ਵੱਖਵਾਦੀਆਂ ਦੀ ਹੜਤਾਲ ਕਾਰਨ ਕੀਤੀ ਮੁਲਤਵੀ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਆਮ ਨਾਗਰਿਕਾਂ ਦੀ ਹੱਤਿਆ, ਜਨ ਸੁਰੱਖਿਆ ਐਕਟ (ਪੀਐਸਏ) ਤਹਿਤ ਨੌਜਵਾਨਾਂ ਦੀ ਗ੍ਰਿਫ਼ਤਾਰੀ ਅਤੇ ਮੀਡੀਆ ਕਰਮਾਰੀਆਂ ‘ਤੇ ਹਮਲੇ ਦੇ ਵਿਰੋਧ ‘ਚ ਵੱਖਵਾਦੀਆਂ ਦੀ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਵੀਰਵਾਰ ਨੂੰ Kashmir ਘਾਟੀ ‘ਚ ਟ੍ਰੇਨ ਸੇਵਾ ਮੁਲਤਵੀ ਕਰ ਦਿੱਤੀ ਗਈ ਹੈ। ਸੀਨੀਅਰ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਤੋਂ ਨਵੀਂ ਸਲਾਹ ਮਿਲਣ ਤੋਂ ਬਾਅਦ ਕਸ਼ਮੀਰ ਘਾਟੀ ‘ਚ ਸਾਰੀਆਂ ਰੇਲ ਸੇਵਾਵਾਂ ਨੂੰ ਮੁਲਤਵੀ ਕੀਤਾ ਗਿਆ ਹੈ। ਕਸ਼ਮੀਰ ਘਾਟੀ ‘ਚ ਅੱਠ ਅਕਤੂਬਰ ਤੋਂ ਹੁਣ ਤੱਕ 6 ਵਾਰ ਰੇਲ ਸੇਵਾ ਮੁਲਤਵੀ ਕੀਤੀ ਗਈ ਹੈ। ਉਹਨਾ ਦੱਸਿਆ ਕਿ ਉਤਰੀ ਕਸ਼ਮੀਰ ‘ਚ ਅੱਜ ਸ੍ਰੀਨਗਰ-ਬਡਗਾਮ ਅਤੇ ਬਾਰਾਮੂਲਾ ਦਰਮਿਆਨ ਅੱਜ ਕੋਈ ਟ੍ਰੇਨ ਨਹੀਂ ਚੱਲੇਗੀ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ‘ਚ ਬਡਗਾਮ-ਸ੍ਰੀਨਗਰ, ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਖੇਤਰ ‘ਚ ਬਨੀਹਾਲ ਤੱਕ ਕੋਈ ਟ੍ਰੇਨ ਨਹੀਂ ਚੱਲੇਗੀ। ਉਹਨਾ ਕਿਹਾ ਕਿ ਅਸੀਂ ਪੁਲਿਸ ਦੀ ਸਲਾਹ ‘ਤੇ ਕੰਮ ਕਰ ਰਹੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।