ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News ਸਰਕਾਰੀ ਮਹਿੰਦਰ...

    ਸਰਕਾਰੀ ਮਹਿੰਦਰਾ ਕਾਲਜ ਦੀ ਕ੍ਰਿਸ਼ਤਾ ਸੂਦ ਬਣੀ ਇਲੈਕਸ਼ਨ ਸਟਾਰ

    ਕ੍ਰਿਸ਼ਤਾ ਸੂਦ ਨੇ ਜੂਨ ਮਹੀਨੇ ’ਚ ਪੰਜਾਬ ਭਰ ’ਚੋਂ ਸਭ ਤੋਂ ਵੱਧ ਈ ਐਪਿਕ ਡਾਊਨਲੋਡ ਕਰਵਾਏ

    ਸੱਚ ਕਹੂੰ ਨਿਊਜ, ਪਟਿਆਲਾ। ਪੰਜਾਬ ਚੋਣ ਕਮਿਸ਼ਨ ਵੱਲੋਂ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਇਲੈਕਸ਼ਨ ਸਟਾਰ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤਹਿਤ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲੇ ’ਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਜੂਨ ਮਹੀਨੇ ਦੇ ਐਲਾਨੇ ਨਤੀਜਿਆਂ ’ਚ ਪੰਜਾਬ ਭਰ ’ਚੋਂ ਸਭ ਤੋਂ ਵੱਧ ਈ ਐਪਿਕ ਡਾਊਨਲੋਡ ਕਰਵਾਕੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਵਿਦਿਆਰਥਣ ਕ੍ਰਿਸ਼ਤਾ ਸੂਦ ਨੂੰ ਇਲੈਕਸ਼ਨ ਸਟਾਰ ਪੰਜਾਬ ਦਾ ਖਿਤਾਬ ਹਾਸਲ ਕੀਤਾ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਨੌਜਵਾਨਾਂ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਵੱਲੋਂ ਮੁਹਿੰਮ ਉਲੀਕੀ ਗਈ ਹੈ ਜਿਸ ਤਹਿਤ ਮੁੱਖ ਚੋਣ ਕਮਿਸ਼ਨਰ ਪੰਜਾਬ ਡਾ. ਐਸ ਕੇ ਰਾਜੂ ਵੱਲੋਂ ਅੱਜ ਜੂਨ ਮਹੀਨੇ ਦੇ ਨਤੀਜੇ ਐਲਾਨ ਕਰਦਿਆ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਦੀ ਵਿਦਿਆਰਥਣ ਕ੍ਰਿਸ਼ਤਾ ਸੂਦ ਨੂੰ ਇਲੈਕਸ਼ਨ ਸਟਾਰ ਨਾਲ ਨਿਵਾਜਿਆ ਹੈ। ਉਨ੍ਹਾਂ ਸਰਕਾਰੀ ਮਹਿੰਦਰਾ ਕਾਲਜ ਦੇ ਨੋਡਲ ਅਧਿਕਾਰੀ ਸਵੀਪ ਪ੍ਰੋ. ਬਰਜਿੰਦਰ ਸਿੰਘ ਟੌਹੜਾ ਦੇ ਵਿਸ਼ੇਸ਼ ਯੋਗਦਾਨ ਅਤੇ ਵਿਦਿਆਰਥੀਆਂ ਨੂੰ ਵੋਟਰ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਮੁਬਾਰਕ ਦਿੱਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।