ਡੇਲਟਾ ਪਲਸ ਵੈਰੀਅੰਟ ਦੀ ਦਸਤਕ ਨਾਲ ਮੱਚਿਆ ਹੜਕੰਪ, ਜਾਣੋ, ਇਸ ਤੋਂ ਕਿਵੇਂ ਕਰ ਸਕਦੇ ਹੋ ਬਚਾਅ
ਨਵੀਂ ਦਿੱਲੀ । ਦੇਸ਼ ’ਚ ਹਾਲੇ ਕੋਰੋਨਾ ਦੀ ਦੂਜੀ ਲਹਿਰ ਰੁਕੀ ਨਹੀਂ ਹੈ ਓਧਰ ਡੇਲਟਾ ਪਲਸ ਵੈਰੀਅੰਟ ਦੇ ਮਾਮਲੇ ਆਉਣ ਨਾਲ ਹੈਲਥ ਡਿਪਾਰਟਮੈਂਟ ’ਚ ਚਿੰਤਾ ਵਧ ਗਈ ਹੈ ਇਹ ਮਾਮਲਾ ਭਾਰਤ ਦੇ ਉਤਰ ਪੂਰਬੀ ’ਚ ਆਇਆ ਹੈ ਇਸ ਦੇ ਸਪੈਸ਼ਲਿਸਟ ਦਾ ਕਹਿਣਾ ਹੈ ਕਿ ਨਵੇਂ ਵੈਰੀਅੰਟ ਦੇ ਵਾਇਰਸ ’ਤੇ ਵੈਕਸੀਨ ਵੀ ਬੇਅਸਰ ਹੋ ਸਕਦੀ ਹੈ ਇਸ ਤੋਂ ਬਚਾਅ ਲਈ ਸਾਵਧਾਨੀ ਹੀ ਇੱਕੋ ਇੱਕ ਉਪਾਅ ਹੈ ਰਿਪੋਰਟ ਅਨੁਸਾਰ ਹੈਲਥ ਦਫ਼ਤਰ ਨੇ ਹਾਲੇ ਤੱਕ ਕੋਈ ਤਿਆਰੀ ਸ਼ੁਰੂ ਨਹੀਂ ਕੀਤੀ ਹੈ ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਤੀਜੀ ਲਹਿਰ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ।
ਕੀ ਹੈ ਕਪਪਾ ਵੈਰੀਅੰਟ ਦੇ ਲੱਛਣ?
ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ ਕਪਪਾ ਵੈਰਅੰਟ ਤੋਂ ਪੀੜਤ ਲੋਕਾਂ ’ਚ ਖਾਂਸੀ, ਬੁਖਾਰ, ਗਲੇ ’ਚ ਖਰਾਸ਼ ਵਰਗੇ ਪ੍ਰਾਇਮਰੀ ਲੱਛਣ ਦਿਖਾਈ ਦੇ ਸਕਦੇ ਹਨ ਮਾਈਲਡ ਤੇ ਗੰਭੀਰ ਲੱਛਣ ਕੋਰੋਨਾ ਵਾਇਰਸ ਦੇ ਹੋਰ ਮਿਊਟੇਂਟਸ ਦੇ ਲੱਛਣ ਦੀ ਹੀ ਤਰ੍ਹਾਂ ਹੋਣਗੇ ਇਸ ਵੈਰੀਅੰਟ ਸਬੰਧੀ ਹਾਲੇ ਸੋਧ ਹੋ ਰਹੀ ਹੈ ਲਿਹਾਜਾ ਹਾਲੇ ਇਸ ਨਾਲ ਜੁੜੀਆਂ ਕਈਆਂ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ।
ਕੀ ਹੈ ਡੇਲਟਾ ਪਲਸ
ਵਿਗੀਆਨੀਆਂ ਦੀ ਮੰਨੀਏ ਤਾਂ ਡੇਲਟਾ ਵੈਰੀਅੰਟ ਦਾ ਵਾਇਰਸ ਤੇਜ਼ੀ ਨਾਲ ਫੈਲਦਾ ਹੈ ਨਾਲ ਹੀ ਅਜਿਹੇ ਮਰੀਜ਼ਾਂ ’ਚ ਕੋਰੋਨਾ ਦੇ ਗੰਭੀਰ ਲੱਛਣ ਦਿਸਦੇ ਹਨ ਇਸ ਸਮੇਂ ਬ੍ਰਿਟੇਨ ਤੇ ਇਜ਼ਰਾਈਲ ’ਚ ਇਸ ਵੈਰੀਅੰਟ ਦੇ ਚੱਲਦਿਆਂ ਕੋਰੋਨਾ ਦੇ ਨਵੇਂ ਕੇਸਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅੰਕੜਿਆਂ ਅਨੁਸਾਰ ਇਜ਼ਰਾਈਲ ’ਚ ਕੋਰੋਨਾ ਦੇ 90 ਫੀਸਦੀ ਕੇਸ ਇਸ ਵੈਰੀਅੰਟ ਦੇ ਹਨ ਇਹ ਸਥਿਤੀ ਉਦੋਂ ਹੇ ਜਦੋਂ ਉੱਕੇ 50 ਫੀਸਦੀ ਲੋਕਾਂ ਨੇ ਵੈਕਸੀਨ ਲਈ ਹੈ ਕੋਰੋਲਾ ਦਾ ਇਹ ਇੱਕ ਹੋਰ ਵੈਰੀਅੰਟ ਡੇਲਟਾ ’ਚ ਹੀ ਮਿਊਟੇਸ਼ਨ ਤੋਂ ਬਾਅਦ ਦੇਖਣ ੂ ਮਿਲਿਆ ਹੈ ।