ਸਨਮਾਨ ਸਮਾਰੋਹ ’ਚ ਕੈਬਨਿਟ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ, ਡਿਪਟੀ ਸਪੀਕਰ ਜੈ ਕਿ੍ਰਸ਼ਨ ਰੋੜੀ ਨੇ ਕੀਤੀ ਸ਼ਿਰਕਤ
Lehragaga News: (ਰਾਜ ਸਿੰਗਲਾ) ਲਹਿਰਾਗਾਗਾ। ਅਸਟਰੇਲੀਆ ਵਿਖੇ ਬੀਤੇ ਸਾਲ ਸਤੰਬਰ ਮਹੀਨੇ ਹੋਈਆਂ ਸਥਾਨਕ ਗੌਰਮਿੰਟ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਜੱਦੀ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਪਹੁੰਚੇ ਜੁਗਨਦੀਪ ਸਿੰਘ ਜਵਾਹਰਵਾਲਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ , ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ , ਜੈ ਕਿ੍ਰਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਬੇਟੇ ਐਡਵੋਕੇਟ ਗੌਰਵ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।
ਪਿੰਡ ਦੇ ਨੌਜਵਾਨਾਂ ਵੱਲੋਂ ਜੁਗਨਦੀਪ ਸਿੰਘ ਜਵਾਹਰਵਾਲਾ ਨੂੰ ਪਿੰਡ ਤੋਂ ਕਰੀਬ 5 ਕਿਲੋਮੀਟਰ ਦੂਰ ਤੋਂ ਮੋਟਰਸਾਈਕਲਾਂ, ਕਾਰਾਂ ਦੇ ਵੱਡੇ ਕਾਫਲੇ ਨਾਲ ਸਨਮਾਨ ਸਮਾਰੋਹ ਵਾਲੀ ਥਾਂ ’ਤੇ ਲਿਆਂਦਾ ਗਿਆ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ , ਜੈ ਕਿ੍ਰਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀ ਅਮਨ ਅਰੋੜਾ, ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਬੇਟੇ ਐਡਵੋਕੇਟ ਗੌਰਵ ਗੋਇਲ ਨੇ ਕਿਹਾ ਕਿ ਪੰਜਾਬੀਆਂ ਨੇ ਜਿੱਥੇ ਵਿਦੇਸ਼ਾਂ ਦੀ ਧਰਤੀ ਤੇ ਵਸਕੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣੇ ਵਧੀਆ ਕਾਰੋਬਾਰ ਸਥਾਪਤ ਕਰਕੇ ਆਪਣਾ ਨਾਂਅ ਵਿਦੇਸ਼ੀ ਧਰਤੀ ਤੇ ਰੋਸ਼ਨ ਕੀਤਾ ਹੈ। ਉਥੇ ਹੀ ਉਨ੍ਹਾਂ ਦੇਸ਼ਾਂ ਦੀ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈ ਕੇ ਜਿੱਤ ਦੇ ਝੰਡੇ ਵੀ ਗੱਡੇ ਹਨ। Lehragaga News
ਇਹ ਵੀ ਪੜ੍ਹੋ: Georgia Accident: ਜਾਰਜੀਆ ਹਾਦਸੇ ‘ਚ ਮਰਨ ਵਾਲੇ ਸੰਦੀਪ ਸਿੰਘ ਦੇ ਘਰ ਪਹੁੰਚੇ ਡਾ. ਐਸਪੀ ਸਿੰਘ ਉਬਰਾਏ
ਉਨਾਂ ਕਿਹਾ ਕਿ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਜੁਗਨਦੀਪ ਜਵਾਹਰਵਾਲਾ ਦੇ ਪਿਤਾ ਸਵ. ਐਡਵੋਕੇਟ ਕਰਨੈਲ ਸਿੰਘ ਸਿੱਧੂ ਨੇ ਚੰਗਾ ਨਾਂਅ ਕਮਾਇਆ ਸੀ ਉੱਥੇ ਹੀ ਉਨ੍ਹਾਂ ਤੋਂ ਮਿਲੀ ਸਿਆਸੀ ਗੁੜ੍ਹਤੀ ਦੌਰਾਨ ਜੁਗਨਦੀਪ ਜਵਾਹਰਵਾਲਾਂ ਵੱਲੋਂ ਅਸਟਰੇਲੀਆ ਦੀ ਵੱਡੀ ਸਿਆਸੀ ਪਾਰਟੀ ਲਿਬਰਲ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨਾ ਤੇ ਹੁਣ ਕੁਝ ਮਹੀਨੇ ਪਹਿਲਾਂ ਹੋਈਆਂ ਲੋਕਲ ਗੌਰਮੈਂਟ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਕੇ ਆਪਣਾ ਤੇ ਆਪਣੇ ਪਿੰਡ ਜਵਾਹਰਵਾਲਾ, ਇਲਾਕੇ ਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਅੰਦਰ ਖੇਡ ਸਟੇਡੀਅਮ ਬਣਾਉਣ , ਪਿੰਡ ਨੂੰ ਆਉਂਦੀਆਂ ਲਿੰਕ ਸੜਕਾਂ ਅਤੇ ਫਿਰਨੀ ਦੀ ਮੁਰੰਮਤ ਕਰਨ , ਵਾਟਰ ਵਰਕਸ ਦੀ ਟੈਂਕੀ ਦੀ ਉਸਾਰੀ ਕਰਨ ਤੋਂ ਇਲਾਵਾ ਹੋਰ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਐਲਾਨ ਕੀਤਾ ਗਿਆ । ਸ੍ਰੀ ਜੈ ਕਿ੍ਰਸ਼ਨ ਰੋੜੀ ਤੇ ਅਮਨ ਅਰੋੜਾ ਵੱਲੋਂ ਹਰੀ ਸਿੰਘ ਨਲੂਆ ਵੈਲਫੇਅਰ ਕਲੱਬ ਨੂੰ ਇੱਕ-ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਜੁਗਨਦੀਪ ਸਿੰਘ ਜਵਾਹਰਵਲਾ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਮਾਨ ਸਨਮਾਨ ਲਈ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਕੁਲਦੀਪ ਸਿੰਘ ਫੌਜੀ, ਜ਼ੋਰਾ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਕਰਮਜੀਤ ਸਿੰਘ, ਸਤਿਗੁਰੂ ਸਿੰਘ, ਸਿੰਗਾਰਾ ਸਿੰਘ, ਬਲਵਿੰਦਰ ਸਿੰਘ, ਰਾਮ ਸਿੰਘ, ਸਾਬਕਾ ਚੇਅਰਮੈਨ ਰਿੰਕੂ ਗੁਰਨੇ, ਐਡਵੋਕੇਟ ਅਰਪਿੰਦਰ ਸਿੰਘ ਰੂਪੀ ਆਦਿ ਹਾਜ਼ਰ ਸਨ।