ਕੋਟਕਪੂਰਾ (ਅਜੈ ਮਨਚੰਦਾ)। Kotkapura News : ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਜੋ ਕੇ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਮੋਹਰੀ ਰਹੀ ਹੈ, ਦੇ ਖਿਡਾਰੀਆਂ ਨੇ ਇੱਕ ਵਾਰ ਫੇਰ ਰਾਜ ਪੱਧਰੀ ਖੇਡਾਂ ਵਿੱਚ ਜਿੱਤਾਂ ਹਾਸਿਲ ਕਰਕੇ ਨਾਮ ਚਮਕਾਇਆ । 27 ਜੁਲਾਈ ਨੂੰ ਪਟਿਆਲਾ ਘਨੌਰ ਵਿਖੇ ਸਬ ਜੂਨੀਅਰ ਕੁਰੇਸ਼ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਐੱਸ. ਐੱਮ. ਡੀ. ਵਰਲਡ ਸਕੂਲ ਦੇ ਖਿਡਾਰੀ ਅਰਮਾਨਦੀਪ ਸਿੰਘ ਸਪੁੱਤਰ ਠਾਣਾ ਸਿੰਘ (ਕੋਟ ਸੁਖੀਆ) ਨੇ 30 ਕਿੱਲੋ ਭਾਰ ਵਰਗ ਵਿੱਚ ਪਹਿਲਾਂ ਸਥਾਨ ਅਤੇ ਗੁਰਨੂਰ ਸਿੰਘ ਸਪੁੱਤਰ ਜਗਮੀਤ ਸਿੰਘ (ਸਿਰਸੜੀ) ਨੇ 30 ਕਿੱਲੋਂ ਭਾਗ ਵਰਗ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਸੰਤ ਮੋਹਨ ਦਾਸ ਮੈਮੋਰੀਅਲ ਸੀਨੀ. ਸੈਕੰ. ਸਕੂਲ ਵੱਲੋਂ ਖੇਡਦੇ ਹੋਏ ਖਿਡਾਰੀ ਅਕਾਸ਼ਦੀਪ ਸਿੰਘ ਸਪੁੱਤਰ ਠਾਣਾ ਸਿੰਘ (ਕੋਟ ਸੁਖੀਆ) ਨੇ 35 ਕਿੱਲੋ ਭਾਰ ਵਰਗ ਨੇ ਤੀਜਾ ਸਥਾਨ ਹਾਸਲ ਕੀਤਾ ।
Read Also : Wayanad: ਵਾਇਨਾਡ ’ਚ ਮੀਂਹ ਤੇ ਜ਼ਮੀਨ ਖਿਸਕਣ ਨਾਲ ਵੱਡਾ ਹਾਦਸਾ, ਬਚਾਅ ਕਾਰਜ ਜਾਰੀ
ਇਹਨਾਂ ਖਿਡਾਰੀਆਂ ਵੱਲੋਂ ਸੰਸਥਾਂ , ਇਲਾਕੇ ਅਤੇ ਆਪਣੇ ਮਾਪਿਆਂ ਦੀ ਨਾਮ ਰੌਸ਼ਨ ਕੀਤਾ ਗਿਆ ਅਤੇ ਹੋਰ ਖਿਡਾਰੀਆਂ ਲਈ ਵੀ ਪ੍ਰੇਰਨਾਂ ਸਰੋਤ ਬਣ । ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਮੈਬਰ ਮੇਘਾ ਥਾਪਰ ਅਤੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਜੀ ਨੇ ਇਹਨਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਸਪੋਰਟਸ ਕੋਆਰਡੀਨੇਟਰ ਰਾਜ ਕੁਮਾਰ ਨੂੰ ਦਿੱਤਾ ਗਿਆ ਅਤੇ ਜਿਸ ਦੇ ਨਾਲ ਹੀ ਉਹਨਾਂ ਖਿਡਾਰੀਆਂ ਨੂੰ ਵੀ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ , ਪ੍ਰਿੰਸੀਪਲ ਐੱਚ ਐੱਸ ਸਾਹਨੀ , ਕੁ-ਆਰਡੀਨੇਟਰ ਰੇਨੂਕਾ , ਦਰਸ਼ਨਾਂ ਕੌੜਾ ਅਤੇ ਸਮੂਹ ਸਟਾਫ਼ ਮੈਬਰ ਵੀ ਹਾਜ਼ਰ ਸਨ ।