Kulgam Terrorist Encounter: ਕਸ਼ਮੀਰ ਦੇ ਕੁਲਗਾਮ ’ਚ 2 ਅੱਤਵਾਦੀ ਢੇਰ

Kulgam Terrorist Encounter

ਲਸ਼ਕਰ ਕਮਾਂਡਰ ਬਾਸਿਤ ਡਾਰ ਦੇ ਮਾਰੇ ਜਾਣ ਦੀ ਖਬਰ | Kulgam Terrorist Encounter

  • ਗੋਲੀਬਾਰੀ ਕਾਰਨ ਘਰ ’ਚ ਲੱਗੀ ਅੱਗ

ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮੁਕਾਬਲਾ ਅਜੇ ਵੀ ਜਾਰੀ ਹੈ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕਾਰਵਾਈ ਪੂਰੀ ਹੋਣ ਤੋਂ ਬਾਅਦ ਕੀਤੀ ਜਾਵੇਗੀ। ਮੁਕਾਬਲੇ ’ਚ ਲਸ਼ਕਰ ਦੇ ਚੋਟੀ ਦੇ ਕਮਾਂਡਰ ਬਾਸਿਤ ਡਾਰ ਦੇ ਮਾਰੇ ਜਾਣ ਦੀ ਖਬਰ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਉਸ ਘਰ ਨੂੰ ਉਡਾ ਦਿੱਤਾ ਜਿੱਥੇ ਅੱਤਵਾਦੀ ਲੁਕੇ ਹੋਏ ਸਨ। (Kulgam Terrorist Encounter)

ਇਹ ਵੀ ਪੜ੍ਹੋ : ਕੇਜਰੀਵਾਲ ਦੀ ਜਮਾਨਤ ਅਰਜੀ ‘ਤੇ ਸੁਪਰੀਮ ਕੋਰਟ ਤੋਂ ਵੱਡੀ ਅਪਡੇਟ

ਇਸ ਕਾਰਨ ਘਰ ਨੂੰ ਅੱਗ ਲੱਗ ਗਈ। ਮਾਰੇ ਗਏ ਦੋਵੇਂ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੇਡਵਾਨੀ ਪਾਈਨ ਇਲਾਕੇ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੋਮਵਾਰ ਦੇਰ ਰਾਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਜੋ ਮੁਕਾਬਲੇ ’ਚ ਬਦਲ ਗਿਆ। ਲਸ਼ਕਰ ਦੇ ਸਹਿਯੋਗੀ ਦ ਰੇਸਿਸਟੈਂਸ ਫਰੰਟ (ਟੀਆਰਐਫ) ਦੇ ਚੋਟੀ ਦੇ ਕਮਾਂਡਰ ਬਾਸਿਤ ਡਾਰ ਦੇ ਇੱਥੇ ਫਸੇ ਹੋਣ ਦਾ ਸ਼ੱਕ ਸੀ। ਬਾਸਿਤ ਡਾਰ ’ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਉਹ ਕਸ਼ਮੀਰ ’ਚ ਕਈ ਗੈਰ-ਸਥਾਨਕ ਅਤੇ ਹੋਰ ਲੋਕਾਂ ਦੀ ਹੱਤਿਆ ’ਚ ਸ਼ਾਮਲ ਰਿਹਾ ਹੈ। (Kulgam Terrorist Encounter)

4 ਮਈ ਨੂੰ ਹੋਇਆ ਸੀ ਅੱਤਵਾਦੀ ਹਮਲਾ | Kulgam Terrorist Encounter

ਜੰਮੂ-ਕਸਮੀਰ ਦੇ ਪੁੰਛ ’ਚ 4 ਮਈ ਨੂੰ ਹਵਾਈ ਫੌਜ ਦੇ ਜਵਾਨਾਂ ’ਤੇ ਹੋਏ ਅੱਤਵਾਦੀ ਹਮਲੇ ’ਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਹਮਲੇ ’ਚ ਪੰਜ ਜਵਾਨ ਜਖਮੀ ਹੋ ਗਏ ਸਨ। ਇਲਾਜ ਦੌਰਾਨ ਇੱਕ ਸਿਪਾਹੀ ਦੀ ਮੌਤ ਹੋ ਗਈ ਸੀ। ਇਹ ਹਮਲਾ ਪੁੰਛ ਦੇ ਸਾਹਸਿਤਰ ਇਲਾਕੇ ’ਚ ਹੋਇਆ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ’ਤੇ ਭਾਰੀ ਗੋਲੀਬਾਰੀ ਕੀਤੀ। ਇਨ੍ਹਾਂ ਵਿੱਚੋਂ ਇੱਕ ਵਾਹਨ ਹਵਾਈ ਸੈਨਾ ਦਾ ਸੀ। ਦੋਵੇਂ ਗੱਡੀਆਂ ਸਨਾਈ ਟਾਪ ਵੱਲ ਜਾ ਰਹੀਆਂ ਸਨ। ਅੱਤਵਾਦੀਆਂ ਦੀਆਂ ਗੋਲੀਆਂ ਗੱਡੀ ਦੇ ਅਗਲੇ ਅਤੇ ਪਾਸੇ ਦੇ ਸ਼ੀਸ਼ੇ ਨੂੰ ਪਾਰ ਕਰ ਗਈਆਂ। (Kulgam Terrorist Encounter)