Crime News: ਖੋਹ ਕੀਤਾ ਮੋਟਰਸਾਈਕਲ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਕਾਪਾ ਵੀ ਕੀਤਾ ਬਰਾਮਦ | Crime News
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਅਤੇ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਦਰ ਫਰੀਦਕੋਟ ਵੱਲੋਂ ਧਮਕਾ ਕੇ ਖੋਹ ਕਰਨ ਵਾਲੇ 02 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਮੁਕੱਦਮਾ ਨੰਬਰ 45 ਅਧੀਨ ਧਾਰਾ 304, 351(3) ਬੀ.ਐਨ.ਐਸ ਥਾਣਾ ਸਦਰ ਫਰੀਦਕੋਟ ਬਰਬਿਆਨ ਟਿੱਕਾ ਸਾਹਿਬ ਪੁੱਤਰ ਜੰਗੀਰ ਸਿੰਘ ਵਾਸੀ ਬਲਵੀਰ ਐਵੀਨਿਊ, ਫਰੀਦਕੋਟ ਦਰਜ ਰਜਿਸਟਰ ਹੋਇਆ ਕਿ ਉਹ ਜਲ ਸਰੋਤ ਵਿਭਾਗ ਵਿੱਚ ਬਤੌਰ ਪਟਵਾਰੀ ਵਜੋਂ ਨੌਕਰੀ ਕਰਦੇ ਹਨ ਅਤੇ ਜਦੋਂ ਆਪਣੇ ਮੋਟਰਸਾਈਕਲ ਪਰ ਡਿਊਟੀ ਖਤਮ ਕਰਨ ਉਪਰੰਤ ਝਾੜੀਵਾਲਾ ਤੋਂ ਅੱਗੇ ਸੇਮ ਵਾਲਾ ਦੇ ਵਿਚਕਾਰ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੋ ਦੀ ਇੱਕ ਮੋਟਰਸਾਈਕਲ ਤੇ ਸਵਾਰ 3 ਨੌਜਵਾਨ ਆਏ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਜਿਨ੍ਹਾਂ ਨੇ ਉਸ ਨੂੰ ਜਾਨੇ ਮਾਰਨ ਦੀਆਂ ਧਮਕੀਆਂ ਦੇ ਕੇ ਰੋਕਿਆ ਅਤੇ ਉਸ ਦਾ ਮੋਟਰਸਾਈਕਲ, ਮੋਬਾਇਲ ਫੋਨ, ਉਸਦਾ ਬਟੂਆ ਜਿਸ ਵਿੱਚ ਨਗਦੀ ਅਤੇ ਦਸਤਾਵੇਜ ਅਤੇ ਹੋਰ ਸਮਾਨ ਸਮੇਤ ਖੋਹ ਕਰਕੇ ਲੈ ਗਏ ਸਨ। Crime News
ਇਹ ਵੀ ਪੜ੍ਹੋ: Farmers Meeting: ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਖਤਮ, ਜਾਣੋ ਕੀ ਬਣਿਆ…
ਜਿਸ ’ਤੇ ਫਰੀਦਕੋਟ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ’ਤੇ ਪੁਲਿਸ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਫਰੀਦਕੋਟ ਪੁਲਿਸ ਵੱਲੋਂ 02 ਮੁਲਜ਼ਮ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਵੀਰ ਸਿੰਘ ਵਾਸੀ ਝਾੜੀਵਾਲਾ ਅਤੇ ਨੀਲੂ ਪੁੱਤਰ ਮਕਬੂਲ ਸਿੰਘ ਵਾਸੀ ਸਾਈਆ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋਂ ਮੁਲਜ਼ਮਾਂ ਦੁਆਰਾ ਖੋਹ ਕੀਤਾ ਮੋਟਰਸਾਈਕਲ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਕਾਪਾ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗ੍ਰਿਫਤਾਰ ਮੁਲਜ਼ਮਾਂ ਵੱਲੋਂ ਪਹਿਲਾ ਵੀ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।