Welfare: ਮਾਨਵਤਾ ਦੇ ਲੇਖੇ ਲਾ ਗਏ ਜ਼ਿੰਦਗੀ ਕਿਸ਼ੋਰੀ ਲਾਲ ਇੰਸਾਂ

Welfare
ਬਠਿੰਡਾ : ਸੇਵਾਦਾਰ ਕਿਸ਼ੋਰੀ ਲਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਸਾਧ ਸੰਗਤ ਤਸਵੀਰ : ਸੁਖਨਾਮ

ਬਲਾਕ ਬਠਿੰਡਾ ਦੇ 116ਵੇਂ ਸਰੀਰਦਾਨੀ ਬਣੇ ਕਿਸ਼ੋਰੀ ਲਾਲ ਇੰਸਾਂ | Welfare

(ਸੁਖਨਾਮ) ਬਠਿੰਡਾ। Welfare: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ 166 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 116ਵਾਂ ਸਰੀਰਦਾਨ ਹੋਇਆ।

ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਡੇਰਾ ਸ਼ਰਧਾਲੂ 85 ਮੈਂਬਰ ਪੰਜਾਬ ਵਿਕਾਸ ਇੰਸਾਂ ਵੱਲੋਂ ਆਪਣੇ ਪਿਤਾ ਕਿਸ਼ੋਰੀ ਲਾਲ ਇੰਸਾਂ ਅਣਥੱਕ ਸੇਵਾਦਾਰ ਬਿਜਲੀ ਸੰਮਤੀ ਡੇਰਾ ਸੱਚਾ ਸੌਦਾ ਸਰਸਾ ਦੀ ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਕਿਸ਼ੋਰੀ ਲਾਲ ਇੰਸਾਂ (67) ਗਲੀ ਨੰ.10/11, ਗੁਰੂ ਗੋਬਿੰਦ ਸਿੰਘ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਿਰਮਲਾ ਇੰਸਾਂ, ਬੇਟੇ ਵਿਕਾਸ ਇੰਸਾਂ 85 ਮੈਂਬਰ ਪੰਜਾਬ, ਨੂੰਹ ਨਿਧੀ ਇੰਸਾਂ, ਪੁੱਤਰੀ ਸੀਮਾ ਸ਼ਰਮਾ ਇੰਸਾਂ, ਜਵਾਈ ਐਡਵੋਕੇਟ ਸੰਦੀਪ ਇੰਸਾਂ, ਪੋਤਰਾ ਪ੍ਰਣਵ ਇੰਸਾਂ, ਦੋਹਤਾ ਹਿਮਾਂਕ ਇੰਸਾਂ, ਭਰਾ ਰਾਮ ਕਰਨ ਇੰਸਾਂ, ਈਸ਼ਰ ਰਾਮ ਇੰਸਾਂ, ਭਤੀਜੇ ਰੋਹਿਤ ਇੰਸਾਂ, ਵਿੱਕੀ ਇੰਸਾਂ, ਰਿਸ਼ਤੇਦਾਰ, ਅਮਿਤ ਕੁਮਾਰ, ਲੱਜਾ ਰਾਮ, ਹਰੀ ਚੰਦ, ਦੀਪੂ ਇੰਸਾਂ, ਜਤਿਨ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਸੰਤੋਸ਼ ਮੈਡੀਕਲ ਕਾਲਜ, ਪ੍ਰਤਾਪ ਵਿਹਾਰ, ਗਾਜੀਆਬਾਦ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ। Welfare

ਇਹ ਵੀ ਪੜ੍ਹੋ: Malout News : ਸਾਧ-ਸੰਗਤ ਨੇ ‘ਬਜ਼ੁਰਗ ਸੰਭਾਲ’ ਮਾਨਵਤਾ ਭਲਾਈ ਕਾਰਜ ਤਹਿਤ ਬਜ਼ੁਰਗਾਂ ਦੀ ਕੀਤੀ ਸੰਭਾਲ

ਕਿਸ਼ੋਰੀ ਲਾਲ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਕਿਸ਼ੋਰੀ ਲਾਲ ਇੰਸਾਂ ਤੇਰਾ ਨਾਮ ਰਹੇਗਾ, ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਫੁੱਲਾਂ ਦੀ ਵਰਖਾ ਕਰਕੇ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ।

ਇਸ ਮੌਕੇ ਏਰੀਆ ਪ੍ਰੇਮੀ ਸੇਵਕ ਵਿੱਕੀ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਜ਼ਰੀਨਾ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਕਿਸ਼ੋਰੀ ਲਾਲ ਇੰਸਾਂ ਅਚਾਨਕ ਬਿਮਾਰ ਹੋ ਗਏ ਸਨ ਅਤੇ ਦੁਪਹਿਰ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਇਨ੍ਹਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ। ਕਿਸ਼ੋਰੀ ਲਾਲ ਇੰਸਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ: ਖੁਸ਼ਖਬਰੀ! ਕੇਂਦਰ ਸਰਕਾਰ ਦਾ ਨਵਾਂ ਉਪਰਾਲਾ, 10 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ

85 ਮੈਂਬਰ ਪੰਜਾਬ ਕੁਲਬੀਰ ਸਿੰਘ ਇੰਸਾਂ ਅਤੇ ਰਾਮ ਕਰਨ ਇੰਸਾਂ 85 ਮੈਂਬਰ ਨੇ ਦੱਸਿਆ ਕਿ ਕਿਸ਼ੋਰੀ ਲਾਲ ਇੰਸਾਂ ਨੇ ਸੰਨ 1986 ਵਿੱਚ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੋਲੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਉਹ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ, ਅਤੇ ਲੰਮੇਂ ਸਮੇਂ ਤੋਂ ਬਿਜਲੀ ਸੰਮਤੀ ਦੇ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਸਨ।

ਅਮਰ ਸੇਵਾ ਮੁਹਿੰਮ ਤਹਿਤ ਹੁਣ ਤੱਕ ਬਲਾਕ ਬਠਿੰਡਾ ਵਿਚ 116 ਸਰੀਰਦਾਨ ਹੋ ਚੁੱਕੇ ਹਨ

ਇਸ ਮੌਕੇ 85 ਮੈਂਬਰ ਪੰਜਾਬ ਅਮਰਿੰਦਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਚਲਾਈ ਗਈ ਅਮਰ ਸੇਵਾ ਮੁਹਿੰਮ ਤਹਿਤ ਹੁਣ ਤੱਕ ਬਲਾਕ ਬਠਿੰਡਾ ਵਿਚ 116 ਸਰੀਰਦਾਨ ਹੋ ਚੁੱਕੇ ਹਨ। ਸਾਡੇ ਸਾਥੀ ਵਿਕਾਸ ਇੰਸਾਂ 85 ਮੈਂਬਰ ਦੇ ਪਿਤਾ ਕਿਸ਼ੋਰੀ ਲਾਲ ਇੰਸਾਂ ਦਾ ਜੋ ਸਰੀਰਦਾਨ ਕੀਤਾ ਗਿਆ ਹੈ। ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੀ ਸੋਚ ਨੂੰ ਸਲਾਮ ਕਰਦੇ ਹਨ ਜੋ ਪੀੜ੍ਹੀ ਦਰ ਪੀੜ੍ਹੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾ ਰਹੇ ਹਨ।

ਇਸ ਮੌਕੇ 85 ਮੈਂਬਰ ਪੰਜਾਬ ਬਾਰਾ ਸਿੰਘ ਇੰਸਾਂ, ਰਜਿੰਦਰ ਗੋਇਲ ਇੰਸਾਂ, ਜਸਵਿੰਦਰ ਇੰਸਾਂ, 85 ਮੈਂਬਰ ਭੈਣਾਂ ਕੁਲਦੀਪ ਇੰਸਾਂ, ਊਸ਼ਾ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਮਾਧਵੀ ਇੰਸਾਂ, ਸੁਖਵਿੰਦਰ ਇੰਸਾਂ, ਚਰਨਜੀਤ ਇੰਸਾਂ, ਮੀਨੂੰ ਇੰਸਾਂ, ਵਿਨੋਦ ਇੰਸਾਂ, ਸਿਮਰਨ ਇੰਸਾਂ, ਬਿਮਲਾ ਇੰਸਾਂ, ਗੁਰਪ੍ਰੀਤ ਇੰਸਾਂ, ਗੁਰਪਿੰਦਰ ਇੰਸਾਂ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਪ੍ਰੇਮੀ ਸੰਮਤੀ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਅਸ਼ਵਨੀ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ, ਹਰਦੀਪ ਇੰਸਾਂ, ਮੋਹਨ ਲਾਲ ਇੰਸਾਂ, ਭੈਣਾਂ ਕਰਮਜੀਤ ਇੰਸਾਂ, ਸਰੋਜ ਇੰਸਾਂ, ਕੁਲਵੰਤ ਕੌਰ ਇੰਸਾਂ, ਪਰਮਜੀਤ ਇੰਸਾਂ, ਦਿਵਿਆ ਇੰਸਾਂ, ਬਾਗਬਾਨੀ ਸੰਮਤੀ ਜਿੰਮੇਵਾਰ ਸੇਵਾਦਾਰ ਕ੍ਰਿਸ਼ਨ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਅਤੇ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਬਲਾਕਾਂ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।

LEAVE A REPLY

Please enter your comment!
Please enter your name here