ਕਸ਼ਮੀਰ ਰਾਜਮਾਰਗ ਭਾਰੀ ਬਰਫਬਾਰੀ ਤੋਂ ਬਾਅਦ ਬੰਦ

Kashmir Highway Closed, After Heavy Snowfall

ਕਸ਼ਮੀਰ ਘਾਟੀ ਦਾ ਦੇਸ਼ ‘ਚ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟਿਆ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਸ਼ੁੱਕਰਵਾਰ ਨੂੰ ਭਾਰੀ ਬਰਫਬਾਰੀ ਅਤੇ ਸੜਕਾਂ ‘ਤੇ ਤਿਲਕਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਜਿਸ ਨਾਲ ਕਸ਼ਮੀਰ ਘਾਟੀ ਦਾ ਦੇਸ਼ ‘ਚ ਬਾਕੀ ਹਿੱਸਿਆਂ ਨਾਲੋਂ ਸ਼ਨਿੱਚਰਵਾਰ ਨੂੰ ਸੰਪਰਕ ਟੁੱਟ ਗਿਆ। ਦੂਜੇ ਪਾਸੇ ਰਾਸ਼ਟਰੀ ਰਾਜਮਾਰਗ ਲੱਦਾਖ ਖੇਤਰ ਨੂੰ ਕਸ਼ਮੀਰ ਘਾਟੀ ਅਤੇ ਮੁਗਲ ਰੋਡ ਨਾਲ ਜੋੜਨ ਵਾਲਾ ਇੱਕੋ ਇਕ ਰਾਸ਼ਟਰੀ ਰਾਜਮਾਰਗ, ਦੱਖਣੀ ਕਸ਼ਮੀਰ ਦੇ ਸ਼ੋਪੀਆ ਨੂੰ ਜੰਮੂ ਖੇਤਰ ‘ਚ ਰਾਜੌਰੀ ਅਤੇ ਪੁੰਛ ਨਾਲ ਜੋੜਨ ਵਾਲਾ ਮਾਰਗ ਪਿਛਲੇ ਇੱਕ ਮਹੀਨੇ ਤੋਂ ਬੰਦ ਹੈ। ਇਹ ਸੜਕਾਂ ਅਪਰੈਲ ‘ਚ ਫਿਰ ਤੋਂ ਵਾਹਨਾਂ ਦੀ ਆਵਾਜਾਈ ਲਈ ਖੁੱਲ੍ਹਣਗੀਆ।

ਦੇਸ਼ ਦੇ ਬਾਕੀ ਹਿੱਸਿਆਂ ਨੂੰ ਜੋੜਨ ਵਾਲਾ ਇੱਕੋ ਇੱਕ ਮਾਰਗ

ਆਵਾਜਾਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ਕਸ਼ਮੀਰ ਘਾਟੀ ਅਤੇ ਦੇਸ਼ ਦੇ ਬਾਕੀ ਹਿੱਸਿਆਂ ਨੂੰ ਜੋੜਨ ਵਾਲਾ ਇੱਕੋ ਇੱਕ ਮਾਰਗ ਹੈ ਜੋ ਕਿ ਕਈ ਸਥਾਨਾਂ ‘ਤੇ ਭਾਰੀ ਬਰਫਬਾਰੀ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਵਾਹਰ ਸੁਰੰਗ, ਬੇਨੀਵਾਲ, ਸ਼ੈਤਾਨੀ ਨਾਲਾ ਅਤੇ ਕਾਜੀਗੁਡ ਵੱਲ ਜਾਣ ਵਾਲੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਰਫਬਾਰੀ ਅਤੇ ਸੜਕਾਂ ‘ਤੇ ਤਿਲਕਣ ਜ਼ਿਆਦਾ ਹੋਣ ਕਾਰਨ ਰਾਜਮਾਰਗ ਨੂੰ ਸ਼ੁੱਕਰਵਾਰ ਤੋਂ ਬੰਦ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ