RS 2000 Note : 2 ਹਜ਼ਾਰ ਰੁਪਏ ਦੇ ਨੋਟ ਨਾਲ ਜੜਿਆ ਨਵਾਂ ਅਪਡੇਟ ਜਾਣ ਲਓ…

RS 2000 Note

ਨਵੀਂ ਦਿੱਲੀ। RS 2000 Note : ਭਾਰਤੀ ਰਿਜਰਵ ਬੈਂਕ ਨੇ ਕਿਹਾ ਕਿ 2000 ਰੁਪਏ ਦੇ 87.92 ਪ੍ਰਤੀਸ਼ਤ ਨੋਟ ਬੈਂਕ ’ਚ ਵਾਪਸ ਆ ਗਏ ਹਨ। ਸਰਕੂਲੇਸ਼ਨ ਤੋਂ ਹਟਾਏ ਗੲੈ ਸਿਰਫ਼ 7409 ਕਰੋੜ ਰੁਪਏ ਮੁੱਲ ਦੇ ਬੈਂਕ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਆਰਬੀਆਈ ਅਨੁਸਾਰ 19 ਮਈ 2023 ਦੀ ਸÇੀਤੀ ਅਨੁਸਾਰ ਉਸ ਸਮੇਂ ਚਲੱਣ ’ਚ 2000 ਰੁਪਏ ਦੇ ਬੈਂਕ ਨੋਟਾਂ ਦਾ ਕੁੱਲ ਮੁੱਲ 3.56 ਲੱਖ ਕਰੋੜ ਰੁਪਏ ਸੀ। ਇਹ 31 ਜੁਲਾਈ 2023 ਨੂੰ ਘਟ ਕੇ 7409 ਕਰੋੜ ਰੁਪਏ ਰਹਿ ਗਿਆ ਸੀ।

2000 ਦੇ ਨੋਟ ਨੂੰ ਕਿਵੇਂ ਬਦਲੀਏ? | RS 2000 Note

ਦੱਸ ਦਈਏ ਕਿ 2000 ਦੇ ਨੋਟ ਨੂੰ ਜਮ੍ਹਾ ਕਰਨ ਤੇ ਬਦਲਣ ਦੀ ਸਹੂਲਤ 7 ਅਕਤੂਬਰ 2023 ਤੱਕ ਦੇਸ਼ ਦੀਆਂ ਸਾਰੀਆਂ ਬੈਂਕ ਬ੍ਰਾਂਚਾਂ ’ਚ ਉਲੱਬਧ ਸੀ, ਉੱਥੇ ਹੀ ਚਲਨ ਤੋਂ ਹਟਾਏ ਗਏ 2000 ਰੁਪਏ ਦੇ ਬੈਂਕ ਨੋਟ ਨੂੰ ਬਦਲਣ ਦੀ ਸਹੂਲਤ 19 ਮਈ 2023 ਤੋਂ ਰਿਜਰਵ ਬੈਂਕ ਦੇ 19 ਨਿਰਗਮ ਦਫ਼ਤਰਾਂ ’ਚ ਉਪਲੱਬਧ ਹੈ। ਆਰਬੀਆਈ ਦੇ ਇਸ਼ੂ ਦਫਤਰ ਵੀ 9 ਅਕਤੂਬਰ, 2023 ਤੋਂ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਣ ਲਈ 2000 ਰੁਪਏ ਦੇ ਬੈਂਕ ਨੋਟ ਸਵੀਕਾਰ ਕਰ ਰਹੇ ਹਨ।

ਇਹ ਸਹੂਲਤ ਆਰਬੀਆਈ ਦੇ 19 ਦਫ਼ਤਰਾਂ ਵਿੱਚ ਉਪਲੱਬਧ ਹੈ | RS 2000 Note

ਇਸ ਤੋਂ ਇਲਾਵਾ, ਲੋਕ ਦੇਸ਼ ਦੇ ਅੰਦਰ ਭਾਰਤੀ ਡਾਕ ਰਾਹੀਂ 2000 ਰੁਪਏ ਦੇ ਨੋਟ ਭੇਜ ਰਹੇ ਹਨ, ਇਹ ਪੈਸਾ ਉਨ੍ਹਾਂ ਦੇ 19 ਆਰਬੀਆਈ ਦਫ਼ਤਰਾਂ ਵਿੱਚ ਜਮ੍ਹਾ ਹੈ ਜੋ ਕਿ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ ਪਟਨਾ ਅਤੇ ਤਿਰੂਵਨੰਤਪੁਰਮ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨਵੰਬਰ 2016 ਵਿੱਚ 1000 ਅਤੇ 500 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾਏ ਜਾਣ ਤੋਂ ਬਾਅਦ 2000 ਰੁਪਏ ਦੇ ਬੈਂਕ ਨੋਟ ਜਾਰੀ ਕੀਤੇ ਗਏ ਸਨ। RS 2000 Note

Read Also : Sunam News: ਚੌਂਕੀਦਾਰ ਨੂੰ ਬੰਧਕ ਬਣਾ ਕੇ ਚੋਰਾਂ ਨੇ ਦੋ ਦੁਕਾਨਾਂ ‘ਤੇ ਕੀਤਾ ਹੱਥ ਸਾਫ਼