ਕੋਰੋਨਾ ਨਾਲ ਜਾਨ ਗਵਾਉਣ ਵਾਲੇ ਹਰ ਵਿਅਕਤੀ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦਿੱਤੀ ਰਾਸ਼ੀ ਦਿੱਤੀ ਜਾਵੇਗੀ
ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਅੱਜ ਦਿੱਲੀ ਸਰਕਾਰ ਦੇ ਸਮਾਜ ਕਲਿਆਣ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਕੋਵਿਡ-19 ਪਰਿਵਾਰ ਆਰਥਿਕ ਸਹਾਇਤਾ’ ਯੋਜਨਾ ਦੀ ਸ਼ੁਰੂਆਤ ਕੀਤੀ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਸਰਕਾਰ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਅਜਿਹੇ ਪਰਿਵਾਰਾਂ ਦਾ ਸਾਥ ਦੇਈਏ ਤੇ ਉਨ੍ਹਾਂ ਦੀ ਮੱਦਦ ਕਰੀਏ ਯੋਜਨਾ ਤਹਿਤ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਹਰ ਵਿਅਕਤੀ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦਿੱਤੀ ਰਾਸ਼ੀ ਦਿੱਤੀ ਜਾਵੇਗੀ ਤੇ ਉਨ੍ਹਾਂ ਦੇ ਵਾਰਸਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ ਨਾਲ ਹੀ, ਅਨਾਥ ਹੋਏ ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਬਿਨੈ ਕਰਨ ਦੀ ਉਡੀਕ ਨਹੀਂ ਕਰਾਂਗੇ ਸਗੋਂ ਦਿੱਲੀ ਸਰਕਾਰ ਦੇ ਨੁਮਾਇੰਦੇ ਉਨ੍ਹਾਂ ਦੇ ਘਰ ਜਾ ਕੇ ਖੁਦ ਫਾਰਮ ਭਰਮਾਉਣਗੇ ਮੁੱਖ ਮੰਤਰੀ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਨੁਮਾਇੰਦੇ ਕਾਗਜ਼ਾਂ ’ਚ ਕਮੀਆਂ ਨਹੀਂ ਕੱਢਣਗੇ ਜੇਕਰ ਕਾਗਜ਼ ਪੂਰੇ ਨਹੀਂ ਹਨ ਤਾਂ ਉਸ ਨੂੰ ਬਣਵਾਉਣ ਦੀ ਜ਼ਿੰਮੇਵਾਰੀ ਵੀ ਨੁਮਾਇੰਦੇ ਦੀ ਹੋਵੇਗੀ ਕੋਰੋਨਾ ਤੋਂ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਹਰ ਹਾਲ ’ਚ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਇਹ ਮੱਦਦ ਛੇਤੀ ਤੋਂ ਛੇਤੀ ਪਹੁੰਚਾਈ ਜਾਵੇ, ਤਾਂ ਕਿ ਉਨ੍ਹਾਂ ਤੁਰੰਤ ਰਾਹਤ ਮਿਲ ਸਕੇ।
Kejriwal launches ‘Mukhyamantri Covid-19 Pariwar Aarthik Sahayata Yojana’
ਮੁੱਖ ਮੰਤਰੀ ਨੇ ਬਤੌਰ ਮੁੱਖ ਮਹਿਮਾਨ ਯੋਜਨਾ ਦੇ ਪੋਰਟਲ ਨੂੰ ਲਾਂਚ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਸਭ ਲੋਕ ਜਾਣਦੇ ਹਾਂ ਕਿ ਕਿਸ ਤਰ੍ਹਾਂ ਪਿਛਲੇ ਡੇਢ ਸਾਲ ਤੋਂ ਪੂਰੀ ਮਨੁੱਖੀ ਜਾਤੀ ਕੋਰੋਨਾ ਮਹਾਂਮਾਰੀ ਤੋਂ ਪੀੜਤ ਹੈ ਪਿਛਲੇ ਡੇਢ ਸਾਲ ਤੋਂ ਸਿਰਫ਼ ਭਾਰਤ ’ਚ ਨਹੀਂ ਸਗੋਂ ਪੂਰੀ ਦੁਨੀਆ ਦੇ ਅੰਦਰ ਇਸ ਮਹਾਂਮਾਰੀ ਦਾ ਕਹਿਰ ਹੈ ਸਾਡੇ ਦੇਸ਼ ਦੇ ਅੰਦਰ ਦੋ ਲਹਿਰਾਂ ਆ ਚੁੱਕੀਆਂ ਹਨ ਪਹਿਲੀ ਲਹਿਰ ਪਿਛਲੇ ਸਾਲ ਆਈ ਸੀ ਤੇ ਦੂਜੀ ਲਹਿਰ ਹਾਲੇ ਅਪਰੈਲ ਦੇ ਮਹੀਨੇ ’ਚ ਆਈ ਸੀ ਦੇਸ਼ ਲਈ ਇਹ ਦੋ ਲਹਿਰਾਂ ਹੋ ਸਕਦੀ ਹਨ ਪਰ ਦਿੱਲੀ ਦੇ ਲਈ ਇਹ ਚੌਥੀ ਲਹਿਰ ਸੀ।
ਪਿਛਲੇ ਸਾਲ ਜੂਨ ਦੇ ਮਹੀਨੇ ’ਚ ਪਹਿਲੀ ਲਹਿਰ ਆਈ, ਫਿਰ ਸਤੰਬਰ ’ਚ ਦੂਜੀ ਲਹਿਰ ਆਈ, ਫਿਰ ਨਵੰਬਰ ’ਚ ਤੀਜੀ ਤੇ ਹੁਣ ਇਹ ਚੌਥੀ ਲਹਿਰ ਆਈ ਸੀ ਦਿੱਲੀ ’ਚ ਆਈ ਚੌਥੀ ਲਹਿਰ ਬਹੁਤ ਜ਼ਿਆਦਾ ਗੰਭੀਰ ਸੀ ਇੱਕ ਤਾਂ ਇਹ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲੀ ਤੇ ਇਸ ਤੋਂ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਸ਼ਾਇਦ ਹੀ ਕੋਈ ਅਜਿਹਾ ਪਰਿਵਾਰ ਬਚਿਆ ਹੋਵੇਗਾ, ਜਿਸ ’ਚ ਕਿਸੇ ਨਾ ਕਿਸੇ ਨੂੰ ਇਸ ਚੌਥੀ ਲਹਿਰ ਦੌਰਾਨ ਕੋਰੋਨਾ ਨਾ ਹੋਇਆ ਹੋਵੇ ਦੂਜਾ ਇਹ ਕਿ ਇਹ ਲਹਿਰ ਬਹੁਤ ਜ਼ਿਆਦਾ ਘਾਤਕ ਸੀ ਤੇ ਇਸ ਦੌਰਾਨ ਬਹੁਤ ਜ਼ਿਆਦਾ ਲੋਕਾਂ ਦੀ ਮੌਤ ਹੋਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।