ਹਮਨੇ ਹੱਥਾਂ ਮੇਂ ਮਹਿੰਦੀ ਲਗਾ ਲੀ, ਤੇਰੇ ਨਾਮ ਕੀ ਮਾਂਗ ਸਜਾ ਲੀ ਹੈ, ਆਜਾ ਦੇਰ ਨਾ ਕਰ ਮਾਹੀ
- ਪੂਜਨੀਕ ਗੁਰੂ ਜੀ ਦੀ ਚੰਗੀ ਸਿਹਤ ਲਈ ਦਰਗਾਹ ਵਿੱਚ ਉਠੇ ਕਰੋੜਾਂ ਹੱਥ (Karwa Chauth )
ਸਰਸਾ (ਵਿਜੇ ਸ਼ਰਮਾ)। ਅੱਜ ਕਰਵਾ ਚੌਥ ਹੈ, ਇੱਕ ਅਜਿਹੇ ਪਵਿੱਤਰ ਅਤੇ ਵਿਲੱਖਣ ਰਿਸ਼ਤੇ ਦਾ ਪ੍ਰਤੀਕ ਤਿਉਹਾਰ ਜੋ ਅੱਜ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਅੱਜ ਕਰਵਾ ਚੌਥ ਦੇ ਮੌਕੇ ‘ਤੇ ਵਿਆਹੁਤਾ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਿਆ ਹੈ ਅਤੇ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਕੇ ਆਪਣਾ ਵਰਤ ਖੋਲ੍ਹਣਗੀਆਂ ਅਤੇ ਭੋਜਨ ਛਕਣਗੀਆਂ।
ਪਰ ਇਸ ਤਿਉਹਾਰ ਨੂੰ ਮਨਾਉਣ ਦਾ ਅਨੋਖਾ ਤਰੀਕਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਤੇ ਸ਼ਾਇਦ ਤੁਹਾਡੀ ਸੋਚ ਵੀ ਕਰਵਾ ਚੌਥ ਨੂੰ ਲੈ ਕੇ ਬਦਲ ਜਾਵੇਗੀ। ਤਾਂ ਆਓ ਅਸੀਂ ਤੁਹਾਨੂੰ ਸਰਸਾ (ਹਰਿਆਣਾ) ਵਿੱਚ ਵਿਸ਼ਵ ਪ੍ਰਸਿੱਧ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਵਿੱਚ ਲੈ ਕੇ ਜਾਂਦੇ ਹਾਂ। ਜਿੱਥੇ ਅੱਜ ਦੁਨੀਆਂ ਭਰ ਦੀਆਂ ਔਰਤਾਂ, ਮਰਦਾਂ, ਬਜ਼ੁਰਗਾਂ, ਬੱਚਿਆਂ, ਮੁਟਿਆਰਾਂ, ਨੌਜਨਾਵ ਬੱਚੇ-ਬੱਚੀਆਂ, ਸ਼ੁੱਭ ਦੇਵੀਆਂ ਤੇ ਸੁਖਦੁਆ ਸਮਾਜ ਦੇ ਲੋਕਾਂ ਨੇ ਵੀ ਨਿਰਜਲ ਵਰਤ ਰੱਖਿਆ ਹੈ। ਹੁਣ ਤੁਸੀਂ ਸੋਚੋਗੇ ਕਿ ਮੈਂ ਮਜ਼ਾਕ ਕਰ ਰਿਹਾ ਹਾਂ, ਪਰ ਇਹ ਸੱਚ ਹੈ।
ਇਹ ਵੀ ਪੜ੍ਹੋ : ਸ਼ਾਹ ਸਤਨਾਮ ਜੀ ਗ੍ਰੀਨ ਐਸ ਫੈਲਫੇਅਰ ਵਿੰਗ ਦੀ ਅਗਵਾਈ ’ਚ ਲਾਇਆ ਫ੍ਰੀ ਮੈਡੀਕਲ ਕੈਂਪ
ਅਤੇ ਅਨੋਖੀ ਗੱਲ ਇਹ ਹੈ ਕਿ ਦੁਨੀਆਂ ਭਰ ਵਿੱਚ ਇਹਨਾਂ ਵਿੱਚੋਂ 6 ਕਰੋੜ ਤੋਂ ਵੀ ਵੱਧ ਇਨ੍ਹਾਂ ਸ਼ਰਧਾਲੂਆਂ ਨੇ ਆਪਣੇ ਗੁਰੂ, ਸੱਚੇ ਪੀਰ ਫਕੀਰ, ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਲਈ ਨਿਰਜਲ ਵਰਤ ਰੱਖਿਆ ਹੈ। ਜਿਸ ਵਿੱਚ ਭਾਰਤ ਦੇ ਸੂਬੇ ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ, ਝਾਰਖੰਡ, ਜੰਮੂ ਅਤੇ ਕਸ਼ਮੀਰ, ਪੱਛਮੀ ਬੰਗਾਲ, ਗੁਜਰਾਤ, ਮਹਾਂਰਾਸ਼ਟਰ, ਉੜੀਸਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕੇਰਲ ਅਤੇ ਇਸ ਦੇ ਨਾਲ ਹੀ ਗੁਆਂਢੀ ਦੇਸ਼ ਨੇਪਾਲ ਵੀ ਸ਼ਾਮਲ ਹੈ। ਅੱਜ ਸਾਰਾ ਦਿਨ ਇਹ ਸ਼ਰਧਾਲੂ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਡੇਰਾ ਸ਼ਰਧਾਲੂਆਂ ਦੀ ਆਪਣੇ ਮੁਰਸ਼ਿਦ-ਏ-ਕਾਮਿਲ ਪ੍ਰਤੀ ਅਜਿਹੀ ਸੱਚੀ ਸੇਵਾ ਭਾਵਨਾ ਅਤੇ ਤੜਪ ਤੁਸੀਂ ਕਦੇ ਨਹੀਂ ਦੇਖੀ ਜਾਂ ਸੁਣੀ ਹੋਵੇਗੀ।
ਕਿਸੇ ਨੇ ਹੱਥਾਂ ‘ਚ ਮਹਿੰਦੀ ਨਾਲ MSG ਲਿਖਿਆ, ਕਿਸੇ ਨੇ ਦੇਹ ਰੂਪ ‘ਚ ਦਰਸ਼ਨ ਦੀ ਕੀਤੀ ਪੁਕਾਰ (Karwa Chauth )
ਵੈਸੇ ਤਾਂ ਡੇਰਾ ਸੱਚਾ ਸੌਦਾ ਦਾ ਹਰ ਤਰੀਕਾ ਵਿਲੱਖਣ ਹੈ। ਡੇਰਾ ਪੈਰੋਕਾਰ ਜੋ ਵੀ ਕਰਦੇ ਹਨ, ਉਹ ਆਪਣੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਅਜਿਹਾ ਕਰਦੇ ਹਨ ਕਿ ਉਹ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਬਣ ਜਾਂਦੇ ਹਨ। ਇਸ ਕਰਵਾ ਚੌਥ ‘ਤੇ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਇਸ ਤਿਉਹਾਰ ਨੂੰ ਲੈ ਕੇ ਕਈ ਦਿਨਾਂ ਤੋਂ ਡੇਰਾ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਸੀ। ਡੇਰਾ ਪੈਰੋਕਾਰ ਭਾਵੇਂ ਬਜ਼ੁਰਗ ਹੋਵੇ ਜਾਂ ਨੌਜਵਾਨ, ਔਰਤਾਂ ਜਾਂ ਮਰਦ, ਇੱਥੋਂ ਤੱਕ ਕਿ ਸੁਖਦੁਆ ਸਮਾਜ ਦੇ ਲੋਕਾਂ ਨੇ ਵੀ ਆਪਣੇ ਹੱਥਾਂ ’ਤੇ ਮਹਿੰਦੀ ਲਗਾ ਕੇ ਆਪਣੇ ਸਤਿਗੁਰੂ ਜੀ ਜੀ ਲੰਮੀ ਉਮਰ ਤੇ ਚੰਗੀ ਸਿਹਤ ਨੂੰ ਲੈ ਕੇ ਓਮ, ਹਰੀ, ਅੱਲ੍ਹਾ, ਵਾਹਿਗੁਰੂ ਜੀ ਨੂੰ ਹੱਥ ਜੋੜ ਕੇ ਅਰਦਾਸ ਕੀਤੀ। ਡੇਰਾ ਸ਼ਰਧਾਲੂਆਂ ਨੇ ਹੱਥਾਂ ’ਤੇ ਮਹਿੰਦੀ ਨਾਲ ਡਾ. ਐਮਐਸਜੀ, ਕਿਸੇ ਨੇ ਆਦਿਗੁਰੂ, ਕਿਸੇ ਨੇ ਸ਼ੇਰਦਿਲ, ਕਿਸੇ ਨੇ ਧਰਤੀ ਰੱਖਿਅਕ ਅਤੇ ਕਿਸੇ ਨੇ ਪਿਆਰੇ ਪਾਪਾ ਜੀ ਆਈ ਲਵ ਯੂ ਲਿਖਿਆ ਹੈ।
ਹੇ! ਭਗਵਾਨ,ਇਨਸਾਨੀਅਤ ਦੀ ਸਿੱਖਿਆ ਦੇਣ ਵਾਲੇ ਸਾਡੇ ਗੁਰੂ ਪਾਪਾ ਨਾਲ ਮਿਲਾ ਦੋ..
ਕਹਿੰਦੇ ਹਨ ਭਗਤੀ ’ਚ ਬਹੁਤ ਸ਼ਕਤੀ ਹੁੰਦੀ ਹੈ। ਸੱਚੀ ਭਾਵਨਾ, ਤੜਫ ਨਾਲ ਜੇਕਰ ਕਰੋੜਾਂ ਹੱਥ ਉਸ ਪਰਮਾਤਮਾ ਅੱਗੇ ਉਠਦੇ ਹਨ ਤਾਂ ਉਹ ਉਸ ਨੂੰ ਕਬੂਲ ਕਰਦਾ ਹੈ। ਅਜਿਹੀ ਹੀ ਭਾਵਨਾ ਲਈ ਕਰਵਾ ਚੌਥ ਦੇ ਦਿਨ ਕਰੋੜਾਂ ਹੱਥ ਪ੍ਰਮਾਤਮਾ ਅੱਗੇ ਉਠੇ। । ਇਨ੍ਹਾਂ ਦੁਆਵਾਂ ਵਿੱਚ ਕਿਸੇ ਨੇ ਆਪਣੇ ਲਈ ਕੁਝ ਨਹੀਂ ਮੰਗਿਆ ਸਗੋਂ ਆਪਣੇ ਗੁਰੂ ਪਾਪਾ ਲਈ ਮੰਗਿਆ। ਕਿਉਂਕਿ ਇਹਨਾਂ ਲਈ ਪੂਜਨੀਕ ਗੁਰੂ ਜੀ ਹੀ ਉਹਨਾਂ ਦਾ ਸਭ ਕੁਝ ਹਨ। ਹਰ ਜੁਬਾਨ ‘ਤੇ ਇਹੀ ਸ਼ਿਕਾਇਤ ਸੁਣਾਈ ਦਿੰਦੀ ਸੀ ਕਿ ‘ਹੇ! ਮੇਰਾ ਮਾਲਕ, ਮੇਰੇ ਰੱਬ, ਸੱਚਾਈ ਦੀ ਹੋਰ ਕਿੰਨੀ ਪ੍ਰੀਖਿਆਨ ਲਵੋਗੇ। ਕੀ ਇਨਸਾਨੀਅਤ ਤੇ ਮਾਨਵਤਾ ਦੇ ਮਾਰਗ ਦੇ ਚੱਲਣ ਵਾਲੇ ਹਮੇਸ਼ਾ ਆਪਣੇ ਗੁਰੂ ਦਰਸ਼ਨਾਂ ਨੂੰ ਤੜਫਦੇ ਰਹਿਣਗੇ। ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਬਸ ਸਾਡੇ ਸੰਤ ਡਾ. ਐਮਐਸਜੀ ਨੂੰ ਸਾਡੇ ਨਾਲ ਮਿਲਾ ਦਿਓ, ਸਾਨੂੰ ਉਨ੍ਹਾਂ ਦੇ ਦੇਹ ਰੂਪ ’ਚ ਦਰਸ਼ਨ ਕਰਵਾ ਦਿਓ। ਹੁਣ ਇਹ ਅੱਖਾਂ ਹੋਰ ਇੰਤਜ਼ਾਰ ਨਹੀਂ ਕਰ ਸਕਦੀਆਂ। ਹੇ ਮਾਲਕ ਸਾਡੀ ਅਰਦਾਸ ਕਬੂਲ ਕਰੋ।
ਪੂਜਨੀਕ ਗੁਰੂ ਜੀ ਲਈ ਹਰ ਦਿਨ ਵਰਤ ਰੱਖਣਾ ਪਵੇ ਤਾਂ ਵੀ ਘੱਟ (Karwa Chauth )
ਪੱਛਮੀ ਬੰਗਾਲ ਦੀ ਸਾਧ-ਸੰਗਤ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੇ ਲਈ ਅੱਛੇ ਦੋਸਤ, ਮਾ, ਬਾਪ, ਭੈਣ, ਭਾਈ, ਮਾਰਗਦਰਸ਼ਕ, ਕੋਚ ਸਭ ਕੁਛ ਹਨ। ਪੂਜਨਕੀ ਗੁਰੂ ਜੀ ਸਮੇਂ-ਸਮੇਂ ’ਤੇ ਹਰ ਰਿਸ਼ਤੇ ਦੇ ਰੂਪ ’ਚ ਸਾਨੂੰ ਸਿੱਖਿਆ ਦਿੰਦੇ ਰਹਿੰਦੇ ਹਨ। ਉਨ੍ਹਾਂ ਦੀ ਦਿੱਤੀ ਗਈ ਸਿੱਖਿਆਵਾਂ ਦੇ ਕਾਰਨ ਮੈਂ ਹੀ ਨਹੀਂ ਅੱਜ ਪੂਰੇ ਵਿਸ਼ਨ ’ਚ ਕਰੋੜਾਂ ਲੋਕ ਮਾਨਵਤਾ ਦੀ ਨਿਸਵਾਰਥ ਸੇਵਾ ਲਈ ਦਿਨ ਰਾਤ ਖੜੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਲਈ ਕਰਵਾ ਚੌਥ ਕੀ, ਜੇਕਰ ਹਰ ਦਿਨ ਵੀ ਵਰਤ ਰੱਖਣਾ ਪਵੇ ਤਾਂ ਅਸੀਂ ਤਿਆਹ ਹਾਂ।
ਕਰਵਾ ਚੌਥ ਦਾ ਵਰਤ ਬੁਰਾ ਨਹੀਂ ਅੱਛਾ ਹੈ, ਪਿਆਰ-ਮੁਹੱਬਤ ਦੀ ਨਿਸ਼ਾਨੀ ਹੈ। ਪਰ ਉਸ ਨੂੰ ਸਹੀ ਢੰਗ ਨਾਲ ਰੱਖਿਆ ਜਾਵੇ ਤਾਂ ਚੰਗੀ ਗੱਲ ਹੈ ਤੇ ਰੂਹਾਨੀਅਤ ’ਚ ਜੇਕਰ ਤੁਸੀਂ ਆਪਣੇ ਸਤਿਗੁਰੂ, ਪੀਰ, ਫਕੀਰ ਲਈ ਰੱਖਦੇ ਹੋ ਤਾਂ ਉਸ ਨੂੰ ਰੂਹਾਨੀਅਤ ’ਚ ਸੱਚਾ ਪਤੀਵਰਤਾ ਕਿਹਾ ਜਾਂਦਾ ਹੈ। ਰੂਹਾਨੀਅਤ ’ਚ ਸੂਫੀਅਤ ’ਚ ਭਾਵਨਾ ਦੀ ਬੜੀ ਮਹੱਤਤਾ ਹੈ ਜਿਨ੍ਹਾਂ ਦੀ ਭਾਵਨਾ ਸ਼ੁੱਧ ਹੁੰਦੀ ਹੈ ਪ੍ਰਵਲ ਹੁੰਦੀ ਹੈ ਉਹ ਸਤਿਗੁਰੂ ਮਾਲਕ ਨੂੰ ਪਾ ਲਿਆ ਕਰਦੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ ਹੈ ਕਿ ਸਾਈਂ ਕਿਤੇ ਤੇ ਵਧਾਈਆਂ ਕਿਤੇ। ਆਪਣੇ ਸਤਿਗੁਰੂ ’ਤੇ ਦ੍ਰਿੜ ਯਕੀਨ ਦੇ ਨਾਲ, ਦ੍ਰਿੜ ਮੁਹੱਬਤ ਦੇ ਨਾਲ ਤੁਸੀਂ ਅੱਗੇ ਵਧਦੇ ਜਾਓ। ਬਹੁਤ ਸਾਰੀ ਸਾਧ-ਸੰਗਤ ਅਜਿਹੀ ਹੈ ਜੋ ਹਫਤੇ ’ਚ ਇੱਕ ਦਿਨ ਵਰਤ ਰੱਖਦੀ ਹੀ ਹੈ, 24 ਘੰਟਿਆਂ ਦਾ ਰੱਖਦੀ ਹੈ, ਅਤੇ ਜੋ ਵੀ ਖਾਣੇ ਦਾ ਪੈਸਾ ਹੁੰਦਾ ਹੈ ਉਹ ਉਨ੍ਹਾਂ ਨੂੰ ਦਿੰਦੀ ਹੈ ਜੋ ਅੰਗਹੀਣ, ਲਾਚਾਰ, ਲੋੜਵੰਦ ਹੁੰਦੇ ਹਨ ਤੇ ਅਸੀਂ ਕਹਿੰਦੇ ਹਾਂ ਇਸ ਤੋਂ ਅੱਛਾ ਵਰਤ ਦੁਨੀਆ ’ਚ ਹੋਰ ਕੋਈ ਹੋ ਨਹੀਂ ਸਕਦਾ ਤੇ ਅੱਜ ਜਿਸਨੇ ਵੀ ਕਰਵਾ ਚੌਥ ਦਾ ਵਰਤ ਰੱਖਿਆ ਹੈ ਉਨ੍ਹਾਂ ਨੂੰ ਬਹੁਤ-ਬਹੁਤ ਆਸ਼ੀਰਵਾਦ। ਮਾਲਕ ਖੁਸ਼ੀਆਂ ਬਖਸ਼ਣ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ