ਫਰਾਂਸਿਸਕੋ। ਖਾਲਿਸਤਾਨੀ ਸਮੱਰਥਕਾਂ (Khalistani) ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿੱਤ ਭਾਰਤੀ ਦੂਤਾਵਾਸ ’ਚ ਅੱਗ ਲਾੳਣ ਦੀ ਕੋਸ਼ਿਸ਼ ਕੀਤੀ। ਸਿੱਖ ਫਾਰ ਜਸਟਿਸ ਦੇ ਮੁੱਖ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ 30 ਜੂਨ ਨੂੰ ਕਿਹਾ ਸੀ ਕਿ 8 ਜੁਲਾਈ ਤੋਂ ਭਾਰਤੀ ਦੂਤਾਵਾਸ ਨੂੰ ਘੇਰਿਆ ਜਾਵੇਗਾ। ਇਸ ਦੇ ਐਲਾਨ ਤੋਂ ਅਗਲੇ ਦਿਨ ਭਾਵ 1 ਜੁਲਾਈ ਦੀ ਰਾਤ ਨੂੰ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ।
ਇਹ ਘਟਨਾ ਸ਼ਨਿੱਚਰਵਾਰ ਦੀ ਹੈ, ਪਰ ਅਮਰੀਕੀ ਸਰਕਾਰ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਫਿਲਹਾਲ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਸ਼ੁਰੂਨੂੰ ਕਰ ਦਿੱਤੀ ਹੈ। ਇਸ ਘਟਨਾ ’ਚ ਦੂਤਾਵਾਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
ਪੰਜ ਮਹੀਨਿਆਂ ’ਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਅੰਮਿ੍ਰਤਸਰ ਨੂੰ ਹਿਰਾਅ ਕਰਨ ਦੀ ਮੰਗ ਸਬੰੰਧੀ ਖਾਲਿਸਤਾਨ ਸਮੱਰਥਕਾਂ ਨੇ ਮਾਰਚ ’ਚ ਇਸੇ ਦੂਤਾਵਾਸ ਨੂੰ ਘੇਰਿਆ ਸੀ।
ਖਾਲਿਸਤਾਨੀ ਸਮੱਰਥਕਾਂ ਨੇ ਵੀਡੀਓ ਜਾਰੀ ਕੀਤੀ | Khalistani
ਖਾਲਿਸਤਾਨੀ ਸਮੱਰਥਕਾਂ ਨੇ ਵੀ ਇਸ ਘਟਨਾ ਦੀ ਵੀਡੀਓ ਜਾਰੀ ਕੀਤੀ ਹੈ। ਅਮਰੀਕਾ ’ਚ ਸੈਨ ਫਰਾਂਸਿਸਕੋ ਦੇ ਭਾਰਤੀ ਦੂਤਾਵਾਸ ਨੂੰ ਇਸ ’ਚ ਨਿਸ਼ਾਨਾ ਬਣਾਇਆ ਗਿਆ। ਵੀਡੀਓ ’ਚ ਇਸ ਨੂੰ ਬੀਤੇ ਮਹੀਨੇ ਕੈਨੇਡਾ ’ਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਬਦਲਾ ਦੱਸਿਆ ਗਿਆ ਹੈ। ਵੀਡੀਓ ’ਚ ਖਾਲਿਸਤਾਨੀ ਸਮੱਰਥਕਾਂ ਨੇ ਕਿਹਾ ਕਿ ਹਿੰਸਾ ਨਾਲ ਹੀ ਹਿੰਸਾ ਪੈਦਾ ਹੁੰਦੀ ਹੈ। ਅੱਤਵਾਦੀ ਨਿੱਜਰ ਦਾ ਬੀਤੇ ਮਹੀਨੇ ਕੈਨੇਡਾ ਦੇ ਸਰੀ ’ਚ ਇੱਕ ਗੁਰੂਦੁਆਰਾ ਸਹਿਬ ਦੇ ਬਾਹਰ ਪਾਰਕਿੰਗ ’ਚ ਦੋ ਅਛਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ।














