Sirsa News: ਬੀਸੀਸੀਆਈ ਵਨਡੇ ਅਤੇ ਟੈਸਟ ਮੈਚਾਂ ’ਚ 50 ਵਿਕਟਾਂ ਲੈ ਕੇ ਚੋਣਕਾਰਾਂ ਦਾ ਧਿਆਨ ਖਿੱਚਿਆ
- ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਸਮੇਤ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਨੇ ਦਿੱਤੀ ਵਧਾਈ | Sirsa News
Sirsa News: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਆਲਰਾਊਂਡਰ ਅਤੇ ਸਰਸਾ ਦੀ ਅੰਡਰ-19 ਟੀਮ ਦੇ ਕਪਤਾਨ ਕਨਿਸ਼ਕ ਚੌਹਾਨ ਨੂੰ ਬੀਸੀਸੀਆਈ ਵੱਲੋਂ ਲਾਏ ਜਾਣ ਵਾਲੇ ਸਿਖਲਾਈ ਕੈਂਪ ਲਈ ਚੁਣਿਆ ਗਿਆ ਹੈ। ਆਲਰਾਊਂਡਰ ਖਿਡਾਰੀ ਕਨਿਸ਼ਕ ਚੌਹਾਨ ਦੀ ਚੋਣ ਰਾਜਕੋਟ ਵਿੱਚ ਲਾਏ ਜਾਣੇ ਵਾਲੇ ਭਾਰਤੀ ਅੰਡਰ-19 ਟੀਮ ਕੈਂਪ ਲਈ ਹੋਈ ਹੈ ਅਤੇ ਕਨਿਸ਼ਕ ਚੌਹਾਨ 1 ਅਪਰੈਲ ਨੂੰ ਇਸ ਕੈਂਪ ਵਿੱਚ ਸ਼ਾਮਲ ਹੋਵੇਗਾ।
ਕਨਿਸ਼ਕ ਚੌਹਾਨ ਦੀ ਵਿਸ਼ੇਸ਼ ਪ੍ਰਾਪਤੀ ’ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ, ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਚਰਨਜੀਤ ਇੰਸਾਂ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਇੰਚਾਰਜ ਰਿਟਾਇਰਡ ਕਰਨਲ ਨਰਿੰਦਰ ਪਾਲ ਸਿੰਘ ਤੂਰ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਆਰਕੇ ਧਵਨ ਇੰਸਾਂ ਅਤੇ ਸਪੋਰਟਸ ਇੰਚਾਰਜ ਅਜਮੇਰ ਸਿੰਘ ਇੰਸਾਂ ਨੇ ਕਨਿਸ਼ਕ ਅਤੇ ਉਸ ਦੇ ਕੋਚ ਜਸਕਰਨ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Sirsa News
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਕਿਹਾ ਕਿ ਸਰਸਾ ਦੇ ਅੰਡਰ-19 ਕ੍ਰਿਕਟ ਦੇ ਉੱਭਰਦੇ ਸਟਾਰ ਕਨਿਸ਼ਕ ਚੌਹਾਨ ਵੱਲੋਂ ਆਪਣੀ ਪ੍ਰਤਿਭਾ ਦੇ ਬਲਬੂਤੇ ਹਰਿਆਣਾ ਅੰਡਰ-19 ਕ੍ਰਿਕਟ ਵਿੱਚ ਬਣਾਈ ਗਈ ਵਿਲੱਖਣ ਪਛਾਣ ਤੋਂ ਸਿਰਫ਼ ਉਹ ਹੀ ਨਹੀਂ, ਸਗੋਂ ਸਰਸਾ ਦਾ ਹਰ ਕ੍ਰਿਕਟ ਪ੍ਰੇਮੀ ਬਹੁਤ ਖੁਸ਼ ਅਤੇ ਉਤਸ਼ਾਹਿਤ ਹੈ। ਡਾ. ਵੇਦ ਬੈਨੀਵਾਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਸ ਨੌਜਵਾਨ ਕ੍ਰਿਕੇਟਰ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਸਰਸਾ ਨੂੰ ਅੰਡਰ-19 ਦਾ ਜੇਤੂ ਬਣਾਉਣ ਵਿੱਚ ਨਿਭਾਈ ਭੂਮਿਕਾ ਵਰਣਨਯੋਗ ਹੈ। ਆਪਣੀ ਪ੍ਰਤਿਭਾ ਦੇ ਆਧਾਰ ’ਤੇ ਕਨਿਸ਼ਕ ਚੌਹਾਨ ਨੇੜਲੇ ਭਵਿੱਖ ਵਿੱਚ ਦੇਸ਼ ਦੀ ਅੰਡਰ-19 ਟੀਮ ਦਾ ਹਿੱਸਾ ਬਣੇਗਾ, ਜੋ ਕਿ ਸਰਸਾ ਦੇ ਨਾਲ-ਨਾਲ ਪੂਰੇ ਹਰਿਆਣਾ ਲਈ ਮਾਣ ਦਾ ਪਲ ਹੋਵੇਗਾ।
Read Also : DA Hike 2025: ਕੇਂਦਰੀ ਮੁਲਾਜ਼ਮਾਂ ਦੀ ਸਰਕਾਰ ਨੇ ਕਰਵਾਈ ਬੱਲੇ! ਬੱਲੇ!
ਕੋਚ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਕਨਿਸ਼ਕ ਚੌਹਾਨ ਨੇ ਛੇਵੀਂ ਜਮਾਤ ਵਿੱਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਵਿੱਚ ਦਾਖਲਾ ਲਿਆ ਸੀ ਅਤੇ ਇਸ ਸਮੇਂ ਉਹ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਵਿੱਚ ਅੰਤਿਮ ਸਾਲ ਦਾ ਵਿਦਿਆਰਥੀ ਹੈ। ਹਾਲ ਹੀ ਵਿੱਚ ਕਨਿਸ਼ਕ ਨੇ ਬੀਸੀਸੀਆਈ ਦੀ ਅਗਵਾਈ ਹੇਠ ਹੋਏ ਇੱਕ ਰੋਜ਼ਾ ਅਤੇ ਟੈਸਟ ਮੈਚਾਂ ਵਿੱਚ 50 ਵਿਕਟਾਂ ਲਈਆਂ ਸਨ। ਜਿਸ ਕਾਰਨ ਉਸ ਨੂੰ ਪਹਿਲਾਂ ਹਰਿਆਣਾ ਟੀਮ ਲਈ ਚੁਣਿਆ ਗਿਆ ਅਤੇ ਹੁਣ ਅੰਡਰ-19 ਭਾਰਤੀ ਟੀਮ ਲਈ ਲੱਗਣ ਵਾਲੇ ਸਿਖਲਾਈ ਕੈਂਪ ਲਈ ਚੁਣਿਆ।ਇਹ ਕੈਂਪ ਰਾਜਕੋਟ ਵਿੱਚ ਲਾਇਆ ਜਾਵੇਗਾ।
Sirsa News
ਸਿੱਧੂ ਨੇ ਕਿਹਾ ਕਿ ਕਨਿਸ਼ਕ ਨੇ ਪਿਛਲੇ ਸਾਲ ਸਰਸਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹੋਏ ਅੰਡਰ-19 ਐਸੋਸੀਏਸ਼ਨ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਸਰਸਾ ਪੂਰੇ ਹਰਿਆਣਾ ਵਿੱਚ ਜੇਤੂ ਬਣਿਆ। ਇਸ ਟੂਰਨਾਮੈਂਟ ਵਿੱਚ ਕਨਿਸ਼ਕ ਨੇ 9 ਮੈਚਾਂ ਵਿੱਚ 310 ਦੌੜਾਂ ਬਣਾਈਆਂ ਅਤੇ 21 ਵਿਕਟਾਂ ਲਈਆਂ ਅਤੇ ਦੋ ਵਾਰ ਮੈਨ ਆਫ ਦ ਮੈਚ ਦਾ ਖਿਤਾਬ ਜਿੱਤਿਆ। ਆਪਣੇ ਆਲਰਾਊੁਂਡ ਪ੍ਰਦਰਸ਼ਨ ਨਾਲ, ਕਨਿਸ਼ਕ ਨੇ ਹਰਿਆਣਾ ਅੰਡਰ-19 ਵਨਡੇ ਅਤੇ ਟੈਸਟ ਟੀਮ ਵਿੱਚ ਜਗ੍ਹਾ ਬਣਾਈ। ਹਰਿਆਣਾ ਅੰਡਰ-19 ਵਨਡੇ ਟੀਮ ਲਈ ਖੇਡਦੇ ਹੋਏ ਕਨਿਸ਼ਕ ਨੇ 6 ਮੈਚਾਂ ਵਿੱਚ 18 ਵਿਕਟਾਂ ਲਈਆਂ, ਜਦੋਂ ਕਿ ਉਸ ਨੇ 6 ਟੈਸਟ ਮੈਚ ਖੇਡਦੇ ਹੋਏ 32 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ
ਆਲਰਾਊਂਡਰ ਕਨਿਸ਼ਕ ਚੌਹਾਨ ਅਤੇ ਉਨ੍ਹਾਂ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ‘ਸੱਚ ਕਹੂੰ’ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣੀ ਪ੍ਰਾਪਤੀ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਅਤੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਹ ਪੂਜਨੀਕ ਗੁਰੂ ਜੀ ਨੂੰ ਮਿਲੇ ਸਨ ਅਤੇ ਖੇਡਾਂ ਨਾਲ ਸਬੰਧਤ ਟਿਪਸ ਲਏ ਸਨ। ਉਹ ਇੱਥੇ ਤੱਕ ਸਿਰਫ਼ ਪੂਜਨੀਕ ਗੁਰੂ ਜੀ ਵੱਲੋਂ ਦੱਸੀਆਂ ਗਈਆਂ ਤਕਨੀਕਾਂ ਨੂੰ ਆਪਣਾ ਕੇ ਹੀ ਪਹੁੰਚਿਆ ਹੈ। ਉਸ ਦਾ ਉਦੇਸ਼ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣਾ ਅਤੇ ਸੰਸਥਾ ਅਤੇ ਪੂਜਨੀਕ ਗੁਰੂ ਜੀ ਦਾ ਨਾਂਅ ਰੌਸ਼ਨ ਕਰਨਾ ਹੈ।