ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home Breaking News ਵਧਦੇ ਪ੍ਰਦੂਸ਼ਣ ...

    ਵਧਦੇ ਪ੍ਰਦੂਸ਼ਣ ’ਤੇ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ : ਦਿੱਲੀ ’ਚ ਸਕੂਲ ਇੱਕ ਹਫ਼ਤੇ ਲਈ ਬੰਦ, ਸਰਕਾਰੀ ਕਰਮਚਾਰੀ ਘਰੋਂ ਕਰਨਗੇ ਕੰਮ

    ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਜਾਗੀ ਕੇਜਰੀਵਾਲ ਸਰਕਾਰ

    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਪ੍ਰਦੂਸ਼ਣ ਦੇ ਵਧਦੇ ਪੱਧਰ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਈ ਵੱਡੇ ਫੈਸਲੇ ਲਏ ਹਨ। ਉਨ੍ਹਾਂ ਅੱਜ ਇੱਕ ਬੈਠਕ ਤੋਂ ਬਾਅਦ ਕਿਹਾ ਕਿ ਸੋਮਵਾਰ ਤੋਂ ਦਿੱਲੀ ਦੇ ਸਾਰੇ ਸਕੂਲ ਇੱਕ ਹਫ਼ਤੇ ਲਈ ਬੰਦ ਰਹਿਣਗੇ।

    ਇਸ ਤੋਂ ਇਲਾਵਾ ਦਿੱਲੀ ਦੇ ਸਰਕਾਰੀ ਕਰਮਚਾਰੀ ਵਰਕ ਫਰੋਮ ਹੋਮ ਭਾਵ ਘਰੋਂ ਹੀ ਕੰਮ ਕਰਨਗੇ। ਕੌਮੀ ਰਾਜਧਾਨੀ ਖੇਤਰ ’ਚ ਸ਼ਨਿੱਚਰਵਾਰ ਨੂੰ ਵੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੀ। ਰਾਜਧਾਨੀ ’ਚ ਹਾਲੇ ਵੀ ਲੋਕਾਂ ਨੂੰ ਸਾਹ ਲੈਣ ’ਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ ਤੇ ਧੁੰਦ ਦੀ ਮੋਟੀ ਚਾਦਰ ਚਾਰੇ ਪਾਸੇ ਬਰਕਰਾਰ ਰਹੈ ਤੇ ਹਵਾ ਗੁਣਵੱਤਾ ਦਾ ਪੱਧਰ ‘ਗੰਭੀਰ’ ਸ਼੍ਰੇਣੀ ’ਚ ਬਣਿਆ ਹੋਇਆ ਹੈ।

    ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਕੌਮੀ ਰਾਜਧਾਨੀ ’ਚ ਸ਼ਨਿੱਚਰਵਾਰ ਨੂੰ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਕਈ ਥਾਵਾਂ ’ਤੇ 500 ਤੋਂ ਪਾਰ ਪਹੁੰਚ ਗਿਆ ਦਿੱਲੀ ਐਨਸੀਆਰ ਦੇ ਲਗਭਗ ਸਾਰੇ ਸਟੇਸ਼ਨਾਂ ’ਤੇ ਹਵਾ ਗੁਣਵੱਤਾ ਸੂਚਕ ਅੰਕ ‘ਗੰਭੀਰ’ ਸ਼੍ਰੇਣੀ ’ਚ ਪਹੁੰਚ ਗਿਆ। ਕੁਝ ਇਲਾਕਿਆਂ ’ਚ ਇਹ ਗੁਣਵੱਤਾ ਸੂਚਕ ਅੰਕ 500 ਤੋਂ ਪਾਰ ਪਹੁੰਚ ਕੇ ਬੇਹੱਦ ਗੰਭੀਰ ਸ਼੍ਰੇਣੀ ’ਚ ਪਹੁੰਚ ਗਿਆ।

    ਓਧਰ ਸੁਪਰੀਮ ਕੋਰਟ ਨੇ ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਸ਼੍ਰੇਣੀ ’ਚ ਪਹੁੰਚਣ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼ਨਿੱਚਰਵਾਰ ਨੂੰ ਕਿਹਾ ਕਿ ਰਾਜਨੀਤੀ ਤੇ ਸਰਕਾਰ ਆਪਣੀ ਸੀਮਾਵਾਂ ਤੋਂ ਉੱਪਰ ਉੱਠ ਕੇ ਤੁਰੰਤ ਅਜਿਹੇ ਸਖ਼ਤ ਕਦਮ ਚੱੁਕੇ ਤਾਂ ਕਿ ਰਾਜਧਾਨੀ ’ਚ ਦੋ-ਤਿੰਨ ਦਿਨਾਂ ’ਚ ਹਰ ਹਾਲਤ ’ਚ ਪ੍ਰਦੂਸ਼ਣ ਘੱਟ ਕੀਤਾ ਜਾ ਸਕੇ। ਅਦਾਲਤ ਨੇ ਲਾਕਡਾਊਨ ਕਰਨ ਦੇ ਉਪਾਵਾਂ ’ਤੇ ਵੀ ਵਿਚਾਰ ਕਰਨ ਲਈ ਕਿਹਾ ਹੈ।

    ਮੁੱਖ ਮੰਤਰੀ ਕੇਜਰੀਵਾਲ ਦੇ ਵੱਡੇ ਐਲਾਨ

    • ਰਾਜਧਾਨੀ ’ਚ ਇੱਕ ਹਫ਼ਤੇ ਲਈ ਸਾਰੇ ਸਕੂਲ ਬੰਦ
    • ਪ੍ਰਾਈਵੇਟ ਦਫ਼ਤਰ ਵਰਕ ਫਰੋਮ ਹੋਮ ਕਰਵਾਉਣ ਲਈ ਜਾਰੀ ਕੀਤੀ ਜਾਵੇਗੀ ਐਡਵਾਈਜਰੀ
    • ਸਰਕਾਰੀ ਕਰਮਚਾਰੀ ਇੱਕ ਹਫ਼ਤੇ ਲਈ ਘਰੋ ਕੰਮ ਕਰਨਗੇ
    • ਪ੍ਰਾਈਵੇਟ ਗੱਡੀਆਂ ਨੂੰ ਬੰਦ ਕਰਨ ’ਤੇ ਵਿਚਾਰ ਹੋਵੇਗਾ
    • ਸੋਮਵਾਰ ਤੋਂ ਤਿੰਨ ਦਿਨ ਬੰਦ ਰਹੇਗੀ ਕੰਸਟ੍ਰਕਸ਼ਨ ਗਤੀਵਿਧੀਆਂ

    ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ

    ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ

    • ਦੋ ਦਿਨਾਂ ਦੇ ਲਾਕਡਾਊਨ ਦਾ ਦਿੱਤਾ ਸੁਝਾਅ

    (ਏਜੰਸੀ) ਨਵੀਂ ਦਿੱਲੀ। ਦਿੱਲੀ-ਐਨਸੀਆਰ ’ਚ ਪ੍ਰਦੂਸ਼ਣ ਦੇ ਚੱਲਦਿਆਂ ਮੁਸੀਬਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਇਸ ਦਰਮਿਆਨ ਸ਼ਨਿੱਚਰਵਾਰ ਨੂੰ ਦੇਸ਼ ਦੀ ਸੁਪਰੀਮ ਕੋਰਟ ਇਸ ਮੁੱਦੇ ’ਤੇ ਸਰਕਾਰੀ ਹੀਲਾਹਵਾਲੀ ’ਤੇ ਨਾਰਾਜ਼ ਨਜ਼ਰ ਆਈ। ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਝਾੜ ਪਾਈ ਨਾਲ ਹੀ ਕੋਰਟ ਨੇ ਸਰਕਾਰ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਲਈ ਤੁਰੰਤ ਉਪਾਅ ਵਜੋ ਦੋ ਦਿਨ ਦਾ ਲਾਕਡਾਊਨ ਲਾਉਣ ਦੀ ਸਲਾਹ ਵੀ ਦਿੱਤੀ।

    ਸੇਜੀਆਈ ਐਨ. ਵੀ. ਰਮੰਨਾ ਨੇ ਕੇਂਦਰ ਸਰਕਾਰ ਨੂੰ ਝਾੜ ਪਾਉਦਿਆਂ ਕਿਹਾ ਕਿ ਤੁਸੀਂ ਇਕੱਲੇ ਕਿਸਾਨਾਂ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾ ਰਹੇ ਹੋ ਪਰ ਇਹ ਸਿਰਫ਼ 40 ਫੀਸਦੀ ਹੈ। ਦਿੱਲੀ ਦੇ ਲੋਕਾਂ ’ਤੇ ਕੰਟਰੋਲ ਯਕੀਨੀ ਕਰਨ ਲਈ ਤੁਸੀਂ ਕੀ ਕਦਮ ਚੁੱਕੇ? ਵਾਹਨ ਤੋਂ ਫੈਲਣ ਵਾਲੇ ਪ੍ਰਦੂਸ਼ਣ ਤੇ ਪਟਾਕਿਆਂ ਸਬੰਧੀ ਕੀ ਕੀਤਾ? ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਪੇਸ਼ ਵਕੀਲ ਰਾਹੁਲ ਮਹਿਰਾ ਨੇ ਹਲਫਨਾਮੇ ’ਚ ਦੇਰੀ ਲਈ ਬੈਂਚ ਤੋਂ ਮਾਫ਼ੀ ਮੰਗੀ। ਇਸ ’ਤੇ ਚੀਫ਼ ਜਸਟਿਸ ਨੇ ਕਿਹਾ ਕਿ ਕੋਈ ਗੱਲ ਨਹੀਂ। ਘੱਟ ਤੋਂ ਘੱਟ ਕੁਝ ਸੋਚ ਤਾਂ ਹੈ। ਕੇਂਦਰ ਸਰਕਾਰ ਵੱਲੋਂ ਸਾਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਵੀ ਡਿਟੇਲ ਹਲਫਨਾਮਾ ਦਾਖਲ ਕਰ ਦਿੱਤਾ ਹੈ।

    ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ, ਲੋਕ ਘਰਾਂ ’ਚ ਮਾਸਕ ਲਾ ਰਹੇ’

    ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ ’ਤੇ ਚਿੰਤਾ ਜ਼ਾਹਿਰ ਕੀਤੀ ਸੁਪਰੀਮ ਕੋਰਟ ਨੇ ਕੇਂਦਰ ਦੇ ਵਕੀਲ ਤੁਸ਼ਾਸ ਮਹਿਤਾ ਨੂੰ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ ਹੋ ਗਿਆ ਹੈ ਲੋਕ ਆਪਣੇ ਘਰਾਂ ’ਚ ਮਾਸਕ ਲਾ ਕੇ ਬੈਠ ਰਹੇ ਹਨ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਤੱਕ ਕੀ ਕਦਮ ਚੁੱਕੇ ਗਏ?

    ਮੈਂ ਵੀ ਕਿਸਾਨ ਹਾਂ : ਜਸਟਿਸ ਸੂਰਿਆਕਾਂਤ

    ਚੀਫ਼ ਜਸਟਿਸ ਰਮੰਨਾ ਨੇ ਕੇਂਦਰ ਸਰਕਾਰ ਨੂੰ ਕਿਹਾ ਕਿਹਾ ਕਿ ਹਾਲਾਤ ਕਿਸ ਕਦਰ ਵਿਗੜੇ ਹੋਏ ਹਨ, ਕੀ ਤੁਹਾਨੂੰ ਪਤਾ ਹੈ? ਪਰਾਲੀ ਸਾੜਨ ਨਾਲ ਹਾਲਾਤ ਖਰਾਬ ਹੋਏ ਹ।ਨ ਇਸ ਨੂੰ ਰੋਕਣ ਲਈ ਸਰਕਾਰ ਕੀ ਕਰ ਰਹੀ ਹੈ। ਇਸ ’ਤੇ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਕੇਂਦਰ ਸਬਸਿਡੀ ’ਤੇ ਮਸ਼ੀਨਾਂ ਦੇ ਰਹੀ ਹੈ। ਜਸਟਿਸ ਸੂਰਿਆਕਾਂਤ ਨੇ ਪੁੱਛਿਆ ਕਿ ਇਨ੍ਹਾਂ ਦਾ ਰੇਟ ਕੀ ਹੈ? ਮੈਂ ਕਿਸਾਨ ਹਾਂ, ਸੀਜੇਆਈ ਵੀ ਕਿਸਾਨ ਹਨ ਅਸੀਂ ਜਾਣਦੇ ਹਾਂ ਕਿ ਕੀ ਹੁੰਦਾ ਹੈ? ਇਸ ’ਤੇ ਤੁਸ਼ਾਰ ਮਹਿਤਾ ਨੇ ਕਿਹਾ ਕਿ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਸੁਪਰੀਮ ਕੋਰਟ ਨੇ ਪੁੱਛਿਆ ਕਿ ਕੇਂਦਰ ਕਿਸਾਨਾਂ ਤੋਂ ਪਰਾਲੀ ਲੈ ਕੇ ਉਦਯੋਗਾਂ ਨੂੰ ਕਿਉ ਨਹੀਂ ਦਿੰਦਾ? ਕੋਰਟ ਨੇ ਕੇਂਦਰ ਤੋਂ ਹਰਿਆਣਾ ’ਚ ਬਾਇਓ ਡਿਕਮਪੋਜਰ ਇਸਤੇਮਾਲ ਕਰਨ ਵਾਲੇ ਕਿਸਾਨਾਂ ਤੇ ਜ਼ਮੀਨ ਦਾ ਫੀਸਦੀ ਪੁੱਛਿਆ? ਕੇਂਦਰ ਵੱਲੋੀ ਅੰਕੜੇ ਪੇਸ਼ ਕੀਤੇ ਗਏ।

    ਦੁਨੀਆ ਦੇ ਟਾਕ ਟੇਨ ਪ੍ਰਦੂਸ਼ਿਤ ਸ਼ਹਿਰ

    1. ਦਿੱਲੀ, ਭਾਰਤ (ਏਕਿਊਆਈ : 556)
    2. ਲਾਹੌਰ, ਪਾਕਿਸਤਾਨ (ਏਕਿਊਆਈ : 354)
    3. ਸੋਫ਼ੀਆ, ਬੁਲਗਾਰੀਆ (ਏਕਿਊਆਈ : 178)
    4. ਕੋਲਕਾਤਾ, ਭਾਰਤ (ਏਕਿਊਆਈ : 177)
    5. ਜਾਗ੍ਰੇਬ, ਕੋ੍ਰਏਸ਼ੀਆ (ਏਕਿਊਆਈ : 173)
    6. ਮੁੰਬਈ, ਭਾਰਤ (ਏਕਿਊਆਈ : 169)
    7. ਬੇਲਗ੍ਰੇਡ, ਸਰਬੀਆ (ਏਕਿਊਆਈ : 165)
    8. ਚੇਂਗਦੂ, ਚੀਨ (ਏਕਿਊਆਈ : 165)
    9. ਸਕਪਜੇ, ਉੱਤਰੀ ਮੈਸੇਡੋਨੀਆ (ਏਕਿਊਆਈ : 164)
    10. ਕ੍ਰਾਕੋ, ਪੋਲੈਂਡ (ਏਕਿਊਆਈ : 160)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ