ਜੀਭ ਨੂੰ ਵੱਸ ’ਚ ਰੱਖੋ
ਇੱਕ ਸੇਠ ਸੀ ਉਸ ਨੂੰ ਖੰਘ ਲੱਗ ਗਈ, ਪਰ ਉਸ ਨੂੰ ਖੱਟਾ ਦਹੀਂ, ਲੱਸੀ, ਆਚਾਰ ਤੇ ਇਸੇ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਆਦਤ ਸੀ ਜਿਸ ਵੈਦ ਕੋਲ ਜਾਂਦਾ, ਉਹ ਕਹਿੰਦਾ, ਇਹ ਚੀਜ਼ਾਂ ਖਾਣੀਆਂ ਛੱਡ ਦੇ, ਉਸ ਤੋਂ ਬਾਅਦ¿; ਇਲਾਜ ਹੋ ਸਕਦਾ ਹੈ
ਅਖੀਰ ਇੱਕ ਵੈਦ ਮਿਲਿਆ ਉਸ ਨੇ ਕਿਹਾ, ‘ਮੈਂ ਇਲਾਜ ਕਰਦਾ ਹਾਂ ਤੰੂ ਜੋ ਚਾਹੇ ਖਾਂਦਾ ਰਹਿ’ ਵੈਦ ਨੇ ਦਵਾਈ ਦਿੱਤੀ ਤੇ ਸੇਠ ਉਹੀ ਵਸਤਾਂ ਖਾਂਦਾ ਰਿਹਾ
ਕੁਝ ਦਿਨਾਂ ਬਾਅਦ ਮਿਲਿਆ ਤਾਂ ਸੇਠ ਬੋਲਿਆ, ‘ਵੈਦ ਜੀ, ਖੰਘ ਵਧੀ ਤਾਂ ਨਹੀਂ ਪਰ ਘੱਟ ਵੀ ਨਹੀਂ ਹੋਈ’ ਵੈਦ ਨੇ ਕਿਹਾ, ‘ਤੁਸੀਂ ਮੇਰੀ ਦਵਾਈ ਖਾਂਦੇ ਰਹੋ, ਖੱਟੀਆਂ ਚੀਜ਼ਾਂ ਵੀ ਖਾਂਦੇ ਰਹੋ, ਇਸ ਨਾਲ ਤਿੰਨ ਲਾਭ ਹੋਣਗੇ, ਪਹਿਲਾ ਇਹ ਕਿ ਘਰ ’ਚ ਚੋਰੀ ਕਦੇ ਨਹੀਂ ਹੋਵੇਗੀ, ਦੂਜਾ ਇਹ ਕਿ ਕੁੱਤਾ ਵੀ ਨਹੀਂ ਵੱਢੇਗਾ ਤੇ ਤੀਜਾ ਇਹ ਕਿ ਬੁਢਾਪਾ ਨਹੀਂ ਆਵੇਗਾ’
ਸੇਠ ਨੇ ਕਿਹਾ, ‘ਇਹ ਤਾਂ ਵਾਕਿਆ ਹੀ ਲਾਭ ਵਾਲੀਆਂ ਗੱਲਾਂ ਹਨ, ਪਰ ਖੰਘ ’ਚ ਖੱਟੀਆਂ ਵਸਤਾਂ ਖਾਣ ਨਾਲ ਇਹ ਸਭ ਕੁਝ ਹੋਵੇਗਾ ਕਿਵੇਂ?’ ਵੈਦ ਬੋਲਿਆ, ‘ਖੰਘ ਹੋਵੇ ਅਤੇ ਖੱਟੀਆਂ ਵਸਤਾਂ ਖਾਂਦੇ ਰਹੋ, ਤਾਂ ਖੰਘ ਕਦੇ ਰੁਕੇਗੀ ਨਹੀਂ, ਨੀਂਦ ਨਹੀਂ ਆਵੇਗੀ, ਖੰਘ ਸੁਣ ਕੇ ਚੋਰ ਘਰ ਨਹੀਂ ਆਵੇਗਾ
ਦਿਨ-ਰਾਤ ਖੰਘੋਗੇ, ਖੰਘ-ਖੰਘ ਕੇ ਕਮਜ਼ੋਰ ਹੋ ਜਾਵੋਗੇ, ਸੋਟੀ ਤੋਂ ਬਿਨਾ ਉੱਠਿਆ ਨਹੀਂ ਜਾਵੇਗਾ, ਤੁਰਿਆ ਨਹੀਂ ਜਾਵੇਗਾ ਹਰ ਸਮੇਂ ਸੋਟੀ ਹੱਥ ’ਚ ਰਹੇਗੀ ਤਾਂ ਕੁੱਤਾ ਕਿਵੇਂ ਵੱਢੇਗਾ? ਤੇ ਕਮਜ਼ੋਰੀ ਕਾਰਨ ਜਵਾਨੀ ’ਚ ਹੀ ਮਰ ਜਾਵੋਗੇ ਫੇਰ ਬੁਢਾਪਾ ਕਿਵੇਂ ਆਵੇਗਾ?’ ਸੇਠ ਵੈਦ ਦੀ ਗੱਲ ਸਮਝ ਗਿਆ ਕਿ ਜੇਕਰ ਸਿਹਤਮੰਦ ਰਹਿਣਾ ਹੈ ਤਾਂ ਜੀਭ ’ਤੇ ਕਾਬੂ ਰੱਖਣਾ ਪਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ