ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਸੜਕ ਹਾਦਸੇ &#8...

    ਸੜਕ ਹਾਦਸੇ ‘ਚ ਕਬੱਡੀ ਖਿਡਾਰੀ ਨੌਜਵਾਨ ਦੀ ਮੌਤ

    Road Accident

    ਸੜਕ ਹਾਦਸੇ ‘ਚ ਕਬੱਡੀ ਖਿਡਾਰੀ ਨੌਜਵਾਨ ਦੀ ਮੌਤ

    ਮੂਣਕ (ਮੋਹਨ ਸਿੰਘ) ਧੂਰੀ-ਮਲੇਰਕੋਟਲਾ ਸੜਕ ‘ਤੇ ਬੀਤੀ ਰਾਤ ਕਰੀਬ 12 ਵਜੇ  ਹੋਏ ਸੜਕ ਹਾਦਸੇ ‘ਚ ਕਬੱਡੀ ਖਿਡਾਰੀ ਦੀ ਮੌਤ ਹੋ ਹੋ ਜਾਣ ਸਮਾਚਾਰ ਹੈ  ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸੰਦੀਪ ਸਿੰਘ ਸਲੇਮਗੜ ਤੇ ਬਿੰਦਰੀ ਸਲੇਮਗੜ ਆਪਣੀ ਕਾਰ ਰਾਹੀਂ ਪਿੰਡ ਨੂੰ ਆ ਰਹੇ ਸਨ ਕਿ ਅਚਾਨਕ ਹੀ ਧੂਰੀ ਮਲੇਰਕੋਟਲਾ ਸੜਕ ‘ਤੇ ਟਰੱਕ ਨਾਲ ਹਾਦਸਾ ਵਾਪਰ ਗਿਆ ਇਸ ਹਾਦਸੇ ‘ਚ ਕਾਰ ਚਾਲਕ ਬਿੰਦਰੀ ਸਲੇਮਗੜ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਸੰਦੀਪ ਸਲੇਮਗੜ ਦਾ ਪੱਟ ਟੁੱਟ ਗਿਆ ਅਤੇ  ਗੰਭੀਰ ਸੱਟਾਂ ਵੱਜੀਆਂ ਜੋ ਕਿ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹੈ

    ਨਾਮਵਰ ਖਿਡਾਰੀ ਖੁਸ਼ੀ ਦੁੱਗਾਂ ਦੀ ਮਾਸੀ ਦੇ ਪੁੱਤਰ ਸੰਦੀਪ ਦਾ ਜੱਦੀ ਪਿੰਡ ਸਲੇਮਗੜ ਹੈ ਪਰ ਉਹ ਪਿਛਲੇ ਕਈ ਸਾਲਾਂ ਤੋਂ ਹਮੀਰਗੜ੍ਹ ਦੀ ਟੀਮ ਲਈ ਜੱਫੇ ਲਾਉਂਦਾ ਆ ਰਿਹਾ ਹੈ ਅਤੇ ਬਿੰਦਰੀ ਵੀ ਹਮੀਰਗੜ੍ਹ ਦੀ ਟੀਮ ਦਾ ਉੱਭਰ ਰਿਹਾ ਜਾਫੀ ਸੀ ਹਾਲੇ ਤਿੰਨ ਕੁ ਸਾਲ ਪਹਿਲਾਂ ਹੀ ਬਿੰਦਰੀ ਦਾ ਵਿਆਹ ਹੋਇਆ ਸੀ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਡੇਢ ਕੁ ਸਾਲ ਦੀ ਬੱਚੀ ਦਾ ਪਿਓ ਸਦਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ

    Road Accident

    ਇਸ ਦੁੱਖ ਦੀ ਘੜੀ ਵਿੱਚ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਗੁਲਜਾਰੀ ਮੂਣਕ, ਅੰਤਰ ਰਾਸ਼ਟਰੀ ਕਬੱਡੀ ਬੁਲਾਰਾ ਸੇਵਕ ਸ਼ੇਰਗੜ, ਕਬੱਡੀ ਖਿਡਾਰੀ ਅਮਨਾ ਹਮੀਰਗੜ, ਸਿਕੰਦਰ ਹਮੀਰਗੜ, ਬੂੰਦੀ ਮੂਣਕ ਅਤੇ ਸਮੁੱਚਾ ਕਬੱਡੀ ਜਗਤ, ਰਾਜਨੀਤਕ ਪਾਰਟੀਆਂ, ਧਾਰਮਿਕ ਸੰਸਥਾਵਾਂ ਦੇ ਆਗੂ, ਵੱਖ ਵੱਖ ਖਿਡਾਰੀਆਂ ਨੇ  ਬਿੰਦਰੀ ਸਲੇਮਗੜ ਦੀ ਮੌਤ ‘ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.