ਅਰਨੀਵਾਲਾ ‘ਚ ਦਿੱਤੀ ਕੋਰੋਨਾ ਨੇ ਦਸਤਕ, ਇੱਕ ਵਿਅਕਤੀ ਆਇਆ ਪਾਜ਼ਿਟਿਵ

Corona India

ਅਰਨੀਵਾਲਾ ‘ਚ ਦਿੱਤੀ ਕੋਰੋਨਾ ਨੇ ਦਸਤਕ, ਇੱਕ ਵਿਅਕਤੀ ਆਇਆ ਪਾਜ਼ਿਟਿਵ

ਅਰਨੀਵਾਲਾ (ਰਜਿੰਦਰ) | ਕੋਰੋਨਾ ਵਾਇਰਸ ਨਾਲ ਜਿੱਥੇ ਪੂਰਾ ਸੰਸਾਰ ਲੜਾਈ ਲੜ ਰਿਹਾ ਹੈ ਉੱਥੇ ਹੀ ਪੰਜਾਬ ਵੀ ਕੋਰੋਨਾ ਤੋਂ ਬਹੁਤ ਪ੍ਰਭਾਵਿਤ ਹੋ ਚੁੱਕਾ ਹੈ ਇਸ ਦੇ ਚਲਦਿਆਂ ਜਿਲ੍ਹਾ ਫਾਜ਼ਿਲਕਾ ਦੇ ਥਾਣਾ ਅਰਨੀਵਾਲਾ ‘ਚ ਬੀਤੇ ਦਿਨੀਂ ਇੱਕ ਵਿਅਕਤੀ ਦੀ ਰਿਪੋਰਟ ਪਾਜਿਟਿਵ ਆਈ ਹੈ ਇਸ ਸਬੰਧੀ  ਥਾਣਾ ਅਰਨੀਵਾਲਾ ਦੇ ਐਸ ਐਚ ਓ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਅਰਨੀਵਾਲਾ ਵਾਸੀ ਇੱਕ ਵਿਅਕਤੀ ਜੋ ਕਿ ਪੀ ਆਰ ਟੀ ਸੀ ਬੱਸ ਰੂਟ ਫਰੀਦਕੋਟ ਤੋਂ ਚੰਡੀਗੜ੍ਹ ਬਤੌਰ ਕੰਡਕਟਰ ਕੰਮ ਕਰ ਰਿਹਾ ਸੀ, ਦਾ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਨਾਲ ਵਿਵਾਦ ਚਲਦਾ ਸੀ,

Corona

ਜਿਸ ਸਬੰਧੀ ਥਾਣਾ ਅਰਨੀਵਾਲਾ ‘ਚ 79/20 ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਪਾਰਟੀ ਵੱਲੋਂ ਉਸ ਵਿਅਕਤੀ ਨੂੰ ਘਰ ਜਾ ਕੇ ਗ੍ਰਿਫਤਾਰ ਕੀਤਾ ਗਿਆ ਕੁਝ ਦਿਨ ਪਹਿਲਾਂ ਉਕਤ ਵਿਅਕਤੀ ਦਾ ਕੋਰੋਨਾ ਟੈਸਟਿੰਗ ਕਰਕੇ ਸੈਂਪਲ ਭੇਜਿਆ ਗਿਆ ਸੀ ਜਿਸ ਦੀ ਰਿਪੋਰਟ ਅੱਜ ਪਾਜਿਟਿਵ ਆਈ ਹੈ ਜਿਸ ਕਾਰਨ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਗਏ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਟੈਸਟਿੰਗ ਸੈਂਪਲ ਕਰਵਾਏ ਗਏ ਹਨ ਜਿਨ੍ਹਾਂ ਮੁਲਾਜ਼ਮਾਂ ਨੇ ਮਨਦੀਪ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ 14 ਦਿਨਾਂ ਤੱਕ ਆਪਣੇ ਆਪਣੇ ਘਰਾਂ ‘ਚ ਕੁਆਰੰਟਾਈਨ ਕੀਤਾ ਗਿਆ ਹੈ ਤੇ ਸਿਹਤ ਵਿਭਾਗ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਵੀ ਦੱਸਿਆ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ