ਕੇਕੜਾ ਨੇ 15 ਹਜ਼ਾਰ ਲਈ ਮਰਵਾਤਾ ਸਿੱਧੂ ਮੂਸੇਵਾਲਾ

kakra

ਗੋਲਡੀ ਬਰਾੜ ਨਾਲ 13 ਵਾਰ ਕੀਤੀ ਸੀ ਗੱਲਬਾਤ

(ਸੁਖਜੀਤ ਮਾਨ) ਮਾਨਸਾ। ਸਿੱਧੂ ਮੂਸੇਵਾਲਾ (Sidhu MooseWala) ਕਤਲ ਕਾਂਡ ’ਚ ਰੇਕੀ ਕਰਨ ਵਾਲੇ ਕੇਕੜਾ ਨੇ ਪੁਲਿਸ ਵੱਲੋਂ ਰਿਮਾਂਡ ’ਤੇ ਲੈ ਕੇ ਕੀਤੀ ਜਾ ਰਹੀ ਪੁਛਗਿੱਛ ’ਚ ਕਈ ਅਹਿਮ ਖੁਲਾਸੇ ਕੀਤੇ ਹਨ। ਕੇਕੜਾ ਨੇ ਦੱਸਿਆ ਕਿ ਮੂਸੇਵਾਲਾ ਦੀ ਰੇਕੀ ਲਈ ਉਸ ਨੂੰ ਸਿਰਫ਼ 15 ਹਜ਼ਾਰ ਰੁਪਏ ਮਿਲੇ ਸਨ। ਉਸ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਜਾਵੇਗਾ। ਮੇਰੇ ਤੋਂ ਸਿਰਫ਼ ਮੂਸੇਵਾਲਾ ਦੀ ਰੇਕੀ ਕਰਵਾਈ ਜਾ ਰਹੀ ਸੀ। ਪੁਲਿਸ ਪੁਛਗਿੱਛ ਦੌਰਾਨ ਸੰਦੀਪ ਕੇਕੜਾ ਨੇ ਦੱਸਿਆ ਕਿ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਕਤਲ ਵਾਲੇ ਦਿਨ 13 ਵਾਰੀ ਫੋਨ ’ਤੇ ਗੱਲਬਾਤ ਹੋਈ ਸੀ। ਉਸ ਨੇ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹਰ ਮੂਵਮੈਂਟ ਦੀ ਜਾਣਕਾਰੀ ਦਿੱਤੀ।

ਕੇਕੜਾ ਨੇ ਹੀ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ (Sidhu MooseWala) ਬਿਨਾ ਗੰਨਮੈਨਾਂ ਦੇ ਥਾਰ ਜੀਪ ’ਚ ਜਾ ਰਿਹਾ ਹੈ। ਉਸ ਦੇ ਨਾਲ ਦੋ ਸਾਥੀ ਹਨ ਤੇ ਜੀਪ ਖੁਦ ਮੂਸੇਵਾਲਾ ਚਲਾ ਰਿਹਾ ਹੈ। ਇਹ ਸਾਰੀ ਜਾਣਕਾਰੀ ਕੇਕੜਾ ਫੋਨ ਰਾਹੀਂ ਗੋਲਡੀ ਬਰਾੜ ਨੂੰ ਦਿੰਦਾ ਰਿਹਾ। ਕੇਕੜਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਗੋਲਡੀ ਬਰਾੜ ਐਨਾ ਵੱਡਾ ਗੈਂਗਸਟਰ ਹੈ ਤੇ ਉਹ ਮੂਸੇਵਾਲਾ ਦਾ ਕਤਲ ਕਰਨਾ ਚਾਹੁੰਦਾ ਹੈ। ਪੁਲਿਸ ਹਾਲੇ ਕੇਕੜਾ ਤੋਂ ਹੋਰ ਵੀ ਪੁਛਗਿੱਛ ਕਰ ਰਹੀ ਹੈ। ਹਾਲੇ ਹੋਰ ਵੀ ਕਈ ਰਾਜ ਖੁੱਲ੍ਹਣੇ ਬਾਕੀ ਹਨ। ਜਿਕਰਯੋਗ ਹੈ ਕਿ ਸੰਦੀਪ ਕੇਕੜਾ ਹਰਿਆਣਾ ਦੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ ਤੇ ਉਹ ਨਸ਼ੇ ਦਾ ਆਦਿ ਹੈ। ਸਿੱਧ ਮੂਸੇਵਾਲਾ ਦੀ ਰੇਕੀ ਲਈ ਉਸ ਨੇ ਸਿਰਫ 15 ਹਜ਼ਾਰ ਰੁਪਏ ਲਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ