ਯੇਦੀਯੁਰੱਪਾ ਬੋਲੇ, ਸਦਨ ‘ਚ ਹੀ ਸੋਣਗੇ ਭਾਜਪਾ ਵਿਧਾਇਕ
ਏਜੰਸੀ, ਬੰਗਲੌਰ
ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਦੀ ਕੁਰਸੀ ਬਚੀ ਰਹੇਗੀ ਜਾਂ ਫਿਰ ਜਾਵੇਗੀ, ਇਸ ਦਾ ਫੈਸਲਾ ਹਾਲੇ ਵੀ ਲਮਕਿਆ ਹੋਇਆ ਹੈ ਸੀਐੱਮ ਕੁਮਾਰ ਸਵਾਮੀ ਨੇ ਅੱਜ ਵਿਧਾਨ ਸਭਾ ‘ਚ ਵਿਸ਼ਵਾਸ ਮਤਾ ਪੇਸ਼ ਕੀਤਾ, ਪਰ ਉਸ ‘ਤੇ ਵੋਟਿੰਗ ਨਹੀਂ ਹੋਈ ਰਾਜਪਾਲ ਦੀ ਸਲਾਹ ਨੂੰ ਅਣਸੁਣਿਆ ਕਰਕੇ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਹੈ ਰਾਜਪਾਲ ਨੇ ਮਾਮਲੇ ‘ਚ ਦਖਲ ਦਿੰਦਿਆਂ ਵਿਸ਼ਵਾਸ ਮਤ ‘ਤੇ ਅੱਜ ਹੀ ਵੋਟਿੰਗ ਕਰਾਉਣ ਲਈ ਕਿਹਾ ਸੀ ਤਾਂ ਉੱਥੇ ਭਾਜਪਾ ਨੇ ਕਾਂਗਰਸ-ਜੇਡੀਐਸ ‘ਤੇ ਜਾਣ-ਬੁਝ ਕੇ ਵੋਟਿੰਗ ‘ਚ ਦੇਰੀ ਦਾ ਦੋਸ਼ ਲਾਇਆ ਭਾਜਪਾ ਦੇ ਆਗੂਆਂ ਨੇ ਕਰਨਾਟਕ ਦੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਤੇ ਨੋਟਿਸ ਸੌਂਪਿਆ ਹੈ।
ਕਾਂਗਰਸ ਤੇ ਜੇਡੀਐਸ ਦੇ ਵਿਧਾਇਕਾਂ ਨੇ ਵਿਧਾਨ ਸਭਾ ‘ਚ ਕਾਂਗਰਸ ਵਿਧਾਇਕ ਸ੍ਰੀਮੰਤ ਪਾਟਿਲ ਦੀ ਫੋਟੋ ਲਹਿਰਾਈ ਜ਼ਿਕਰਯੋਗ ਹੈ ਕਿ ਸ੍ਰੀਮੰਤ ਪਾਟਿਲ ਮੁੰਬਈ ਦੇ ਹਸਪਤਾਲ ‘ਚ ਭਰਤੀ ਹਨ ਪਰ ਯੇਦੀਯੁਰੱਪਾ ਦੀ ਅਗਵਾਈ ‘ਚ ਭਾਜਪਾ ਵਿਧਾਇਕ ਸਦਨ ‘ਚ ਹੀ ਡਟੇ ਹੋਏ ਹਨ ਯੇਦੀਯੁਰੱਪਾ ਨੇ ਕਿਹਾ ਕਿ ਭਾਜਪਾ ਦੇ ਵਿਧਾਇਕ ਸਦਨ ‘ਚ ਹੀ ਸੋਣਗੇ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਇੱਕ ਬੱਸ ‘ਚ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ ਵਿਸ਼ਵਾਸ ਮਤ ਪੇਸ਼ ਕਰਨ ਤੋਂ ਪਹਿਲਾਂ ਜੇਡੀਐਸ ਨੇ ਆਪਣੇ ਤਿੰਨ ਬਾਗੀ ਵਿਧਾਇਕਾਂ ਤੇ ਵਿਸ਼ਵਨਾਥ, ਗੋਪਾਲੈਯਾ ਤੇ ਨਾਰਾਇਣ ਗੌੜਾ ‘ਤੇ ਕਾਰਵਾਈ ਕਰਦਿਆਂ ਉਨ੍ਹਾਂ?’ਤੇ ਦਲ-ਬਦਲ ਵਿਰੋਧੀ ਕਾਨੂੰਨ ਲਾਗੂ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।