ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News Kangana Ranau...

    Kangana Ranaut in Bathinda: ਕੰਗਨਾ ਰਨੌਤ ਬਠਿੰਡਾ ਅਦਾਲਤ ’ਚ ਪੇਸ਼, ਜਾਣੋ ਕਿਸ ਮਾਮਲੇ ‘ਚ ਹੈ ਪੇਸ਼ੀ

    Kangana Ranaut in Bathinda
    Kangana Ranaut in Bathinda: ਕੰਗਨਾ ਰਨੌਤ ਬਠਿੰਡਾ ਅਦਾਲਤ ’ਚ ਪੇਸ਼, ਜਾਣੋ ਕਿਸ ਮਾਮਲੇ 'ਚ ਹੈ ਪੇਸ਼ੀ

    Kangana Ranaut in Bathinda: ਬਠਿੰਡਾ (ਸੁਖਜੀਤ ਮਾਨ)। ਬਜ਼ੁਰਗ ਮਹਿਲਾ ਕਿਸਾਨਾਂ ’ਤੇ ਟਿੱਪਣੀ ਮਾਮਲੇ ਦੀ ਸੁਣਵਾਈ ਲਈ ਅੱਜ ਕੰਗਨਾ ਰਨੌਤ ਦੀ ਬਠਿੰਡਾ ਪੇਸ਼ੀ ਹੈ। ਕੰਗਨਾ ਰਨੌਤ ਅਦਾਲਤ ਪਹੁੰਚ ਚੁੱਕੀ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਇੱਕ ਬਜ਼ੁਰਗ ਮਹਿਲਾ ਕਿਸਾਨ ਦੇ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰ ਰਹੀ ਫਿਲਮੀ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਪੇਸ਼ੀ ਲਈ ਬਠਿੰਡਾ ਪੁੱਜ ਚੁੱਕੀ ਹੈ।

    Kangana Ranaut

    ਵੇਰਵਿਆਂ ਮੁਤਾਬਿਕ ਜਦੋਂ ਕਿਸਾਨਾਂ ਵੱਲੋਂ ਖੇਤੀ ਕਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਮੋਰਚਾ ਲਾਇਆ ਗਿਆ ਸੀ ਤਾਂ ਉਸ ਸਮੇਂ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿਲਾ ਮਹਿੰਦਰ ਕੌਰ ਵੀ ਧਰਨੇ ਦੇ ਵਿੱਚ ਸ਼ਾਮਿਲ ਹੋਈ ਸੀ। ਉਸ ਸਮੇਂ ਕੰਗਣਾ ਰਨੌਤ ਨੇ ਟਿੱਪਣੀ ਕੀਤੀ ਸੀ ਕਿ ਅਜਿਹੀਆਂ ਔਰਤਾਂ ਸੌ ਸੌ ਰੁਪਏ ਲੈ ਕੇ ਧਰਨੇ ਚ ਆਉਂਦੀਆਂ ਹਨ। ਕੰਗਣਾ ਦੇ ਇਨ੍ਹਾਂ ਬੋਲਾਂ ਨੇ ਮਹਿੰਦਰ ਕੌਰ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ। Kangana Ranaut in Bathinda

    Read Also : ਛਠ ਪੂਜਾ ਮੌਕੇ ਲੁਧਿਆਣਾ ‘ਚ ਵੱਖ-ਵੱਖ ਥਾਈਂ ਪੁਲਿਸ ਮੁਲਾਜ਼ਮ ਤਾਇਨਾਤ

    ਮਹਿਲਾ ਕਿਸਾਨ ਨੇ ਇਸ ਟਿੱਪਣੀ ਤੋਂ ਪਰੇਸ਼ਾਨ ਹੋ ਕੇ ਕੰਗਣਾ ਰਨੌਤ ਦੇ ਖਿਲਾਫ ਬਠਿੰਡਾ ਅਦਾਲਤ ਦੇ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰਵਾ ਦਿੱਤਾ ਸੀ। ਇਸ ਕੇਸ ਤੋਂ ਬਾਅਦ ਕੰਗਣਾ ਨੇ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਇਸ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਕੰਗਣਾ ਨੇ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਅਤੇ ਕਿਹਾ ਕਿ ਉਸ ਨੂੰ ਨਿੱਜੀ ਤੌਰ ’ਤੇ ਕੋਰਟ ਵਿੱਚ ਪੇਸ਼ ਹੋਣ ਦੀ ਥਾਂ ’ਤੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਮਾਨਯੋਗ ਅਦਾਲਤ ਨੇ ਇਸ ਅਪੀਲ ਨੂੰ ਵੀ ਖਾਰਜ ਕਰ ਦਿੱਤਾ ਅਤੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ।