ਕਰਨਾਟਕ ਦੇ ਸੀਐਮ ਬੀਐਸ ਯੇਦੀਯੁਰੱਪਾ ਨੇ ਦਿੱਤਾ ਅਸਤੀਫ਼ਾ
ਬੰਗਲੌਰ (ਏਜੰਸੀ) ਕਰਨਾਟਕ ਦੇ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਹ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹਾਲ ਹੀ ’ਚ ਉਨ੍ਹਾਂ ਨੇ ਇਸ ਦੇ ਬਾਰੇ ਸੰਕਤੇ ਦੇ ਦਿੱਤੇ ਸਨ ਇਸ ਦਰਮਿਆਨ ਉਨ੍ਹਾਂ ਦੇ ਉਤਰਾਅਧਿਕਾਰੀ ਵਜੋਂ ਕੇਂਦਰੀ ਕੋਲਾ, ਖਨਨ ਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਪ੍ਰਦੇਸ਼ ਸਰਕਾਰ ’ਚ ਖਨਨ ਮੰਤਰੀ ਤੇ ਉਦਯੋਗਪਤੀ ਐਮਆਰ ਨਿਰਾਨੀ ਦਾ ਨਾਂਅ ਅੱਗੇ ਚੱਲ ਰਿਹਾ ਹੈ ਹਾਲਾਂਕਿ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨਾਲ ਇਸ ਬਾਰੇ ’ਚ ਹਾਲੇ ਤੱਕ ਉੱਚ ਅਗਵਾਈ ਨੇ ਕੋਈ ਗੱਲ ਨਹੀਂ ਕੀਤੀ ਹੈ ਜਦੋਂਕਿ ਨਿਰਾਨੀ ਦਾ ਕਹਿਣਾ ਹੈ ਕਿ ਪਾਰਟੀ ਜੋ ਵੀ ਆਦੇਸ਼ ਦੇਵੇਗੀ ਉਹ ਉਸ ਦਾ ਪਾਲਣ ਕਰਨਗੇ।
ਸੀਐਮ ਯੇਦਯੁਰੱਪਾ ਨੇ ਕਿਹਾ ਕਿ ਮੈਨੂੰ ਸੰਤੋਸ਼ ਹੈ ਕਿ ਇਨ੍ਹਾਂ ਸਭ ਚੁਣੌਤੀਆਂ ਦੇ ਬਾਵਜ਼ੂਦ ਮੈਂ ਲੋਕਾਂ ਦੇ ਜੀਵਨ ਪੱਧਰ ਤੇ ਉਨ੍ਹਾਂ ਦੀ ਵਿੱਤੀ ਸਥਿਤੀ ’ਚ ਸੁਧਾਰ ਲਈ ਕਦਮ ਚੁੱਕ ਸਕਿਆ ਮੈਂ ਚੁਣੌਤੀ ਦਾ ਸਾਹਮਣਾ ਕਰਨ ਲਈ ਲੋਕਾਂ ਦੀ ਹਮਾਇਤ ਲਈ ਧੰਨਵਾਦੀ ਹਾਂ ਕਰਨਾਟਕ ਦੀ ਸਿਆਸਤ ’ਚ ਯੇਦੀਯੁਰੱਪਾ ਕਾਫ਼ੀ ਵੱਡਾ ਨਾਂਅ ਹੈ ਯੇਦੀਯੁਰੁੱਪਾ ਦਾ ਲੰਮਾ ਸਿਆਸੀ ਜੀਵਨ ਸ਼ਿਕਾਰੀਪੁਰਾ ’ਚ ਪੁਰਸਭਾ ਪ੍ਰਧਾਨ ਵਜੋਂ ਸ਼ੁਰੁ ਹੋਇਆ ਪਹਿਲੀ ਵਾਰ 1983 ’ਚ ਸ਼ਿਕਾਰੀਪੁਰਾ ਤੋਂ ਵਿਧਾਨ ਸਭਾ ਲਈ ਚੁਣੇ ਗਏ ਤੇ ਉੱਥੋਂ ਅੱਠ ਵਾਰ ਜਿੱਤੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੈ ਇਸ ਦਰਮਿਆਨ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਸਰਕਾਰ ਡੇਗਣ ’ਚ ਵੀ ਉਨ੍ਹਾਂ ਦਾ ਨਾਂਅ ਆਇਆ ਇਹ ਕਾਰਜਕਾਲ ਵਿਵਾਦਾਂ ’ਚ ਘਿਰ ਗਿਆ ਸੀ, ਕਿਉਂਕਿ ਕਈ ਭਾਜਪਾ ਆਗੂਆਂ ਨੇ ਯੇਦੀਯੁਰੱਪਾ ਖਿਲਾਫ਼ ਖੁੱਲ੍ਹੇ ਵਿਦਰੋਹ ਦਾ ਐਲਾਨ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ















