ਯੂਕਰੇਨ ਤੋਂ ਵਾਪਸ ਪਰਤੀ ਸਿਮਰਨਜੀਤ ਕੌਰ (Simranjit Kaur Ukraine) ਨਾਲ ਕੰਵਰਵੀਰ ਟੌਹੜਾ ਨੇ ਕੀਤੀ ਮੁਲਾਕਾਤ
(ਅਨਿਲ ਲੁਟਾਵਾ) ਅਮਲੋਹ। ਯੂਕਰੇਨ ’ਚ ਪੈਦਾ ਹੋਏ ਐਮਰਜੈਂਸੀ ਦੇ ਹਲਾਤਾਂ ਦੌਰਾਨ ਆਪਣੀ ਪੜ੍ਹਾਈ ਵਿਚਾਲੇ ਛੱਡ ਸੁਰੱਖਿਅਤ ਵਾਪਸ ਪੁੱਜੀ ਹਲਕਾ ਅਮਲੋਹ ਦੀ ਸਿਮਰਨਜੀਤ ਕੌਰ ਨਾਲ ਅਮਲੋਹ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਕੰਵਰਵੀਰ ਸਿੰਘ ਟੌਹੜਾ ਨੇ ਮੁਲਾਕਾਤ ਕੀਤੀ। ਇਸ ਮੌਕੇ ਸਿਮਰਨਜੀਤ ਕੌਰ ਨੇ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਹੋਈ ਭਾਰਤ ਵਾਪਸੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਦੀ ਆਣ, ਬਾਨ ਤੇ ਸ਼ਾਨ ਤਿਰੰਗਾ ਸਾਡੇ ਲਈ ਇੱਕ ਸੁਰੱਖਿਆ ਕਵਚ ਸੀ, ਜਿਸ ਸਦਕਾ ਉਨ੍ਹਾਂ ਨੂੰ ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸਹਿਯੋਗ ਦਿੱਤਾ।
ਇਸ ਮੌਕੇ ਸ੍ਰੀ ਟੌਹੜਾ ਨੇ ਦੱਸਿਆ ਕਿ ਮੋਦੀ ਸਰਕਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨਸ਼ੀਲ ਹੈ, ਜਿਸ ਦੇ ਚੱਲਦਿਆਂ ‘ਮਿਸ਼ਨ ਗੰਗਾ’ ਤਹਿਤ ਭਾਰਤੀ ਵਿਦਿਆਰਥੀਆਂ ਤੋਂ ਬਿਨਾ ਕੋਈ ਖਰਚਾ ਲਏ ਭਾਰਤ ਲਿਆਂਦਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਯੂਕਰੇਨ ’ਚ ਲੱਗੀ ਐਮਰਜੈਂਸੀ ਦੌਰਾਨ ਆਪਣੀ ਪੜ੍ਹਾਈ ਵਿਚਾਲੇ ਛੱਡ ਭਾਰਤ ਪਰਤੇ ਵਿਦਿਆਰਥੀਆਂ ਦੀ ਅਗਲੇਰੀ ਸਿੱਖਿਆ ਲਈ ਮੋਦੀ ਸਰਕਾਰ ਖਾਸ ਨੀਤੀ ਬਣਾਉਣ ਲਈ ਅੱਗੇ ਵੱਧ ਰਹੀ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਇਸ ਮੌਕੇ ਰਾਕੇਸ਼ ਗੁਪਤਾ, ਰਵਿੰਦਰ ਪਦਮ, ਕਰਮਜੀਤ ਸਿੰਘ, ਰਾਕੇਸ਼ ਸਿੰਗਲਾ, ਹਿਤੇਸ਼ ਗਾਬੜੀ, ਸਤਨਾਮ ਸਿੰਘ, ਪ੍ਰਸ਼ਾਂਤ ਗੋਇਲ, ਧੀਰਜ ਜੈਨ, ਰਾਜਨ ਕੱਕੜ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ