ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਪਾਣੀਪਤ ’ਚ ਕਿਸ...

    ਪਾਣੀਪਤ ’ਚ ਕਿਸਾਨ ਮਹਾਂ ਪੰਚਾਇਤ ਥੋੜ੍ਹੀ ਦੇਰ ’ਚ ਹੋਵੇਗੀ ਸ਼ੁਰੂ

    ਰਾਕੇਸ਼ ਟਿਕੈਤ ਸਮੇਤ ਕਿਸਾਨ ਆਗੂ ਕਰਨਗੇ ਸ਼ਿਰਕਤ

    (ਸੱਚ ਕਹੂੰ ਨਿਊਜ਼) ਪਾਣੀਪਤ। ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਦੇ ਧਰਤੀ ਪੁੱਤਰਾਂ ਦਾ ਰੋਸ ਰੋਕਦਾ ਨਜ਼ਰ ਨਹੀਂ ਆ ਰਿਹਾ ਇਸ ਕ੍ਰਮ ’ਚ ਪਾਣੀਪਤ ਜ਼ਿਲ੍ਹੇ ‘ਚ ਐਤਵਾਰ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਮਹਾਂ ਪੰਚਾਇਤ ਹੋਣ ਜਾ ਰਹੀ ਹੈ ਬਸ ਥੋੜ੍ਹੀ ਦੇਰ ’ਚ ਹੀ ਮਹਾਂਪੰਚਾਇਤ ਦੀ ਕਾਰਵਾਈ ਸ਼ੁਰੂ ਹੋਵੇਗੀ ਇਸ ’ਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਮੁੱਖ ਮਹਿਮਾਨ ਹੋਣਗੇ ਕਿਸਾਨ ਆਗੂ ਗੁਰਨਾਂਮ ਸਿੰਘ ਚਢੂਣੀ ਤੇ ਸਾਂਝੇ ਕਿਸਮਾਨ ਮੋਰਚੇ ਤੋਂ ਅਭਿਮਨੂੰ ਕੁਹਾੜ, ਰਵੀ ਅਜ਼ਾਦ, ਮਨਜੀਤ ਸਿੰਘ ਸਮੇਤ ਹੋਰ ਕਿਸਾਨ ਆਗੂ ਵੀ ਸ਼ਾਮਲ ਹੋਣ ਵਾਲੇ ਹਨ।

    ਪ੍ਰਬੰਧਕਾਂ ਨੇ ਦੱਸਿਆ ਕਿ ਮੰਚ ’ਤੇ ਮਹਿਮਾਨ ਤੇ ਹੇਠਾਂ ਕਿਸਾਨ ਬੈਠਣਗੇ ਇਸ ਦੌਰਾਨ ਕਿਸੇ ਲਈ ਵੀ ਸੋਫੇ ਤੇ ਕੁਰਸੀ ਨਹੀਂ ਹੋਵੇਗੀ, ਸਭ ਜ਼ਮੀਨ ’ਤੇ ਬੈਠਣਗੇ ਮਹਾਂ ਪੰਚਾਇਤ ’ਚ 4 ਸੂਬÇਆਂ ਦੇ ਹਜ਼ਾਰਾਂ ਕਿਸਾਨ ਇਕੱਠੇ ਹੋਣ ਦੀ ਸੰਭਾਵਨਾ ਹੈ 40 ਹਜ਼ਾਰ ਤੋਂ ਵੱਧ ਲੋਕਾਂ ਲਈ ਖਾਣਾ ਤਿਆਰ ਕੀਤਾ ਗਿਆ ਹੈ ਮਹਾਂ ਪੰਚਾਇਤ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਰਣਨੀਤੀ ਬਣਾਈ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ