ਕੁੱਲੂ : 500 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, 25 ਮੌਤਾਂ

Kullu, Bus Fell, 500 Feet, 25 killing

ਕੁੱਲੂ : 500 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, 25 ਮੌਤਾਂ

ਏਜੰਸੀ, ਕੁੱਲੂ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਅੱਜ ਬੰਜਾਰ ਤੋਂ ਗਾੜਾਗੁਸ਼ੈਣੀ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ ‘ਚ ਜਾ ਡਿੱਗੀ ਇਸ ਹਾਦਸੇ ‘ਚ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਜਣੇ ਜ਼ਖਮੀ ਹੋ ਗਏ ਬੱਸ ‘ਚ ਲਗਭਗ 60 ਜਣੇ ਸਵਾਰ ਸਨ ਇਨ੍ਹਾਂ ‘ਚ ਜ਼ਿਆਦਾਤਰ ਕਾਲਜ ਵਿਦਿਆਰਥੀ ਸਨ. ਬੱਸ ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਵਿਅਕਤੀ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਵਿਧਾਨ ਸਭਾ ਖੇਤਰ ਸਰਾਜ ਦੇ ਹਨ ਕੁੱਲੂ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਬੱਸ ਜਦੋਂ ਪਹਾੜੀ ‘ਤੇ ਮੋੜ ਕੱਟ ਰਹੀ ਸੀ ਤਾਂ ਡਰਾਈਵਰ ਬੱਸ ਨੂੰ ਕੰਟਰੋਲ ਨਾ ਕਰ ਸਕਿਆ ਤੇ ਬੱਸ ਸਿੱਧੀ ਡੂੰਘੀ ਖੱਡ ‘ਚ ਜਾ ਡਿੱਗੀ ਜਿੱਥੇ ਹਾਦਸਾ ਵਾਪਰਿਆ ਉਥੇ ਨਦੀ ਵੀ ਹੈ ਜਾਣਕਾਰੀ ਅਨੁਸਾਰ ਹਾਦਸਾ ਸ਼ਾਮ ਲਗਭਗ 4 ਵਜੇ ਹੋਇਆ 48 ਸੀਟਾਂ ਵਾਲੀ ਇਸ ਬੱਸ ‘ਚ ਲਗਭਗ 60 ਜਣੇ ਸਵਾਰ ਸਨ ਜ਼ਖ਼ਮੀਆਂ ਨੂੰ ਸਥਾਨਕ ਲੋਕ ਆਪਣੀ ਪਿੱਠ ‘ਤੇ ਲੱਦ ਕੇ ਮੁੱਖ ਸੜਕ ਤੱਕ ਲਿਆ ਰਹੇ ਹਨ ਜ਼ਖ਼ਮੀਆਂ ਨੂੰ ਬੰਜਾਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ.

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here