‘ਭਾਰਤੀ ਸੈਨਾ ਨੂੰ ਜਾਣੋ’ ਤਹਿਤ ਨਹਿਰੂ ਸਟੇਡੀਅਮ ਵਿਖੇ ਭਾਰਤੀ ਫੌਜ ਦੀ ਪ੍ਰਦਰਸ਼ਨੀ ਸਫਲਤਾਪੂਰਵਕ ਸੰਪੰਨ

Indian Army
‘ਭਾਰਤੀ ਸੈਨਾ ਨੂੰ ਜਾਣੋ’ ਤਹਿਤ ਨਹਿਰੂ ਸਟੇਡੀਅਮ ਵਿਖੇ ਭਾਰਤੀ ਫੌਜ ਦੀ ਪ੍ਰਦਰਸ਼ਨੀ ਸਫਲਤਾਪੂਰਵਕ ਸੰਪੰਨ

(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਫੌਜ ਵੱਲੋਂ ‘ਭਾਰਤੀ ਸੈਨਾ ਨੂੰ ਜਾਣੋ’ ਮੁਹਿੰਮ ਤਹਿਤ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਭਾਰਤੀ ਫੌਜ ਨਾਲ ਸਬੰਧਿਤ ਆਧੁਨਿਕ ਹਥਿਆਰਾਂ, ਅਡਵਾਂਸ ਡਰੋਨ ਤਕਨਾਲੋਜੀ ਅਤੇ ਰਣਨੀਤਕ ਪ੍ਰਣਾਲੀਆਂ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਨ੍ਹਾਂ ਪ੍ਰਦਰਸ਼ਨੀਆਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਭਾਰਤੀ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਐਸ.ਡੀ.ਐਮ. ਫ਼ਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਐਸ.ਡੀ.ਐਮ. ਕੋਟਕਪੂਰਾ ਸ੍ਰੀ ਸੂਰਜ ਅਤੇ ਸਿਵਲ ਸਰਜਨ ਡਾ. ਚੰਦਰ ਸੇਖਰ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਫੌਜ ਸਾਡੇ ਦੇਸ਼ ਦਾ ਮਾਣ ਹੈ ਅਤੇ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਰਾਹੀਂ ਜ਼ਿਲ੍ਹਾ ਵਾਸੀਆਂ, ਖ਼ਾਸਕਰ ਸਕੂਲੀ ਬੱਚਿਆਂ ਅਤੇ ਨੌਜਵਾਨਾਂ ਨੂੰ ਭਾਰਤੀ ਫੌਜ ਦੀ ਕਾਰਗੁਜ਼ਾਰੀ, ਅਨੁਸ਼ਾਸਨ ਅਤੇ ਆਧੁਨਿਕ ਸਮਰਥਾਵਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਦੌਰਾਨ ਭਾਰਤੀ ਫੌਜ ਵਿੱਚ ਉਪਲੱਬਧ ਵੱਖ-ਵੱਖ ਅਹੁਦਿਆਂ ਅਤੇ ਭਰਤੀ ਪ੍ਰਕਿਰਿਆ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

Indian Army
‘ਭਾਰਤੀ ਸੈਨਾ ਨੂੰ ਜਾਣੋ’ ਤਹਿਤ ਨਹਿਰੂ ਸਟੇਡੀਅਮ ਵਿਖੇ ਭਾਰਤੀ ਫੌਜ ਦੀ ਪ੍ਰਦਰਸ਼ਨੀ ਸਫਲਤਾਪੂਰਵਕ ਸੰਪੰਨ
Indian Army

ਇਹ ਵੀ ਪੜ੍ਹੋ: School Holidays: ਕੜਾਕੇ ਦੀ ਠੰਢ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਧੀਆਂ, ਜਾਣੋ ਹੁਣ ਕਦੋਂ ਖੁੱਲ੍ਹਣਗੇ ਸਕੂਲ

ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਕਾਰ ਦੇ ਸਮਾਗਮ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਪ੍ਰਦਰਸ਼ਨੀ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਸ਼ਿਰਕਤ ਕਰਕੇ ਭਾਰਤੀ ਫੌਜ ਦੀ ਆਧੁਨਿਕ ਤਾਕਤ ਨੂੰ ਨੇੜਿਓ ਦੇਖਿਆ। ਇਸ ਪ੍ਰਦਰਸ਼ਨੀ ਨੂੰ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਤੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਵੇਖਿਆ।