ਕੋਵਿੰਦ ਨੇ ਖੇਤੀ ਯੂਨੀਵਰਸਿਟੀਆਂ ਦੀ ਕੀਤੀ ਸ਼ਲਾਘਾ

National Energy Security Day, Celebration, President, Ramnath kovind

ਕੋਵਿੰਦ ਨੇ ਖੇਤੀ ਯੂਨੀਵਰਸਿਟੀਆਂ ਦੀ ਕੀਤੀ ਸ਼ਲਾਘਾ

ਕਾਨਪੁਰ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਾਨਪੁਰ ਸਥਿਤ ਚੰਦਰ ਸ਼ੇਖਰ ਅਜ਼ਾਦ ਖੇਤੀ ਤੇ ਤਕਨੀਕੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੇ ਜਾ ਰਹੇ ਸੋਧ, ਸਿੱਖਿਆ ਤੇ ਪ੍ਰਸਾਰ ਕਾਰਜਾਂ ਦੀ ਸ਼ਲਾਘਾ ਕੀਤੀ ਤਿੰਨ ਰੋਜ਼ਾ ਦੌਰੇ ’ਤੇ ਆਏ ਰਾਸ਼ਟਰਪਤੀ ਕੋਵਿੰਦ ਨਾਲ ਸ਼ਨਿੱਚਰਵਾਰ ਨੂੰ ਯੂਨੀਵਰਸਿਟੀ ਦੇ ਕੁਲਪਤੀ ਡਾਕਟਰ ਡੀ. ਆਰ. ਸਿੰਘ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਯੂਨੀਵਰਸਿਟੀ ਵੱਲੋਂ ਗੋਦ ਲਏ ਦੇਸ਼ ਦੇ ਪਹਿਲੇ ਜੈਵ ਸੰਗਠਿਤ ਪਿੰਡ ਅਨੂਪਪੁਰ ’ਚ ਕੁਪੋਸ਼ਣ ਦੂਰ ਕਰਨ ਲਈ ਚਲਾਏ ਜਾ ਰਹੇ ਵੱਖ-ਵੱਖ ਕਾਰਜਾਂ ਦੀ ਜਾਣਕਾਰੀ ਦਿੱਤੀ।

ਕੋਵਿੰਦ ਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਨੂਪਪੁਰ ਨੂੰ ਆਦਰਸ਼ ਪਿੰਡ ਬਣਾਇਆ ਜਾਵੇ ਨਾਲ ਹੀ ਕਿਸਾਨ ਖੇਤੀ ’ਚ ਆਤਮ ਨਿਰਭਰ ਬਣੇ, ਇਸ ਦਿਸ਼ਾ ’ਚ ਯੂਨੀਵਰਸਿਟੀ ਵੱਲੋਂ ਵੀ ਕਾਰਜ ਕੀਤੇ ਜਾਣ ਰਾਸ਼ਟਰਪਤੀ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਪੌਦੇ ਲਾਉਣ ਦੇ ਕਾਰਜ ਨੂੰ ਸਲਾਹਿਆ ਕੁਲਪਤੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਦਲੀਪ ਨਗਰ ਦੇ ਬੋਝਾ ਖੇਤਰ ’ਚ ਇਸ ਸਾਲ 60 ਹਜ਼ਾਰ ਪੌਦੇ ਲਾਏ ਜਾਣਗੇ। ਇਸ ਤੋਂ ਇਲਾਵਾ ਬੀਤੇ ਸਾਲ ਵੱਖ-ਵੱਖ ਮੌਕਿਆਂ ’ਤੇ ਯੂਨੀਵਰਸਿਟੀ ਵੱਲੋਂ ਵਾਤਾਵਰਨ ਸੁਰੱਖਿਆ ’ਤੇ ਕਈ ਗਤੀਵਿਧੀਆਂ ਤੇ ਪੌਦੇ ਲਾਉਣ ਦੇ ਕਾਰਜ ਕੀਤੇ ਗਏ ਹਨ ਸ੍ਰੀ ਕੋਵਿੰਦ ਨੇ ਆਪਣੇ ਜੱਦੀ ਪਿੰਡ ਪਰੌਂਖ ’ਚ ਘਰ-ਘਰ ਨਿਊਟ੍ਰੀ ਕਿਚਨ ਗਾਰਡਨ ਲਗਵਾਏ ਜਾਣ ਦੀ ਵੀ ਸ਼ਲਾਘਾ ਕੀਤੀ ਇਸ ਮੌਕੇ ’ਤੇ ਡਾ. ਸਿੰਘ ਨੇ ਰਾਸ਼ਟਰਪਤੀ ਨੂੰ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਲਿਖਤੀ ਪੁਸਤਕ ‘ਜੈਵਿਕ ਖੇਤੀ ਦੇ ਆਯਾਮ’ ਨਾਂਅ ਦੀ ਪੁਸਤਕ ਭੇਂਟ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।