ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਝੂਲਦਾ ਰਹੇ ਤਿਰ...

    ਝੂਲਦਾ ਰਹੇ ਤਿਰੰਗਾ ਪਿਆਰਾ

    ਸਾਨੂੰ ਮਾਣ ਹੈ ਆਪਣੇ ਸਤਿਗੁਰੂ ’ਤੇ

    ਸੱਚੇ ਸਤਿਗੁਰੂ, ਮੁਰਸ਼ਦ-ਏ-ਕਾਮਲ ਦੇ ਦਿਲ ’ਚ ਪੂਰੀ ਕਾਇਨਾਤ ਲਈ ਪਿਆਰ ਹੁੰਦਾ ਹੈ, ਉਹ ਆਪਣੀ ਦਇਆ ਮਿਹਰ ਪੂਰੀ ਸ੍ਰਿਸ਼ਟੀ ’ਤੇ ਵਰਸਾਉਂਦੇ ਹਨ ਇਸ ਦੇ ਨਾਲ ਹੀ ਸਤਿਗੁਰ ਦੇ ਦਿਲ ’ਚ ਆਪਣੇ ਦੇਸ਼ ਪ੍ਰਤੀ ਜ਼ਜ਼ਬਾ ਵੀ ਕਮਾਲ ਦਾ ਹੁੰਦਾ ਹੈ ਜੋ ਦੇਸ਼ ਵਾਸੀਆਂ ਲਈ ਮਾਰਗਦਰਸ਼ਕ ਬਣਦਾ ਹੈ ਸੰਤਾਂ ’ਚ ਦੇਸ਼ ਭਗਤੀ ਦੀਆਂ ਤਰੰਗਾਂ ਆਮ ਲੋਕਾਂ ਨੂੰ ਦੇਸ਼ ਪ੍ਰਤੀ ਕਰਤਵ ਨਿਭਾਉਣ ਲਈ ਪ੍ਰੇਰਿਤ ਕਰਦੀਆਂ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਲ ’ਚ ਆਪਣੇ ਦੇਸ਼, ਕੌਮੀ ਝੰਡੇ ਤੇ ਕੌਮੀ ਪ੍ਰਤੀਕਾਂ ਲਈ ਅਥਾਹ ਪਿਆਰ ਹੈ ਕੇਂਦਰ ਸਰਕਾਰ ਇਸ ਵਰ੍ਹੇ ਅਜ਼ਾਦੀ ਦੇ 75ਵੇਂ ਵਰ੍ਹੇ ਨੂੰ ਅਜ਼ਾਦੀ ਦਾ ਅੰਮ੍ਰਿਤ ਮਹਾਂ ਉਤਸ਼ਵ ਦੇ ਰੂਪ ’ਚ ਮਨਾ ਰਹੀ ਹੈ ਪੂਜਨੀਕ ਗੁਰੂ ਜੀ ਨੇ ਵੀ ਇਸ ਸੁਭਾਗੇ ਅਵਸਰ ਪ੍ਰਤੀ ਆਪਣਾ ਅਜਿਹਾ ਪਿਆਰ, ਸਤਿਕਾਰ ਤੇ ਉਤਸ਼ਾਹ ਵਿਖਾਇਆ ਕਿ ਆਪ ਜੀ ਨੇ ਵੀ ਸਾਧ-ਸੰਗਤ ਨੂੰ ਆਪਣੇ ਆਪਣੇ ਘਰਾਂ ਤੇ ਗੱਡੀਆਂ ਤੇ ਰਾਸ਼ਟਰੀ ਝੰਡਾ ਲਾਉਣ ਤੇ ਲਹਿਰਾਉਣ ਦਾ ਸੰਦੇਸ਼ ਦਿੱਤਾ

    ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਆਪ ਜੀ ਦੀ ਪ੍ਰੇਰਨਾ ਨਾਲ ਤਿਰੰਗਾ ਲਾਉਣ ਤੇ ਲਹਿਰਾਉਣ ਦੀ ਮੁਹਿੰਮ ’ਚ ਸ਼ਾਮਲ ਹੋਣ ਦਾ ਜੱਸ ਹਾਸਲ ਕੀਤਾ ਪੂਜਨੀਕ ਗੁਰੂ ਜੀ ਨੇ ਗੁਰੁੂ ਪੁੰਨਿਆ ਵਾਲੇ ਦਿਨ ਤਿਰੰਗਾ ਲਾਉਣ ਲਹਿਰਾਉਣ, ਨੂੰ ਡੇਰਾ ਸੱਚਾ ਸੌਦਾ ਦੇ 142 ਮਹਾਨ ਕਾਰਜਾਂ ’ਚ ਸ਼ਾਮਲ ਕੀਤਾ ਅਤੇ ਰੱਖੜੀ ਵਾਲੇ ਦਿਨ ਸਾਧ-ਸੰਗਤ ਦੇ ਨਾਂਅ ਭੇਜੀ ਸ਼ਾਹੀ ਚਿੱਠੀ ਵਿੱਚ ਵੀ ਤਿਰੰਗਾ ਲਹਿਰਾਉਣ ਬਾਰੇ ਬਚਨ ਫਰਮਾਏ ਸਾਧ-ਸੰਗਤ ਨੇ ਗੁਰੂ ਪੁੰਨਿਆ ਤੋਂ ਅਗਲੇ ਦਿਨ ਹੀ ਤਿਰੰਗੇ ਲਾਉਣੇ ਸ਼ੁਰੂ ਕਰ ਦਿੱਤੇ 13 ਅਗਸਤ ਨੂੰ ਤਾਂ ਇਹ ਅਭਿਆਨ ਮਹਾਅਭਿਆਨ ਦਾ ਰੂਪ ਧਾਰਨ ਕਰ ਗਿਆ ਜਦੋਂ ਇੱਕ ਹੀ ਦਿਨ ’ਚ ਕਰੋੜਾਂ ਸ਼ਰਧਾਲੂਆਂ ਨੇ ਆਪਣੇ-ਆਪਣੇ ਘਰਾਂ ’ਚ ਤਿਰੰਗਾ ਲਹਿਰਾਇਆ ਤੇ ਅਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਦੇਸ਼ ਭਗਤਾਂ ਤੇ ਫੌਜੀ ਜਵਾਨਾਂ ਨੂੰ ਸਲੂਟ ਕੀਤਾ 13 ਅਗਸਤ ਦੇ ਦਿਨ ਵੱਖਰੀ ਹੀ ਰੌਣਕ ਸੀ ਸ਼ਰਧਾਲੂਆਂ ਬਜਾਰ ’ਚੋਂ ਬੜੇ ਉਤਸ਼ਾਹ ਨਾਲ ਝੰਡੇ ਖਰੀਦਦੇ ਨਜ਼ਰ ਆਏ

    ਜਿੱਥੇ ਇੱਕ ਪਾਸੇ ਸ਼ਰਧਾਲੂਆਂ ਨੇ ਘਰਾਂ ’ਚ ਤਿਰੰਗੇ ਲਾਏ ਉੱਥੇ ਨਾਮ ਚਰਚਾ ਘਰ ਤੇ ਡੇਰਾ ਸੱਚਾ ਸੌਦਾ ਦੇ ਆਸਰਮਾਂ ’ਚ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ’ਚ ਸਜੇ ਸੇਵਾਦਾਰਾਂ ਨੇ ਪੂਰੀ ਮਰਿਆਦਾ ਨਾਲ ਤਿਰੰਗਾ ਲਹਿਰਾਇਆ ਤੇ ਸਲੂਟ ਕੀਤਾ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਾਹਿਬਜ਼ਾਦੀ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਤੇੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਤਿਰੰਗਾ ਸਥਾਪਿਤ ਕਰਕੇ ਝੰਡੇ ਨੂੰ ਸਲੂਟ ਕੀਤਾ ਝੰਡੇ ਪ੍ਰਤੀ ਪਿਆਰ ਤੇ ਸਤਿਕਾਰ ਕਰਕੇ ਪੂਜਨੀਕ ਗੁਰੂ ਜੀ ਨੇ ਦੇਸ਼ ਵਾਸੀਆਂ ਦੇ ਦਿਲਾਂ ’ਚ ਦੇਸ਼ ਭਗਤੀ ਦੇ ਜਜਬੇ ਨੂੰ ਹੋਰ ਮਜ਼ਬੂਤ ਕੀਤਾ ਹੈ

    ਅਸਲ ’ਚ ਆਪਣੇ ਕੌਮੀ ਝੰਡੇ, ਇਤਿਹਾਸ, ਕੌਮੀ ਪ੍ਰਤੀਕਾਂ ਨੂੰ ਪਿਆਰ ਕਰਨ ਵਾਲੀ ਕੌਮ ਹੀ ਚੜ੍ਹਦੀ ਕਲਾ ’ਚ ਰਹਿੰਦੀ ਹੈ ਜਦੋਂ ਸਾਡੇ ਦਿਲ ’ਚ ਆਪਣੇ ਕੌਮੀ ਝੰਡੇ, ਇਤਿਹਾਸ ਤੇ ਸੰਵਿਧਾਨ ਪ੍ਰਤੀ ਪ੍ਰੇਮ ਹੋਵੇਗਾ ਤਾਂ ਅਸੀਂ ਦੇਸ਼ ਦੀ ਇੱਕ ਅਰਬ ਤੋਂ ਵੱਧ ਜਨਤਾ ਪ੍ਰਤੀ ਸੇਵਾ ਤੇ ਨਿਮਰਤਾ ਦੀ ਭਾਵਨਾ ’ਚ ਬੱਝੇ ਹੋਵਾਂਗੇ ਇਹ ਭਾਵਨਾ ਸਾਡੇ ਮੁਲਕ ਤੇ ਜਨਤਾ ਨੂੰ ਸੁਰੱਖਿਆ, ਖੁਸ਼ਹਾਲੀ ਤੇ ਭਾਈਚਾਰੇ ਦੀ ਗਾਰੰਟੀ ਦੇਵੇਗੀ ਇਸ ਮਹਾਨ ਪ੍ਰੇਰਨਾ, ਸਮਰਪਣ ਤੇ ਕਰਤੱਵ ਪ੍ਰਤੀ ਜਾਗਰੂਕਤਾ ਲਈ ਅਸੀਂ ਆਪਣੇ ਪਿਆਰੇ ਸਤਿਗੁਰੂ ਜੀ ਦੇ ਸ਼ੁਕਰ ਗੁਜਾਰ ਹਾਂ ਪੂਜਨੀਕ ਗੁਰੂ ਜੀ ਦਾ ਦੇਸ਼ ਪ੍ਰਤੀ ਇਹ ਪਿਆਰ ਤੇ ਸਮਰਪਣ ਦੇਸ਼ ਦੇ ਵਿਕਾਸ, ਸੁਰੱਖਿਆ ਤੇ ਖੁਸ਼ਹਾਲੀ ’ਚ ਵਡਮੁੱਲਾ ਯੋਗਦਾਨ ਹੈ ਸੱਚਮੁੱਚ, ਪੂਜਨੀਕ ਗੁਰੂ ਜੀ ਦਾ ਦੇਸ਼ ਪ੍ਰਤੀ ਪਿਆਰ ਦੇਸ ਵਾਸੀਆਂ ਲਈ ਵਰਦਾਨ ਹੈ ਤੇ ਅਜਿਹੇ ਮਹਾਨ ਗੁਰੂ ’ਤੇ ਸਾਨੂੰ ਮਾਣ ਹੈ ਜੈ ਹਿੰਦ!

    ਦੇਸ਼ ’ਤੇ ਜਦੋਂ ਵੀ ਕੋਈ ਆਈ ਮੁਸੀਬਤ, ਪੂਜਨੀਕ ਗੁਰੂ ਜੀ ਨੇ ਵਧਾਏ ਮੱਦਦ ਲਈ ਹੱਥ

    ਦੇਸ਼ ’ਤੇ ਜਦੋਂ ਵੀ ਕੋਈ ਮੁਸੀਬਤ ਆਈ ਪੂਜਨੀਕ ਗੁਰੂ ਜੀ ਨੇ ਖੁਦ ਪਹੁੰਚ ਕੇ ਲੋਕਾਂ ਦਾ ਦਰਦ ਹੀ ਨਹੀਂ ਵੰਡਿਆ ਸਗੋਂ ਆਪਣੇ ਆਸ਼ੀਰਵਾਦ, ਪ੍ਰੇਮ ਅਤੇ ਦਇਆ ਮਿਹਰ ਨਾਲ ਉਨ੍ਹਾਂ ਦੀ ਹਰ ਸੰਭਵ ਆਰਥਿਕ ਸਹਾਇਤਾ ਵੀ ਕੀਤੀ ਹੈ ਭਾਵੇਂ ਉਹ ਗੁਜਰਾਤ ’ਚ ਭੂਚਾਲ ਹੋਵੇ, ਰਾਜਸਥਾਨ, ਉੜੀਸਾ ’ਚ ਸੋਕਾ, ਦੇਸ਼-ਵਿਦੇਸ਼ ’ਚ ਸੁਨਾਮੀ ਹੋਵੇ, ਉੱਤਰਾਖੰਡ ਜੰਮੂ ਜਾਂ ਹਰਿਆਣਾ-ਪੰਜਾਬ ’ਚ ਹੜ੍ਹ ਹੋਣ, ਜਾਂ ਕੋਈ ਵੀ ਕੁਦਰਤੀ ਆਫ਼ਤ ਤੋਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮੱਦਦ ਪੂਜਨੀਕ ਗੁਰੂ ਜੀ ਨੇ ਕੀਤੀ ਮਾਨਵਤਾ ਭਲਾਈ ਕੰਮਾਂ ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਕੋਰੋਨਾ ਕਾਲ ਦੌਰਾਨ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ’ਚ ਲਗਾਤਾਰ ਰਾਹਤ ਸਮੱਗਰੀ ਦੀ ਵੰਡੀ

    ਇਸ ਦੇ ਨਾਲ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਦੇਸ਼ ’ਤੇ ਆਈ ਹਰ ਆਫ਼ਤ ਸਮੇਂ ਭਗਵਾਨ ਅੱਗੇ ਦੁਆ ਕਰਕੇ ਦੇਸ਼ ਦੀ ਸੁਖ-ਸ਼ਾਤੀ ਕਾਮਨਾ ਕਰਦੇ ਆ ਰਹੇ ਹਨ ਅਤੇ ਸਾਧ ਸੰਗਤ ਨੂੰ ਵੀ ਅਖੰਡ ਸਿਮਰਨ ਕਰਕੇ ਪ੍ਰਰਮਾਤਮਾ ਅੱਗੇ ਦੁਆ ਲਈ ਪ੍ਰੇਰਿਤ ਕਰਦੇ ਹਨ ਉਪਰੋਕਤ ਸਾਰੀਆਂ ਕੁਦਰਤੀ ਆਫ਼ਤਾਂ ਦੌਰਾਨ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਿਨਾ ਕਿਸੇ ਜਾਤ-ਧਰਮ, ਊਚ ਨੀਚ, ਆਪਸੀ ਭੇਦਭਾਵ ਦੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਹੈ

    ਦੇਸ਼ ਨੂੰ ਜਦੋਂ ਵੀ ਖੂਨ ਦੀ ਘਾਟ ਪਈ…

    142 ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਸੰਸਾਰ ਭਰ ’ਚ ਪ੍ਰਸਿੱਧ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਅੱਜ ਖੂਨਦਾਨ ਨੂੰ ਲੈ ਕੇ ਲੋਕਾਂ ’ਚ ਬਹੁਤ ਜਾਗਰੂਕਤਾ ਆਈ ਹੈ ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ’ਤੇ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂ ਖੂਨਦਾਨ ਲਈ ਤਿਆਰ ਰਹਿੰਦੇ ਹਨ ਕੋਰੋਨਾ ਕਾਲ ਦੇ ਦੌਰਾਨ ਲੋੜਵੰਦ ਮਰੀਜ਼ਾਂ, ਸਰਹੱਦ ’ਤੇ ਤੈਨਾਤ ਵੀਰ ਜਵਾਨਾਂ, ਕਿਸੇ ਕੁਦਰਤੀ ਆਫ਼ਤ ਪੀੜਤ, ਪੱਤਰਕਾਰ, ਪੁਲਿਸ ਕਰਮਚਾਰੀ, ਥੈਲੇਸੀਮੀਆਂ ਜਾਂ ਏਡਜ਼ ਦੇ ਮਰੀਜ਼ਾਂ ਭਾਵ ਹਰ ਮੁਸੀਬਤ ਦੇ ਸਮੇਂ ਡੇਰਾ ਸ਼ਰਧਾਲੂ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ ਇਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਅਸਰ ਹੈ ਕਿ ਚਾਰ ਗਿੰਨੀਜ਼ ਵਰਲਡ ਰਿਕਾਰਡ ਖੂਨਦਾਨ ਦੇ ਖੇਤਰ ’ਚ ਡੇਰਾ ਸ਼ਰਧਾਲੂਆਂ ਦੇ ਨਾਂਅ ਹਨ ਪੂਜਨੀਕ ਗੁਰੂ ਜੀ ਨੇ ਡੇਰਾ ਸ਼ਰਧਾਲੂਆਂ ਨੂੰ ਟ੍ਰਿਊ ਬਲੱਡ ਪੰਪ ਦਾ ਨਾਂਅ ਦਿੱਤਾ ਹੈ

    ਦੇਸ਼ਭਗਤੀ ਅਤੇ ਇਨਸਾਨੀਅਤ ਦਾ ਸੰਦੇਸ਼ ਦੇ ਰਹੀਆਂ ਹਨ ਪੂਜਨੀਕ ਗੁਰੂ ਜੀ ਦੀਆਂ ਫ਼ਿਲਮਾਂ

    ਭਟਕਦੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ’ਤੇ ਲਿਆਉਣ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ 13 ਫਰਵਰੀ 2015 ਨੂੰ ਵੱਡੇ ਪਰਦੇ ’ਤੇ ਪੂਜਨੀਕ ਗੁਰੂ ਜੀ ਦੀ ਪਹਿਲੀ ਫ਼ਿਲਮ ‘ਐੱਮਐੱਸਜੀ ਦਾ ਮੈਸੇਂਜਰ’ ਰਿਲੀਜ ਹੋਈ ਪੂਜਨੀਕ ਗੁਰੂ ਜੀ ਦੀ ਇਸ ਫ਼ਿਲਮ ਨੇ ਨਾ ਕੇਵਲ ਬਾਕਸ ਆਫ਼ਿਸ ’ਤੇ ਧਮਾਲ ਪਾਈ ਸਗੋਂ ਲੋਕਾਂ ’ਚ ਦੇਸ਼ ਭਗਤੀ ਦਾ ਅਟੁੱਟ ਜਜ਼ਬਾ ਵੀ ਪੈਦਾ ਕੀਤਾ ਇਸ ਫਿਲਮ ’ਚ ਪੂਜਨੀਕ ਗੁਰੂ ਜੀ ਵੱਲੋਂ ਗਾਏ ਦੇਸ਼ ਭਗਤੀ ਗੀਤ ‘‘ਜੀਏਗੇ ਮਰੇਂਗੇ, ਮਰ ਮਿਟੇਂਗੇ ਦੇਸ਼ ਕੇ ਲੀਏ ’’ ਅੱਜ ਵੀ ਨੌਜਵਾਨਾਂ ਦੀ ਜੁਬਾਨ ’ਤੇ ਚੜਿ੍ਹਆ ਹੋਇਆ ਹੈ ਇਸ ਦੇ ਨਾਲ ਹੀ 10 ਫਰਵਰੀ 2017 ਨੂੰ ਸਰਜੀਕਲ ਸਟਰਾਇਕ ’ਤੇ ਬਣੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਰਿਲੀਜ਼ ਹੋਈ ਫਿਲਮ ਨੇ ਵੀ ਪੂਰੇ ਦੇਸ਼ ਨੂੰ ਦੇਸ਼ ਭਗਤੀ ਦੇ ਰੰਗ ’ਚ ਰੰਗਣ ਦਾ ਕੰਮ ਕੀਤਾ ਡਾ. ਐੱਮਐੱਸਜੀ ਦੀ ਐੱਮਐੱਸਜੀ 2 ਦਾ ਮੈਸੇਂਜਰ, ਐੱਮਐੱਸਜੀ ਦਾ ਵਾਰੀਅਰ ਲਾਇਨ ਹਾਰਟ ਅਤੇ ਜੱਟੂ ਇੰਜੀਨੀਅਰ ਫਿਲਮਾਂ ਨੇ ਵੀ ਕ੍ਰਾਂਤੀਕਾਰੀ ਬਦਲਾਅ ਲਿਆਉਣ ਦਾ ਕੰਮ ਕੀਤਾ

    ਪੂਜਨੀਕ ਗੁਰੂ ਜੀ ਦੀਆਂ ਇਨ੍ਹਾਂ ਫਿਲਮਾਂ ਨੇ ਨਸ਼ਿਆਂ, ਮਾਸਾਹਾਰ ਸਮਾਜਿਕ ਕੁਰੀਤੀਆਂ ਅਤੇ ਭ੍ਰਿਸ਼ਟਾਚਾਰ ’ਤੇ ਚੋਟ ਮਾਰਨ ਦੇ ਨਾਲ ਨਾਲ ਇਨਸਾਨੀਅਤ ਦਾ ਸੰਦੇਸ਼ ਵੀ ਦਿੱਤਾ ਫਿਲਮ ਦੇਖਣ ਤੋਂ ਬਾਅਦ ਕਿਸੇ ਨੇ ਵੇਸਵਾਪੁਣਾ ਛੱਡ ਦਿੱਤਾ ਤਾਂ ਕਿਸੇ ਨੇ ਨਸ਼ਿਆਂ ਅਤੇ ਮਾਸਾਹਾਰ ਤੋਂ ਤੌਬਾ ਕੀਤੀ ਕਰ ਲਈ ਤੌਬਾ ਕਿਸੇ ਨੇ ਭਾਰਤ ਮਾਤਾ ਦੀ ਸੁਰੱਖਿਆ ਦਾ ਸੰਕਲਪ ਲਿਆ ਅਤੇ ਕਿਸੇ ਨੇ ਭੈਣ-ਬੇਟੀਆਂ ਦੀ ਰੱਖਿਆ ਦਾ

    ਰੂਹਾਨੀ ਚਿੱਠੀਆਂ ਲੈ ਕੇ ਆਈਆਂ ਉਮੀਦ ਦੀ ਕਿਰਨ

    ਸਾਲ 2020 ’ਚ ਚੀਨ ਤੋਂ ਨਿਕਲੇ ਕੋਰੋਨਾ ਵਾਇਰਸ ਨੇ ਭਾਰਤ ’ਚ ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਵਾਇਰਸ ਐਨਾ ਖਤਰਨਾਕ ਸੀ ਕਿ ਦੇਸ਼ ਦਾ ਹਰ ਸਖਸ਼ ਆਪਣੀ ਜ਼ਿੰਦਗੀ ਬਚਾਉਣ ਦੀ ਜੱਦੋਜਹਿਦ ’ਚ ਲੱਗਿਆ ਸੀ ਇਸ ਵਾਇਰਸ ਤੋਂ ਬਚਾਅ ਸਬੰਧੀ ਜਿੱਥੇ ਭਾਰਤ ਸਰਕਾਰ ਨੇ ਜਿੱਥੇ ਆਪਣੀ ਪੂਰੀ ਤਾਕਤ ਲਾ ਦਿੱਤੀ ਉਥੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਰੂਹਾਨੀ ਚਿੱਠੀਆਂ ਰਾਹੀਂ ਉਮੀਦ ਦੀ ਇੱਕ ਕਿਰਨ ਜਗਾਈ,

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਚਿੱਠੀਆਂ ਜਰੀਏ ਮਾਸਕ ਲਾਉਣ, ਕੋਰੋਨਾ ਯੋਧਿਆਂ ਨੂੰ ਸਲੂਟ ਕਰਨ, ਇਮਨਿਊਟੀ ਪਾਵਰ ਵਧਾਉਣ ਲਈ ਫਲ ਕਿੱਟਾਂ ਅਤੇ ਕੋਰੋਨਾ ਰੋਕਥਾਮ ਕਿੱਟ ਵੰਡਣ, ਜਨਤਕ ਥਾਵਾਂ ਨੂੰ ਸੈਨੇਟਾਈਜ਼ ਕਰਨ, ਰਾਸ਼ਨ ਵੰਡਣ ਅਤੇ ਖੂਨਦਾਨ, ਮਾਸਕ ਵੰਡਣ ਵਰਗੇ ਕਾਰਜਾਂ ਲਈ ਕਰੋੜਾਂ ਸ਼ਰਧਾਲੂਆਂ ਨੂੰ ਪ੍ਰੇਰਨਾ ਦਿੱਤੀ ਜਿਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਵਧ ਚੜ੍ਹ ਕੇ ਮੱਦਦ ਕੀਤੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here