ਕਸ਼ਮੀਰ ਰਾਜਮਾਰਗ ਖੁੱਲ੍ਹਿਆ

Kashmir Highway Open

ਸਿਰਫ ਫਸੇ ਵਾਹਨਾਂ ਨੂੰ ਲੰਘਣ ਦੀ ਮਨਜ਼ੂਰੀ

ਸ੍ਰੀਨਗਰ, ਏਜੰਸੀ। ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਲਗਭਗ 72 ਘੰਟਿਆਂ ਤੱਕ ਬੰਦ ਰਹਿਣ ਤੋਂ ਬਾਅਦ ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜ ਵਾਲੇ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਸ਼ਨਿੱਚਰਵਾਰ ਨੂੰ ਆਵਾਜਾਈ ਬਹਾਲ ਹੋ ਗਈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿਰਫ਼ ਕਸ਼ਮੀਰ ਘਾਟੀ ਵੱਲ ਜਾਣ ਵਾਲੇ ਵਾਹਨਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਰਾਮਬਨ ਅਤੇ ਰਾਮਸੂ ਦਰਮਿਆਨ ਫਸੇ ਯਾਤਰੀ ਵਾਹਨਾਂ ਅਤੇ ਜ਼ਰੂਰੀ ਵਸਤੂਆਂ ਨਾਲ ਲੱਦੇ ਟਰੱਕਾਂ ਨੂੰ ਉਹਨਾਂ ਦੀ ਮੰਜ਼ਿਲ ਵੱਲ ਜਾਣ ਦੀ ਇਜਾਜਤ ਦਿੱਤੀ ਜਾ ਰਹੀ ਹੈ। ਸ੍ਰੀਨਗਰ ਤੋਂ ਜੰਮੂ ਵੱਲ ਕਿਸੇ ਵੀ ਨਵੇਂ ਵਾਹਨ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ।

ਰਾਜਮਾਰਗ ‘ਤੇ ਵੀਰਵਾਰ ਨੂੰ ਬੈਟਰੀ ਚਸ਼ਮਾ, ਮੰਕੀਮੋੜ ਅਤੇ ਰਾਮਬਨ ਅਤੇ ਰਾਮੂਸੇ ਦਰਮਿਆਨ ਦੋ ਸਥਾਨਾਂ ‘ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਆਵਾਜਾਈ ਰੱਦ ਕਰ ਦਿੱਤੀ ਗਈ ਸੀ। ਰਾਜਮਾਰਗ ਦੀ ਦੇਖਰੇਖ ਲਈ ਜਿੰਮੇਵਾਰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਅਤੇ ਸੀਮਾ ਸੜਕ ਸੰਗਠਨ ਨੇ ਆਧੁਨਿਕ ਮਸ਼ੀਨਾਂ ਅਤੇ ਕਰਮਚਾਰੀਆਂ ਨੂੰ ਸੜਕ ਦੀ ਸਫਾਈ ਦੇ ਕੰਮ ‘ਚ ਲਗਾਇਆ ਹੈ। ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਜਮਾ ਹੋਇਆ ਮਲਬਾ ਸਾਫ ਹੋਣ ਤੋਂ ਬਾਅਦ ਸਾਰੇ ਵਾਹਨਾਂ ਨੂੰ ਆਵਾਜਾਈ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ ਹਾਲਾਂਕਿ ਵਿੱਚ-ਵਿੱਚ ਪੱਥਰ ਡਿੱਗਣ ਨਾਲ ਸੜਕ ਸਫਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਮੰਕੀਮੋੜ ‘ਤੇ ਇੱਕ ਫਿਰ ਜ਼ਮੀਨ ਖਿਸਕੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here