ਦਾ ਭੁਲੇਖਾ
ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੂਰਾ ਕਰਦਿਆਂ ਉਨ੍ਹਾਂ ਦੇ ਪਤੀ ਵੀਰ ਸਿੰਘ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਇਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਖੋਜਾਂ ਕਰਨਗੇ। ਉਨ੍ਹਾਂ ਦੀ ਮ੍ਰਿਤਕ ਦੇਹ ਪਿੰਡ ਦੌਧਰ ਜ਼ਿਲ੍ਹਾ ਮੋਗਾ ਸਥਿਤ ਹਸਪਤਾਲ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਇਸ ਮੌਕੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਵੱਲੋਂ ‘ਸਰੀਰ ਦਾਨੀ ਕੁਲਵਿੰਦਰ ਕੌਰ ਇੰਸਾਂ ਅਮਰ ਰਹੇ’ ਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਪਿੰਡ ’ਚੋਂ ਲੰਘਦੇ ਹੋਏ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ਗਈ।
Body Donation
ਇਸ ਤੋਂ ਪਹਿਲਾਂ ਕੁਲਵਿੰਦਰ ਕੌਰ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੇ ਪੁੱਤਰਾਂ ਤੋਂ ਇਲਾਵਾ ਨੂੰਹ ਨੇ ਵੀ ਮੋਢਾ ਦਿੱਤਾ। ਇਸ ਮੌਕੇ 85 ਮੈਂਬਰ ਬਸੰਤ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਜੋ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉਨ੍ਹਾਂ ਕਾਰਜਾਂ ’ਚ ਸਰੀਰ ਦਾਨ ਵੀ ਇੱਕ ਕਾਰਜ ਹੈ। ਇਸ ਤਹਿਤ ਕੁਲਵਿੰਦਰ ਕੌਰ ਇੰਸਾਂ ਨੇ ਜਿਉਂਦੇ ਜੀ ਪ੍ਰਣ ਕੀਤਾ ਹੋਇਆ ਸੀ ਕਿ ਦੇਹਾਂਤ ਉਪਰੰਤ ਉਸ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ।
ਇਸ ਤਹਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਦਾਨ ਕੀਤੀ ਗਈ ਹੈ, ਜੋ ਮਹਾਂਦਾਨ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਚਾਕੀ ਕਲਾਂ ਦਾ ਇਹ ਪਹਿਲਾ ਸਰੀਰ ਦਾਨ ਹੈ ਜੋ ਕਿ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਇਸ ਮੌਕੇ 85 ਮੈਂਬਰ ਗੁਰਸੇਵਕ ਸਿੰਘ ਇੰਸਾਂ ਤੇ ਲਸ਼ਮਣ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ, ਵੱਖ ਵੱਖ ਪਿੰਡਾਂ ਚੋਂ 15 ਮੈਂਬਰ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ ਤੇ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਹਾਜ਼ਰ ਸਨ।