ਸਾਡੇ ਨਾਲ ਸ਼ਾਮਲ

Follow us

11.8 C
Chandigarh
Wednesday, February 4, 2026
More
    Home Breaking News Kotkapura New...

    Kotkapura News: ਭਿਆਨਕ ਗਰਮੀ ਤੋਂ ਰਾਹਤ ਲਈ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ

    Kotkapura News
    Kotkapura News: ਭਿਆਨਕ ਗਰਮੀ ਤੋਂ ਰਾਹਤ ਲਈ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ

    Kotkapura News: ਕੋਟਕਪੂਰਾ (ਅਜੈ ਮਨਚੰਦਾ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਜੋ ਕੋਈ ਵੀ ਮਾਨਵਤਾ ਭਲਾਈ ਕਰਨ ਦਾ ਸੁਨੇਹਾ ਦਿੰਦੇ ਹਨ ਸਾਧ-ਸੰਗਤ ਉਸ ਸੁਨੇਹੇ ’ਤੇ ਵਧ-ਚੜ੍ਹ ਕੇ ਅਮਲ ਕਰਦੀ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆ ਰਾਹੀਗਰਾਂ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਾਉਣ ਲਈ ਪਵਿੱਤਰ ਬਚਨ ਕੀਤੇ ਹਨ। ਇਸੇ ਕੜੀ ਤਹਿਤ ਕੋਟਕਪੂਰਾ ਦੀ ਸਾਧ-ਸੰਗਤ ਨੂੰ ਠੰਢੇ ਪਾਣੀ ਦੀ ਛਬੀਲ ਲਾਈ।

    Kotkapura News

    ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਨੰਬਰ 3 ਦੇ ਪ੍ਰੇਮੀ ਸੰਮਤੀ ਦੇ ਰਾਜਿੰਦਰ ਸਿੰਘ ਇੰਸਾਂ ਠਾਣੇਦਾਰ ਨੇ ਦੱਸਿਆ ਕਿ ਅੰਤਾਂ ਦੀ ਪੈ ਰਹੀ ਗਰਮੀ ਵਿੱਚ ਪਾਰਾ 40 ਡਿਗਰੀ ਤੋਂ ਉੱਪਰ ਚਲਾ ਗਿਆ ਹੈ, ਜਿਸ ਕਰਕੇ ਲੋਕ ਠੰਢੇ ਪਾਣੀ ਨੂੰ ਤਰਾਅ ਤਰਾਅ ਕਰ ਰਹੇ ਹਨ। ਇਸੇ ਨੂੰ ਧਿਆਨ ’ਚ ਰੱਖਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਮਾਲਕ ਦੇ ਹੁਕਮ ਅਨੁਸਾਰ ਰਾਹਗੀਰਾਂ ਲਈ ਠੰਢੇ ਪਾਣੀ ਦੀ ਛਬੀਲ ਲਾ ਕੇ ਪਿਆਸ ਬੁਝਾ ਰਹੇ ਹਨ। Kotkapura News

    Read Also : Jail in Punjab: ਹੁਣ ਜੇਲਰਾਂ ਦੀ ਨਹੀਂ ਖੈਰ, ਪੰਜਾਬ ਦੀ ਹਰ ਜੇਲ੍ਹ ’ਤੇ ਰਹੇਗੀ ਬਾਜ਼ ਅੱਖ

    ਇਹ ਠੰਢੇ ਪਾਣੀ ਦੀ ਛਬੀਲ ਕੋਟਕਪੂਰਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਸਾਹਮਣੇ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਲਗਾਈ ਗਈ ਹੈ। ਅੱਤ ਦੀ ਪੈ ਰਹੀ ਇਸ ਗਰਮੀ ਵਿੱਚ ਆਉਣ ਜਾਣ ਵਾਲੇ ਲੋਕਾਂ ਛਬੀਲ ’ਤੇ ਆ ਕੇ ਰੁਕਦੇ ਅਤੇ ਪਿਆਸ ਬੁਝਾਉਦੇ ਅਤੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰਦੇ ।

    ਇਸ ਮੌਕੇ ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ, ਰਣਜੀਤ ਸਿੰਘ ਵਡੇਰਾ, ਰਿਟਾਇਰਡ ਐਸਡੀਓ ਲਛਮਣ ਦਾਸ ਇੰਸਾਂ, ਸਮਾਜ ਸੇਵੀ ਗੁਰਚਰਨ ਸਿੰਘ, ਪ੍ਰੇਮੀ ਸੇਵਕ ਜੱਜ ਕੁਮਾਰ ਇੰਸਾਂ, ਪ੍ਰੇਮੀ ਸੇਵਕ ਹਰਪਾਲ ਇੰਸਾਂ, ਓਮ ਪ੍ਰਕਾਸ਼ ਇੰਸਾਂ, ਰਾਕੇਸ਼ ਇੰਸਾਂ, ਹੁਕਮ ਸਿੰਘ ਇੰਸਾਂ, ਸ਼ਿੰਦਰ ਕੁਮਾਰ ਇੰਸਾਂ, ਡਾ. ਬਲਰਾਮ ਇੰਸਾਂ, ਦਲੀਪ ਇੰਸਾਂ, ਦੌਲਤ ਰਾਮ ਇੰਸਾਂ, ਜੋਗਾ ਇੰਸਾਂ, ਗੁਰਦਿਆਲ ਇੰਸਾਂ ਤੇ ਸਾਧ-ਸੰਗਤ ਨੇ ਸੇਵਾਵਾਂ ਦਿੱਤੀਆਂ ।