23 ਯਾਤਰੀਆਂ ਨਾਲ ਸ੍ਰੀਨਗਰ ਦੇ ਬੇਮਿਨਾ ਤੋਂ ਹੋਈ ਰਵਾਨਾ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਰਾਜਧਾਨੀ ਮੁਜੱਫਰਾਬਾਦ ਦਰਮਿਆਨ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਅਹਿਤੀਆਤਨ ਪਿਛਲੇ ਹਫ਼ਤੇ ਤੋਂ ਮੁਲਤਵੀ ਰਹਿਣ ਤੋਂ ਬਾਅਦ ਸੋਮਵਾਰ ਨੂੰ ਬਹਾਲ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਹਫ਼ਤਾਵਾਰੀ ਬੱਸ 23 ਯਾਤਰੀਆਂ ਨਾਲ ਸ੍ਰੀਨਗਰ ਦੇ ਬੇਮਿਨਾ ਤੋਂ ਪੀਓਕੇ ਲਈ ਨਿੱਕਲ ਚੁੱਕੀ ਹੈ। ਉਹਨਾਂ ਦੱਸਿਆ ਕਿ ਕੰਟਰੋਲ ਰੇਖਾ ਦੀ ਇਸ ਪਾਸੇ ਅੰਤਿਮ ਭਾਰਤੀ ਫੌਜ ਚੌਂਕੀ ਕਾਮਨ ਚੌਂਕੀ ਤੋਂ ਰਵਾਨਾ ਹੋਣ ਲਈ ਬੱਸ ‘ਚ ਹੋਰ ਯਾਤਰੀ ਓਰੀ ਦੇ ਟ੍ਰੇਡ ਫੈਸੀਲਿਟੇਸ਼ਨ ਸੈਂਟਰ (ਟੀਆਰਸੀ) ਤੋਂ ਬੈਠਣਗੇ। (Karwan-E-Aman)
ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਦੂਜੇ ਪਾਸੇ ਬੱਸ ‘ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਹੀ ਸੰਖਿਆ ਦੁਪਹਿਰ ‘ਚ ਪਤਾ ਲੱਗੇਗੀ। ਇਸੇ ਤਰ੍ਹਾਂ ਪੀਓਕੇ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਦਾ ਪਤਾ ਸ਼ਾਮ ਨੂੰ ਚੱਲੇਗਾ। ਕਾਰਵਾਂ-ਏ-ਅਮਨ ਬੱਸ ਪਿਛਲੇ ਸੋਮਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਰੱਦ ਕਰ ਦਿੱਤੀ ਗਈ ਸੀ। ਉਸ ਦਿਨ ਕਸ਼ਮੀਰ ਘਾਟੀ ਦੇ ਕੁਝ ਖੇਤਰਾਂ ਸਮੇਤ ਰਾਜ ‘ਚ ਚਾਰ ਗੇੜਾਂ ਵਾਲੀਆਂ ਚੋਣਾਂ ਦਾ ਪਹਿਲੇ ਗੇੜ ਦਾ ਮਤਦਾਨ ਹੋ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।