ਕਿਹਾ, ਮੈਂ ਭਾਵੇਂ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣਾਂ ਪਰ ਆਖਰੀ ਨਹੀਂ
ਵਾਸ਼ਿੰਗਟਨ। ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਆਪਣੇ ਭਾਸ਼ਣ ‘ਚ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਵਧ-ਚੜ੍ਹ ਕੇ ਵੋਟਿੰਗ ਕਰਨ ਵਾਲੇ ਅਮਰੀਕੀ ਵਾਸੀਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਸਦੀਆ ਤੋਂ ਚੱਲੇ ਆ ਰਹੇ ਮਹਿਲਾਵਾਂ ਦੇ ਸੰਘਰਸ਼ਾਂ ਨੂੰ ਵੀ ਯਾਦ ਕੀਤਾ।
ਉਨ੍ਹਾਂ ਕਿਹਾ, ”ਤੁਸੀਂ ਰਿਕਾਰਡ ਗਿਣਤੀ ‘ਚ ਵੋਟਾਂ ਪਾ ਕੇ ਅਮਰੀਕਾ ਦੇ ਲੋਕਤੰਤਰ ਲਈ ਇੱਕ ਨਵਾਂ ਅਧਿਆਇ ਲਿਖਿਆ ਹੈ। ਤੁਸੀਂ ਉਮੀਦ, ਮਰਿਆਦ, ਵਿਗਿਆਨ ਤੇ ਸੱਚ ਨੂੰ ਚੁਣਿਆ ਹੈ। ਤੁਸੀਂ ਜੋ ਬਾਇਡੇਨ ਨੂੰ ਅਗਲਾ ਰਾਸ਼ਟਰਪਤੀ ਚੁਣਿਆ ਹੈ। ਹੈਰਿਸ ਨੇ ਮਹਿਲਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ, ਮਹਿਲਾਵਾਂ ਸਾਡੇ ਲੋਕਤੰਤਰ ਦੀ ਰੀੜ ਦੀ ਹੱਡੀ ਹਨ। ਉਹ ਔਰਤਾਂ ਜਿਨ੍ਹਾਂ ਨੇ 100 ਸਾਲ ਪਹਿਲਾਂ 19ਵੇਂ ਸੋਧ ਲਈ ਲੜਾਈ ਲੜਨ ਤੋਂ ਇਲਾਵਾ 55 ਸਾਲ ਪਹਿਲਾਂ ਵੋਟ ਦੇ ਅਧਿਕਾਰ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਅਹੁਦੇ ‘ਤੇ ਪਹੁੰਚਣ ਵਾਲੀ ਉਹ ਪਹਿਲੀ ਮਹਿਲਾ ਹੋ ਸਕਦੀ ਹੈ ਪਰ ਇਸ ਕੜੀ ‘ਚ ਉਹ ਆਖਰੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.