Kotkapura News Today: ਇਮਾਨਦਾਰੀ ਹੋਵੇ ਤਾਂ ਇਨ੍ਹਾਂ ਵਰਗੀ, ਇਲਾਕੇ ’ਚ ਹੋ ਰਹੀ ਐ ਚਰਚਾ

Kotkapura News Today
Kotkapura News Today: ਇਮਾਨਦਾਰੀ ਹੋਵੇ ਤਾਂ ਇਨ੍ਹਾਂ ਵਰਗੀ, ਇਲਾਕੇ ’ਚ ਹੋ ਰਹੀ ਐ ਚਰਚਾ

Kotkapura News Today: ਕੋਟਕਪੂਰਾ (ਅਜੈ ਮਨਚੰਦਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਸਵਿੰਦਰ ਸਿੰਘ ਬਰਗਾੜੀ ਇੰਸਾਂ ਨੇ ਲੱਭਿਆ ਪਰਸ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।

Read Also : Punjab Noc News: ਪੰਜਾਬ ’ਚ ਬੰਦ ਪਈਆਂ ਰਜਿਸਟਰੀਆਂ, ਜਾਣੋ ਕੀ ਹੈ ਕਾਰਨ?

ਇਸ ਸਬੰਧੀ ਜਸਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਬਰਗਾੜੀ ਜਾ ਰਿਹਾ ਸੀ ਤੇ ਰਾਸਤੇ ਵਿੱਚ ਪਿੰਡ ਢਿਲਵਾਂ ਕਲਾਂ ਵਿੱਚ ਸੜਕ ’ਤੇ ਡਿੱਗਿਆ ਪਿਆ ਪਰਸ ਮਿਲਿਆ, ਜਿਸ ਵਿੱਚ ਨਗਦੀ ਅਤੇ ਜ਼ਰੂਰੀ ਕਾਗਜ਼ ਸਨ। ਜਸਵਿੰਦਰ ਸਿੰਘ ਇੰਸਾਂ ਨੇ ਅਸਲੀ ਮਾਲਕ ਸੁਖਪ੍ਰੀਤ ਸਿੰਘ ਨੂੰ ਬੁਲਾ ਕੇ ਲੱਭਿਆ ਪਰਸ ਵਾਪਸ ਕੀਤਾ। Kotkapura News Today

ਸੁਖਪ੍ਰੀਤ ਸਿੰਘ ਨੇ ਪੂਜਨੀਕ ਗੁਰੂ ਜੀ ਅਤੇ ਜਸਵਿੰਦਰ ਸਿੰਘ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਾਕ ਢਿਲਵਾਂ ਕਲਾਂ ਦੇ ਬਲਾਕ ਪ੍ਰੇਮੀ ਸੇਵਕ ਮਲਕੀਤ ਸਿੰਘ ਇੰਸਾਂ, ਪ੍ਰੇਮੀ ਸੇਵਕ ਸੁਖਦੇਵ ਸਿੰਘ, 15 ਮੈਂਬਰ ਦਵਿੰਦਰ ਸਿੰਘ ਇੰਸਾਂ, 15 ਮੈਂਬਰ ਦਰਸ਼ਨ ਸਿੰਘ ਇੰਸਾਂ ਤੇ ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।