ਕਾਨੂੰਗੋ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

Kanungo Bribes

(ਮੋਹਨ ਸਿੰਘ) ਮੂਣਕ। ਰਮਿੰਦਰ ਸਿੰਘ ਡੀ ਐਸ ਪੀ ਦੀ ਅਗਵਾਈ ਵਿੱਚ ਮੂਣਕ ਸਰਕਲ ਦੇ ਗੁਰਵਿੰਦਰ ਸਿੰਘ ਕਾਨੂੰਗੋ ਨੂੰ ਵਿਜੀਲੈਂਸ ਟੀਮ ਵੱਲੋਂ ਦਸ ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਜੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਸ਼ਿਕਾਇਤ ਕਰਤਾ ਤਰਸੇਮ ਸਿੰਘ ਪੁੱਤਰ ਬਚਨਾ ਰਾਮ ਨੇ ਦੱਸਿਆ ਕਿ ਅਸੀਂ ਨਗਰ ਪੰਚਾਇਤ ਮੂਣਕ ਦੀ ਹਦੂਦ ’ਚ ਨਹੀਂ ਆਉਦੇ ਇਸ ਕਰਕੇ ਅਸੀਂ ਆਪਣੀ ਪੰਚਾਇਤ ਬਣਾ ਲਈ ਹੈ, ਅਸੀਂ ਨਗਰ ਪੰਚਾਇਤ ਮੂਨਕ ਦੇ ਈਓ ਨੂੰ ਮਿਲੇ ਸੀ ਉਨ੍ਹਾਂ ਕਿਹਾ ਕਿ ਤਹਿਸੀਲਦਾਰ ਨੂੰ ਅਰਜ਼ੀ ਭੇਜ ਦੇਣਗੇ ਪਰ ਤਹਿਸੀਲਦਾਰ ਨੇ ਵੀ ਇਹ ਅਰਜੀ ਕਾਨੂੰਨਗੋ ਨੂੰ ਭੇਜ ਦਿੱਤੀ, ਹੁਣ ਕਾਨੂੰਨਗੋ ਨਾਲ ਗੱਲਬਾਤ ਕਰੋ ਜਦੋਂ ਕਾਨੂੰਨਗੋ ਮਿਲੇ ਤਾਂ ਉਹਨਾਂ ਕਿਹਾ ਕਿ ਉਹ ਨਿਸ਼ਾਨਦੇਹੀ ਕਰ ਦੇਣਗੇ ਪਰ ਲਾਰੇ ਲਾਉਂਦੇ ਰਹੇ। (Kanungo Bribes)

ਉਨ੍ਹਾਂ ਦੱਸਿਆ ਕਿ ਕਾਨੂੰਗੋ ਹਦੂਦ ਬੰਦੀ ਸਹੀ ਕਰਨ ਲਈ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪ੍ਰੰਤੂ ਵਿਜੀਲੈਂਸ ਨਾਲ ਸੰਪਰਕ ਕਰਕੇ ਇਸ ਨਾਲ 25 ਹਜ਼ਾਰ ਰੁਪਏ ਦੀ ਸੈਟਿੰਗ ਕੀਤੀ ਗਈ ਸੀ ਜਿਸ ਵਿੱਚੋਂ ਦਸ ਹਜ਼ਾਰ 12 ਅਪਰੈਲ ਨੂੰ ਦਿੱਤੇ ਗਏ ਸੀ ਅਤੇ 10 ਹਜ਼ਾਰ ਰੁਪਏ ਅੱਜ ਦੇਣੇ ਸਨ ਅਤੇ ਅੱਜ ਇਹ ਰਕਮ ਦਿੰਦਿਆਂ ਟੀਮ ਵੱਲੋਂ ਸਰਕਾਰੀ ਗਵਾਹ ਬੀਡੀਪੀਓ ਜੁਗਰਾਜ ਸਿੰਘ ਦਿੜ੍ਹਬਾ, ਬੀਡੀਪੀਓ ਲੈਨਿਨ ਗਰਗ ਧੂਰੀ ਰਮਨਦੀਪ ਕੌਰ ਐਸ ਐਚ ਓ, ਏ.ਐੱਸ ਆਈ ਸ਼੍ਰੀ ਕ੍ਰਿਸ਼ਨ ਦੀ ਹਾਜ਼ਰੀ ’ਚ ਇਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ